menu-iconlogo
huatong
huatong
লিরিক্স
রেকর্ডিং
MXRCI

ਦਿਨ ਗੂੜ੍ਹੇ ਹੋ ਗਏ ਨੇ, ਰਾਤਾਂ ਵੀ ਜਗਦੀਆਂ ਨੇ

ਆਹ ਸਿਖਰ ਦੁਪਹਿਰਾਂ ਵੀ ਹੁਣ ਠੰਡੀਆਂ ਲਗਦੀਆਂ ਨੇ

ਨੀ ਅੱਜ ਨਜਰਾਂ ਮਿਲ਼ੀਆਂ ਨੇ, ਹੁਣ ਹੋਰ ਕੀ ਰਹਿ ਗਿਆ ਐ?

ਜਿਵੇਂ ਉਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਐ

ਹੁਣ ਛੇੜੀਏ ਬਾਤੜੀਆਂ, ਬਹੁਤੀ ਦੇਰ ਨਾ ਲਾਇਓ ਜੀ

ਦਿਨ ਵਸਲ ਦਾ ਚੜ੍ਹ ਗਿਆ ਐ, ਛੇਤੀ ਮੁੜ ਆਇਓ ਜੀ

ਹੁਣ ਮੋਰ ਵੀ ਲੰਘਦੇ ਨੇ ਮੇਰੇ ਇਸ਼ਕ ਨੂੰ ਢੋਹ-ਢੋਹ ਕੇ

ਹੁਣ ਉੱਡਿਆ ਫਿਰਨਾ ਆਂ ਮੈਂ ਥੋਡਾ ਹੋ-ਹੋ ਕੇ

ਹੋ, ਤੁਸੀਂ ਛਾਂਵਾਂ ਈ ਕਰਨੀਆਂ ਨੇ, ਬੱਦਲ਼ ਵੀ ਕਹਿ ਗਿਆ ਐ

ਜਿਵੇਂ ਉਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਐ

ਨੀ ਅੱਜ ਨਜਰਾਂ ਮਿਲ਼ੀਆਂ ਨੇ, ਹੁਣ ਹੋਰ ਕੀ ਰਹਿ ਗਿਆ ਐ?

ਜਿਵੇਂ ਉਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਐ

(ਨੀ ਅੱਜ ਨਜਰਾਂ ਮਿਲ਼ੀਆਂ ਨੇ, ਹੁਣ ਹੋਰ ਕੀ ਰਹਿ ਗਿਆ ਐ?)

(ਜਿਵੇਂ ਉਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਐ)

ਓ, ਅਸੀਂ ਮੁਲ਼ਾਕਾਤ ਕਰੀਏ, ਤੇ ਸੱਧਰਾਂ ਬੁਣ ਲਈਏ

ਕੁਝ ਗੱਲਾਂ ਕਰ ਲਈਏ, ਕੁਝ ਗੱਲਾਂ ਸੁਣ ਲਈਏ

ਮੇਰੀ ਮੈਂ 'ਚੋਂ ਮੈਂ ਕੱਢਦੇ, ਤੂੰ ਵੀ ਤੂੰ ਨਾ ਰਹਿ, ਅੜੀਏ

ਨੀ ਮੈਂ ਸੁਣਨਾ ਚਾਹੁੰਦਾ ਆਂ, ਕੋਈ ਲਫ਼ਜ਼ ਤਾਂ ਕਹਿ, ਅੜੀਏ

ਹੁਣ ਤੈਨੂੰ ਮਿਲ਼ਨੇ ਦਾ ਮੇਰਾ ਚਾਹ ਰਹਿ ਗਿਆ ਐ

ਜਿਵੇਂ ਉਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਐ

ਨੀ ਅੱਜ ਨਜਰਾਂ ਮਿਲ਼ੀਆਂ ਨੇ, ਹੁਣ ਹੋਰ ਕੀ ਰਹਿ ਗਿਆ ਐ?

ਜਿਵੇਂ ਉਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਐ

ਸਾਨੂੰ ਗਲ਼ ਲਾ ਲੈ ਤੂੰ, ਆਹੀ ਦੁਆਵਾਂ ਨੇ

ਕਿਸੇ ਹੋਰ ਨੂੰ ਜਪਿਆ ਨਹੀਂ ਨੀ ਮੇਰਿਆਂ ਸਾਹਵਾਂ ਨੇ

ਤੇਰੇ ਰਾਹ ਉਡੀਕਦਾ ਆ, ਪਰ ਮਿਲ਼ ਨਹੀਂ ਸਕਦਾ

ਨੀ ਮੇਰਾ ਦਿਣ ਵੀ ਨਹੀਂ ਲੰਘਦਾ, ਮੇਰਾ ਦਿਲ ਵੀ ਨਹੀਂ ਲਗਦਾ

Nirvair Pannu ਲਈ ਤਾਂ ਰੱਬ ਝੋਲ਼ੀ ਪੈ ਗਿਆ ਐ

ਜਿਵੇਂ ਉਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਐ

ਨੀ ਅੱਜ ਨਜਰਾਂ ਮਿਲ਼ੀਆਂ ਨੇ, ਹੁਣ ਹੋਰ ਕੀ ਰਹਿ ਗਿਆ ਐ?

ਜਿਵੇਂ ਉਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਐ

(ਨੀ ਅੱਜ ਨਜਰਾਂ ਮਿਲ਼ੀਆਂ ਨੇ, ਹੁਣ ਹੋਰ ਕੀ ਰਹਿ ਗਿਆ ਐ?)

(ਜਿਵੇਂ ਉਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਐ)

Nirvair Pannu থেকে আরও

সব দেখুনlogo