menu-iconlogo
huatong
huatong
hans-raj-hans-vannjarn-kudie-cover-image

Vannjarn Kudie

Hans Raj Hanshuatong
ubermousehuatong
Liedtext
Aufnahmen
ਵਣਜਾਰਨ ਕੁੜੀਏ

ਠੋਡੀ ਤੇ ਤਿਲ, ਬਾਹਾਂ ਤੇ ਮੋਰਨੀ

ਠੋਡੀ ਉੱਤੇ ਤਿਲ ਤੇਰੀ, ਬਾਹਾਂ ਤੇ ਮੋਰਨੀ

ਨੀਂ ਤੂੰ ਮੱਥੇ ਉਤੇ ਚੰਦ ਖੁਣਵਾਈ ਫਿਰਦੀ,,,

ਮੱਥੇ ਉਤੇ ਚੰਦ ਖੁਣਵਾਈ ਫਿਰਦੀ,ਨੀਂ ਵਣਜਾਰਨ ਕੁੜੀਏ,ਨੀਂ ਵਣਜਾਰਨ ਕੁੜੀਏ ?

ਓ ਵਣਜਾਰਨ ਕੁੜੀਏ ?ਨੀਂ ਵਣਜਾਰਨ ਕੁੜੀਏ ,, ਇੱਕ ਕੱਜਲੇ ਦੀ ਧਾਰੀ, ਦੂਜੀ, ਦੂਜੀ ਰੁੱਤ ਟੂਣੇਹਾਰੀ

ਇੱਕ ਕੱਜਲੇ ਦੀ ਧਾਰੀ, ਦੂਜੀ ਰੁੱਤ ਟੂਣੇਹਾਰੀ, ਨੀਂ ਤੂੰ ਹਾਸਿਆਂ ਚ ਬਿਜਲੀ,:ਛੁਪਾਈ ਫਿਰਦੀ , ਹਾਸਿਆਂ ਚ

ਬਿਜਲੀ ਛੁਪਾਈ ਫਿਰਦੀ ਨੀਂ ਵਣਜਾਰਨ ਕੁੜੀਏ,ਨੀਂ ਵਣਜਾਰਨ ਕੁੜੀਏ, ਨੀ ਵਣਜਾਰਨ ਕੁੜੀਏ ? ਨੀਂ

ਵਣਜਾਰਨ ਕੁੜੀਏ

ਗਾਇਕ ਕਲਾਕਾਰ ਹੰਸ ਰਾਜ ਹੰਸ

ਕੋਕਿਆਂ ਵਾਲ਼ੀ ਗੱਡੀਰੀ ਤੈਨੂੰ ਦਿਵੇ ਸੁਰਗ ਦਾ ਝੂਟਾ ਨੀਂ ਕੁੜੀਏ, ਦਿਵੇ ਸੁਰਗ ਦਾ ਝੂਟਾ

ਰੋਹੀ ਦੇ ਵਿਚ ਗੀਕਰ, ਉੱਗਿਆ ਇੱਕ ਚੰਦਨ ਦਾ ਬੂਟਾ ਨੀਂ ਹੀਰੇ, ਇੱਕ ਚੰਦਨ ਦਾ ਬੂਟਾ

ਨੀਂ ਤੂੰ ਸੌ ਸੌ ਵਲ਼ ਖਾਵੇਂ, ਨਾਗ਼ ਜ਼ੁਲਫਾਂ ਬਣਾਵੇਂ ?ਨੀਂ ਤੂੰ ਸੌ ਸੌ ਵਲ਼ ਖਾਵੇਂ, ਨਾਗ਼ ਜ਼ੁਲਫਾਂ ਬਣਾਵੇਂ

ਨੀਂ ਤੂੰ ਮੱਸਿਆ ਨੂੰ ਪੁੰਨਿਆਂ ਬਣਾਈ ਫਿਰਦੀ, ਮੱਸਿਆ ਨੂੰ ਪੁੰਨਿਆਂ ਬਣਾਈ ਫਿਰਦੀ ਨੀਂ ਵਣਜਾਰਨ ਕੁੜੀਏ,

ਨੀਂ ਵਣਜਾਰਨ ਕੁੜੀਏ ? ਓ ਵਣਜਾਰਨ ਕੁੜੀਏ,,, ਨੀਂ ਵਣਜਾਰਨ ਕੁੜੀਏ

ਅਪਲੋਡ by ਸਹੋਤਾ ਸੁਰਖ਼ਾਬ

ਇੱਕ ਚਾਨਣੀ ਖੜ ਪੱਤਣਾਂ ਤੇ, ਉੱਚੀਆਂ ਹੇਕਾਂ ਲਾਵੇਂ ਨੀਂ, ਅੜੀਏ,, ਉੱਚੀਆਂ ਹੇਕਾਂ ਲਾਵੇਂ

ਕੁਦਰਤ ਨੂੰ ਮਦਮਸਤ ਬਣਾਵੇਂ, ਬੈ ਤਾਰਿਆਂ ਦੀ ਛਾਵੇਂ, ਨੀਂ ਪਰੀਏ, ਬੈ ਤਾਰਿਆਂ ਦੀ ਛਾਵੇਂ,

ਕਾਲ਼ੀ ਚੁੰਨੀਂ ਦੇ ਸਿਤਾਰੇ ਲੌਂਗ ਮੇਰੇ ਲਿਸ਼ਕਾਰੇ ?ਕਾਲ਼ੀ ਚੁੰਨੀਂ ਦੇ ਸਿਤਾਰੇ ਲੌਂਗ ਮੇਰੇ ਲਿਸ਼ਕਾਰੇ,

ਨੀਂ ਤੂੰ ਨੀਲੇ ਅੰਬਰਾਂ ਨੂੰ ਅੱਗ ਲਾਈ ਫਿਰਦੀ, ਨੀਲੇ ਅੰਬਰਾਂ ਨੂੰ ਅੱਗ ਲਾਈ ਫਿਰਦੀ ਨੀਂ ਵਣਜਾਰਨ ਕੁੜੀਏ

ਨੀਂ ਵਣਜਾਰਨ ਕੁੜੀਏ,,, ਨੀਂ ਵਣਜਾਰਨ ਕੁੜੀਏ,,, ਨੀਂ ਵਣਜਾਰਨ ਕੁੜੀਏ

Sahota surkhab

ਸੈ ਜਨਮਾਂ ਤੋਂ ਗੀਤ ਮੇਰੇ ਪਏ, ਤੇਰੀਆਂ ਕਰਨ ਉਡੀਕਾਂ ਨੀਂ ਆਜਾ, ਤੇਰੀਆਂ ਕਰਨ ਉਡੀਕਾਂ

ਔਂਸੀਆਂ ਪਾ ਪਾ ਹਾਰ ਗਏ ਆਂ, ਗਿਣ ਕੰਧਾਂ ਤੇ ਲੀਕਾਂ ਨੀਂ ਆਜਾ, ਗਿਣ ਕੰਧਾਂ ਤੇ ਲੀਕਾਂ

ਹੈ ਦੁਵਾਵਾਂ ਰੱਬ ਅੱਗੇ ਤੈਨੂੰ ਨਜ਼ਰ ਨਾਂ ਲੱਗੇ ? ਹੈ ਦੁਵਾਵਾਂ ਰੱਬ ਅੱਗੇ, ਤੈਨੂੰ ਨਜ਼ਰ ਨਾਂ ਲੱਗੇ

ਖੌਰੇ ਦਿੱਲ ਵਿੱਚ ਕੀ ਕੀ ਲੁਕਾਈ ਫਿਰਦੀ, ਦਿੱਲ ਵਿੱਚ ਕੀ ਕੀ ਲੁਕਾਈ ਫਿਰਦੀ ਨੀਂ ਵਣਜਾਰਨ ਕੁੜੀਏ

ਨੀਂ ਵਣਜਾਰਨ ਕੁੜੀਏ ? ਨੀਂ ਵਣਜਾਰਨ ਕੁੜੀਏ,,, ਨੀਂ ਵਣਜਾਰਨ ਕੁੜੀਏ

ਠੋਡੀ ਤੇ ਤਿਲ ਬਾਹਾਂ ਤੇ ਮੋਰਨੀ ? ਠੋਡੀ ਉੱਤੇ ਤਿਲ ਤੇਰੀ ਬਾਹਾਂ ਤੇ ਮੋਰਨੀ, ਨੀਂ ਤੂੰ ਮੱਥੇ ਉਤੇ ਚੰਦ

ਖੁਣਵਾਈ ਫਿਰਦੀ,, ਮੱਥੇ ਉਤੇ ਚੰਦ ਖੁਣਵਾਈ ਫਿਰਦੀ ਨੀਂ ਵਣਜਾਰਨ ਕੁੜੀਏ, ਨੀਂ ਵਣਜਾਰਨ ਕੁੜੀਏ

ਨੀਂ ਵਣਜਾਰਨ ਕੁੜੀਏ,,,,,,

Mehr von Hans Raj Hans

Alle sehenlogo