ਬੈਠੀ ਕਿੱਥੇ ਬੱਦਲਾਂ ਤੋਂ ਦੂਰ ਹੋਣੀ ਐ
ਮੇਰੇ ਵਾਂਗੂ ਉਹ ਵੀ ਮਜਬੂਰ ਹੋਣੀ ਐ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ
ਪਾਕ ਸੀ ਖੁੱਲ੍ਹੀਆਂ ਫ਼ਿਜ਼ਾਵਾਂ ਵਿੱਚ ਜੀ
ਕਾਸ਼ ਕਿਤੇ ਮਿਲ ਜਾਵੇ ਰਾਹਵਾਂ ਵਿੱਚ ਜੀ
ਰੱਬ ਸੀ ਉਹ ਮੇਰੀਆਂ ਨਿਗਾਹਾਂ ਵਿੱਚ ਜੀ
ਬਨੀ ਕਿਸੇ ਚੰਨ ਦੀ ਹੂਰ ਹੋਣੀ ਐ
ਬੈਠੀ ਕਿੱਥੇ ਬੱਦਲਾਂ ਤੋਂ ਦੂਰ ਹੋਣੀ ਐ
ਮੇਰੇ ਵਾਂਗੂ ਉਹ ਵੀ ਮਜਬੂਰ ਹੋਣੀ ਐ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ
ਪੱਥਰਾਂ ਦੇ ਵਿੱਚ ਜਿਵੇਂ ਫੁੱਲ ਉਗਦੇ
ਅੱਜਕਲ੍ਹ ਸਾਥ, ਯਾਰਾ, ਕਿੱਥੇ ਪੁਗਦੇ
ਆਪਾਂ ਵੀ ਤਾਂ ਰਾਹੀ ਇਸ ਕਲਯੁਗ ਦੇ
ਕੱਢਦੀ ਉਹ ਮੇਰਾ ਵੀ ਕਸੂਰ ਹੋਣੀ ਐ
ਦੇਖੀਆਂ ਨਾ ਮੁੜ ਕੇ, ਦੁਆਵਾਂ ਦਿੱਤੀਆਂ
ਰੱਬ ਜਾਨੇ ਕਿੰਨਾ ਨੇ ਸਲਾਹਵਾਂ ਦਿੱਤੀਆਂ
ਬੀਤੀਆਂ ਜੋ ਬਸ ਮੇਰੇ ਨਾਲ ਬੀਤੀਆਂ
ਸੁਪਣਿਆਂ ਵਾਂਗੂ ਕਿਹੜਾ ਪੂਰ ਹੋਣੀ ਐ
ਬੈਠੀ ਕਿੱਥੇ ਬੱਦਲਾਂ ਤੋਂ ਦੂਰ ਹੋਣੀ ਐ
ਮੇਰੇ ਵਾਂਗੂ ਉਹ ਵੀ ਮਜਬੂਰ ਹੋਣੀ ਐ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ
ਗਲੇ ਦਾ ਸੀ ਕਦੇ ਓਹਦੇ ਹਾਰ ਬਣਿਆ
ਅੱਜ ਓਹੀ ਕਹਿੰਦੀ, "ਗੁਨਾਹਗਾਰ ਬਣਿਆ"
Savi ਲਿਖਦਾ ਤੇ ਗਾਉਂਦਾ ਕਲਾਕਾਰ ਬਣਿਆ
ਪਰ ਮੁੜ ਕੇ ਕਿਸੇ ਦਾ ਨਹੀਓਂ ਯਾਰ ਬਣਿਆ
ਟੁੱਟਿਆ ਪਰਿੰਦਾ ਫਿਰ ਐਦਾਂ ਜੁੜਿਆ
ਮੋੜਿਆ ਕਈਆਂ ਨੇ, ਫੇਰ ਨਹੀਓਂ ਮੁੜਿਆ
ਮਿਲ ਗਿਆ ਸਭ, ਬਸ ਓਹੀ ਥੋੜ੍ਹ ਆ
ਕਮੀ ਮੇਰੇ ਵਿੱਚ ਹੀ, ਹਜ਼ੂਰ, ਹੋਣੀ ਐ
ਬੈਠੀ ਕਿੱਥੇ ਬੱਦਲਾਂ ਤੋਂ ਦੂਰ ਹੋਣੀ ਐ
ਮੇਰੇ ਵਾਂਗੂ ਉਹ ਵੀ ਮਜਬੂਰ ਹੋਣੀ ਐ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ
ਬੈਠੀ ਕਿੱਥੇ ਬੱਦਲਾਂ ਤੋਂ ਦੂਰ ਹੋਣੀ ਐ
ਮੇਰੇ ਵਾਂਗੂ ਉਹ ਵੀ ਮਜਬੂਰ ਹੋਣੀ ਐ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ
ਸੁਣ, ਜਾਂਦੇ-ਜਾਂਦੇ ਇੱਕ ਗੱਲ ਸੁਣਦੀ ਜਾ
ਲਾ ਕੇ ਕਦੇ ਆਸ ਕਿਸੇ ਖ਼ਾਸ ′ਤੇ ਨਾ ਬੈਠੀ
ਜਿਹੜਾ ਲੰਘ ਗਿਆ ਵੇਲਾ, ਇਤਿਹਾਸ 'ਤੇ ਨਾ ਬੈਠੀ
ਮੁੱਕ ਜਾਣਾ ਮੈਂ, ਸੁੱਖ ਜਾਣਾ ਮੈਂ
ਫੁੱਲ ਜਿਹਾ ਲੈ ਕੇ ਮੇਰੀ ਲਾਸ਼ ′ਤੇ ਨਾ ਬੈਠੀ