logo

Taara

logo
الكلمات
ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ

ਜਵਾਂ ਹੀ ਮੇਰੇ ਵਰਗਾ ਸੀ

ਤੇ ਚੰਨ ਨੂੰ ਕੋਈ ਫ਼ਰਕ ਪਿਆ ਨਾ

ਜਵਾਂ ਹੀ ਤੇਰੇ ਵਰਗਾ ਸੀ

ਇਹ ਤੂੰ ਜੋ ਕੀਤੀ ਮੇਰੇ ਨਾਲ

ਉਹਦਾ ਇਹ ਆਲਮ ਏ

ਕੇ ਅੱਜ ਇੱਕ ਕੋਇਲ ਰੋਂਦੀ ਵੇਖੀ ਮੈਂ

ਮੇਰਾ ਹਾਲ ਵੇਖ ਕੇ

ਸਾਡੇ ਅੱਗੇ ਗਮ ਵੀ ਸਿਰ ਝੁਕਾਉਂਦੇ ਨੇ

ਤੇ ਪੀੜਾ ਲੰਘ ਜਾਂਦੀਆਂ ਸਾਨੂੰ ਮੱਥੇ ਟੇਕ ਕੇ

ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ

ਜਵਾਂ ਹੀ ਮੇਰੇ ਵਰਗਾ ਸੀ

ਤੇ ਚੰਨ ਨੂੰ ਕੋਈ ਫ਼ਰਕ ਪਿਆ ਨਾ

ਜਵਾਂ ਹੀ ਤੇਰੇ ਵਰਗਾ ਸੀ (ਵਰਗਾ ਸੀ)

ਭਾਵੇਂ ਹਰ ਦਿਨ ਮਿਲ ਜਾਏ ਹਨੇਰੇ ਵਰਗਾ

ਯਾਰ ਕਿਸੇ ਨੂੰ ਨਾ ਮਿਲੇ ਕਦੇ ਤੇਰੇ ਵਰਗਾ

ਅੰਦਰੋਂ ਐ ਸ਼ੈਤਾਨ ਰੱਬੀ ਚਿਹਰੇ ਵਰਗਾ

ਯਾਰ ਕਿਸੇ ਨੂੰ ਨਾ ਮਿਲੇ ਕਦੇ ਤੇਰੇ ਵਰਗਾ

ਮਿਲ ਜਾਣ ਦੁੱਖ ਸਾਰੇ ਜਗ ਦੇ

ਬੰਦੇ ਨੂੰ ਕੋਈ ਦੁੱਖ ਨਹੀਂ

Jaani ਪਛਤਾਵੇ ਜੋ ਬੈਠਾ

ਤੇਰਾ ਪਿਆਰ ਵੇਖ ਕੇ

ਸਾਡੇ ਅੱਗੇ ਗਮ ਵੀ ਸਿਰ ਝੁਕਾਉਂਦੇ ਨੇ

ਤੇ ਪੀੜਾ ਲੰਘ ਜਾਂਦੀਆਂ ਸਾਨੂੰ ਮੱਥੇ ਟੇਕ ਕੇ

ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ

ਜਵਾਂ ਹੀ ਮੇਰੇ ਵਰਗਾ ਸੀ

ਤੇ ਚੰਨ ਨੂੰ ਕੋਈ ਫ਼ਰਕ ਪਿਆ ਨਾ

ਜਵਾਂ ਹੀ ਤੇਰੇ ਵਰਗਾ ਸੀ (ਵਰਗਾ ਸੀ)

ਮੈਨੂੰ ਅੱਗ ਕਹਿੰਦੀ, "ਮੇਰੇ ਕੋਲ ਬਹਿ ਜਾ ਦੋ ਘੜੀ"

ਮੈਥੋਂ ਲੈਜਾ ਤੂੰ ਹਵਾਵਾਂ ਠੰਡੀਆਂ

ਧੁੱਪ ਨੂੰ ਵੀ ਮੇਰੇ 'ਤੇ ਤਰਸ ਆ ਗਿਆ

ਕਹਿੰਦੀ, "ਦੇਣੀ ਆਂ ਮੈਂ ਤੈਨੂੰ ਛਾਵਾਂ ਠੰਡੀਆਂ"

ਮੈਂ ਜ਼ਿੰਦਗੀ ਵੇਚੀ ਮੇਰੀ ਰੱਬ ਨੂੰ

ਤੇਰੀ ਇੱਕ ਮੁਸਕਾਨ ਖ਼ਾਤਿਰ

ਤੂੰ ਆਇਆ ਇੱਕ ਦਿਨ ਅਪਨਾ ਜ਼ਮੀਰ ਵੇਚ ਕੇ

ਸਾਡੇ ਅੱਗੇ ਗਮ ਵੀ ਸਿਰ ਝੁਕਾਉਂਦੇ ਨੇ

ਤੇ ਪੀੜਾ ਲੰਘ ਜਾਂਦੀਆਂ ਸਾਨੂੰ ਮੱਥੇ ਟੇਕ ਕੇ

ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ

ਜਵਾਂ ਹੀ ਮੇਰੇ ਵਰਗਾ ਸੀ

ਤੇ ਚੰਨ ਨੂੰ ਕੋਈ ਫ਼ਰਕ ਪਿਆ ਨਾ

ਜਵਾਂ ਹੀ ਤੇਰੇ ਵਰਗਾ ਸੀ (ਓ, ਵਰਗਾ ਸੀ)

Taara لـ Ammy Virk - الكلمات والمقاطع