menu-iconlogo
huatong
huatong
khushi-boohe-diyan-kundiyan-cover-image

Boohe Diyan Kundiyan

Khushihuatong
paml21huatong
Lyrics
Recordings
ਬੂਹੇ ਦੀਆਂ ਕੁੰਡੀਆਂ ਮੈ ਖੋਲ ਖੋਲ ਰੱਖਦੀ ਵੇ

ਅੱਧੀ ਰਾਤੀ ਬੱਤੀਆਂ ਜਗਾਵਾਂ ਤੇਰੇ ਵਾਸਤੇ

ਬੂਹੇ ਦੀਆਂ ਕੁੰਡੀਆਂ ਮੈ ਖੋਲ ਖੋਲ ਰੱਖਦੀ ਵੇ

ਅੱਧੀ ਰਾਤੀ ਬੱਤੀਆਂ ਜਗਾਵਾਂ ਤੇਰੇ ਵਾਸਤੇ

ਹੰਜੂਆ ਦੇ ਪਾਣੀ ਨਾਲ ਭਿੱਜ ਜਾਂਦੀ ਚੂਨੀ ਮੇਰੀ

ਹੰਜੂਆ ਦੇ ਪਾਣੀ ਨਾਲ ਭਿੱਜ ਜਾਂਦੀ ਚੂਨੀ ਮੇਰੀ

ਰਾਤਾਂ ਦੀਆਂ ਨੀਂਦਰਾਂ ਗਵਾਵਾਂ ਤੇਰੇ ਵਾਸਤੇ

ਬੂਹੇ ਦੀਆਂ ਕੁੰਡੀਆਂ ਮੈ ਖੋਲ ਖੋਲ ਰੱਖਦੀ ਵੇ

ਅੱਧੀ ਰਾਤੀ ਬੱਤੀਆਂ ਜਗਾਵਾਂ ਤੇਰੇ ਵਾਸਤੇ

ਕਿਹੜੇ ਵੇਲੇ ਤੈਨੂੰ ਪ੍ਰਦੇਸ਼ ਤੋਰ ਬੈਠੀ ਆ

ਕਿਹੜੇ ਵੇਲੇ ਤੈਨੂੰ ਪ੍ਰਦੇਸ਼ ਤੋਰ ਬੈਠੀ ਆ

ਤੇਰੇ ਪਿੱਛੇ ਹੱਸਿਆ ਤੋਂ ਮੁਖ ਮੋੜ ਬੈਠੀ ਆ

ਤੇਰੇ ਪਿੱਛੇ ਹੱਸਿਆ ਤੋਂ ਮੁਖ ਮੋੜ ਬੈਠੀ ਆ

ਸਮੇ ਦਿਆਂ ਕੰਡਿਆਂ ਚ ਹੋਇ ਲੀਰੋ ਲੀਰ ਵੇ

ਆਸਾਂ ਦੀਆ ਗੁੱਡੀਆਂ ਉਡਾਵਾਂ ਤੇਰੇ ਵਾਸਤੇ

ਹੰਜੂਆ ਦੇ ਪਾਣੀ ਨਾਲ ਭਿੱਜ ਜਾਂਦੀ ਚੂਨੀ ਮੇਰੀ

ਹੰਜੂਆ ਦੇ ਪਾਣੀ ਨਾਲ ਭਿੱਜ ਜਾਂਦੀ ਚੂਨੀ ਮੇਰੀ

ਰਾਤਾਂ ਦੀਆਂ ਨੀਂਦਰਾਂ ਗਵਾਵਾਂ ਤੇਰੇ ਵਾਸਤੇ

ਬੂਹੇ ਦੀਆਂ ਕੁੰਡੀਆਂ ਮੈ ਖੋਲ ਖੋਲ ਰੱਖਦੀ ਵੇ

ਅੱਧੀ ਰਾਤੀ ਬੱਤੀਆਂ ਜਗਾਵਾਂ ਤੇਰੇ ਵਾਸਤੇ

ਸੀਨੇ ਨਾਲ ਲਾਈ ਬੈਠੀ ਚੰਨਾ ਤੇਰੀ ਯਾਦ ਨੂੰ

ਸੀਨੇ ਨਾਲ ਲਾਈ ਬੈਠੀ ਚੰਨਾ ਤੇਰੀ ਯਾਦ ਨੂੰ

ਇਥੇ ਕਿੰਨੇ ਸੁਣਨਾ ਏ ਮੇਰੀ ਫਰਿਆਦ ਨੂੰ

ਇਥੇ ਕਿੰਨੇ ਸੁਣਨਾ ਏ ਮੇਰੀ ਫਰਿਆਦ ਨੂੰ

ਤੇਰੇ ਲਈ ਸੱਜਣਾ ਮੈ ਦੁੱਖ ਸੁਖ ਝਲਦੀ ਆ

ਵਿੱਚੋ ਵਿਚ ਬਲਦੀ ਮੈ ਜਾਵਾਂ ਤੇਰੇ ਵਾਸਤੇ

ਹੰਜੂਆ ਦੇ ਪਾਣੀ ਨਾਲ ਭਿੱਜ ਜਾਂਦੀ ਚੂਨੀ ਮੇਰੀ

ਹੰਜੂਆ ਦੇ ਪਾਣੀ ਨਾਲ ਭਿੱਜ ਜਾਂਦੀ ਚੂਨੀ ਮੇਰੀ

ਰਾਤਾਂ ਦੀਆਂ ਨੀਂਦਰਾਂ ਗਵਾਵਾਂ ਤੇਰੇ ਵਾਸਤੇ

ਬੂਹੇ ਦੀਆਂ ਕੁੰਡੀਆਂ ਮੈ ਖੋਲ ਖੋਲ ਰੱਖਦੀ ਵੇ

ਅੱਧੀ ਰਾਤੀ ਬੱਤੀਆਂ ਜਗਾਵਾਂ ਤੇਰੇ ਵਾਸਤੇ

ਬੂਹੇ ਦੀਆਂ ਕੁੰਡੀਆਂ ਮੈ ਖੋਲ ਖੋਲ ਰੱਖਦੀ ਵੇ

ਅੱਧੀ ਰਾਤੀ ਬੱਤੀਆਂ ਜਗਾਵਾਂ ਤੇਰੇ ਵਾਸਤੇ

More From Khushi

See alllogo