menu-iconlogo
logo

Mainu Vida Karo

logo
Liedtext
ਤਿੜਕ ਤਿੜਕ ਕੇ ਅੱਖਾਂ ਸਾਹਵੇਂ ਡਿਗ ਪਏ ਮਿਹਲ ਖ਼ਵਾਬਾਂ ਦੇ

ਧਰਤੀ ਪੈਰਾ ਹੇਠੋ ਖਿਸਕਿ, ਤੇ ਢਹਿ ਗਏ ਅੰਬਰ ਭਾਗਾ ਦੇ

ਐਨੀ ਕਾਨ ਨਸੀਬਾਂ ਦੀ, ਅਨਹੋਈਆਂ ਜੱਗ ਦਿਯਾ ਜਰ ਲਈਆਂ

ਕਿਓ ਸਾਡੇ ਹਿੱਸੇ ਆਣ ਪਏ ਖੁਸ਼ਬੂ ਤਾਂ ਕੰਡੇ ਬਾਗਾਂ ਦੇ

ਨੀ ਮੈਨੂ ਵਿਦਾ ਕਰੇਂਦਿਯੋ ਸਖੀਯੋ

ਨੀ ਇੱਕ ਗਲ ਚੇਤੇ ਦੇ ਵਿਚ ਰਖੇਓ

ਮਿੱਟੀ, ਮਿੱਟੀ ਦੇ ਵਿਚ ਮਿਲਣੀ

ਨੀ ਸਾਡਾ ਚੁਪ ਕੀਤਾ ਜਯਾ ਦਿਲ ਨੀ

ਮਿੱਟੀ, ਮਿੱਟੀ ਦੇ ਵਿਚ ਮਿਲਣੀ

ਸਾਡਾ ਚੁਪ ਕੀਤਾ ਜਯਾ ਦਿਲ ਨੀ

ਹਾਂਕਾ ਮਾਰੂਗਾ ਮਗਰੋ

ਹਾਂਕਾ ਮਾਰੂਗਾ ਮਗਰੋ

ਨੀ ਧੁਖਦੀ ਅੰਦਰ ਚੀਖਾ ਮਚਾਉ

ਸਿਵਾ ਕਿੰਜ ਠਾਰੂਂਗਾ ਮਗਰੋ

ਨੀ ਮੈਨੂ ਵਿਦਾ ਕਰੇਂਦਿਯੋ ਸਖੀਯੋ

ਨੀ ਇੱਕ ਗਲ ਚੇਤੇ ਦੇ ਵਿਚ ਰਖੇਓ

ਗੋਰਖ ਧੰਦੇ ਦੀ ਪਰਿਕ੍ਰਮਾ

ਜੱਗ ਤੇ ਹੋਰ ਆਪਾ ਕਿ ਕਰਨਾ

ਹੋ ਓ ਓ ਓ ਓ ਓ

ਭੰਗ ਦੇ ਭਾਣੇ ਜੂਨ ਗਵਾ ਕੇ

ਨੀ ਤੁਰ ਜਾਣਾ ਪੰਧ ਮੁਕਾ ਕੇ

ਨੀ ਤੁਰ ਜਾਣਾ ਪੰਧ ਮੁਕਾ ਕੇ

ਲੇਖਾ ਕੋਣ ਤਾਰੂਗਾ ਮਗਰੋ

ਲੇਖਾ ਕੋਣ ਤਾਰੂਗਾ ਮਗਰੋ

ਨੀ ਧੁਖਦੀ ਅੰਦਰ ਚੀਖਾ ਮਚਾਉ

ਸਿਵਾ ਕਿੰਜ ਠਾਰੂਂਗਾ ਮਗਰੋ

ਨੀ ਮੈਨੂ ਵਿਦਾ ਕਰੇਂਦਿਯੋ ਸਖੀਯੋ

ਨੀ ਇੱਕ ਗਲ ਚੇਤੇ ਦੇ ਵਿਚ ਰਖੇਓ

ਸਾਡੀ ਕਿਸਮਤ ਵਣਜ ਨਿਗੂਣਾ

ਨੀ ਬਹੁਤਾ ਝੂਰਨਾ, ਥੋਡਾ ਜੇਓਣਾ

ਨੀ ਅਡੀਯੋ ਪੀੜਾਂ ਸੀਨੇ ਲਾਯੋ

ਐਵੇ ਚਿੱਤ ਨੂ ਨਾ ਡੁਲਾਯੋ

ਐਵੇ ਚਿੱਤ ਨੂ ਨਾ ਡੁਲਾਯੋ

ਜਿੱਤ ਕੇ ਹਾਰੁਗਾ ਮਗਰੋ

ਜਿੱਤ ਕੇ ਹਾਰੁਗਾ ਮਗਰੋ

ਨੀ ਧੁਖਦੀ ਅੰਦਰ ਚੀਖਾ ਮਚਾਉ

ਸਿਵਾ ਕਿੰਜ ਠਾਰੂਂਗਾ ਮਗਰੋ

ਨੀ ਮੈਨੂ ਵਿਦਾ ਕਰੇਂਦਿਯੋ ਸਖੀਯੋ

ਨੀ ਇੱਕ ਗਲ ਚੇਤੇ ਦੇ ਵਿਚ ਰਖੇਓ

ਆ ਆ ਆ ਆ ਆ ਆ ਆ ਆ

Mainu Vida Karo von Gurmeet Singh/Jyoti Nooran/Harinder Kour - Songtext & Covers