ਮੇਰੀ ਬੇਬੇ ਫੁੱਲ ਗੁਲਾਬ ਦਾ
ਜਿਹੜੀ ਦੁੱਖ ਨਾ ਦਸਦੀ ਆਪਦਾ
ਮੇਰਾ ਹਰ ਇਕ ਦੁੱਖ ਓ ਜਾਣ ਦੀ ਏ
ਓਹਨੂੰ ਪਤਾ ਮੇਰੇ ਹਰ ਇਕ ਖਵਾਬ ਦਾ
ਮੇਰੇ ਦਿਲ ਦੀ ਰਾਣੀ ਤਾਹੀਂ ਏ
ਮੇਰਾ ਬਾਬਾ ਨਾਨਕ
ਮੇਰਾ ਬਾਬਾ ਨਾਨਕ ਮਾਂ ਹੀਏ
ਮੇਰਾ ਬਾਬਾ ਨਾਨਕ
ਮੇਰੀ ਮਾਂ ਹੀ ਏ
ਮੇਰਾ ਬਾਪੂ ਰੁੱਖ ਹੈ ਕਿੱਕਰਾਂ ਦਾ
ਜਿਹਨੂੰ ਫਿਕਰ ਬੜਾ ਮੇਰੇ ਫਿਕਰਾਂ ਦਾ
ਬਾਹਰੋਂ ਤਾ ਕੰਡਿਆਂ ਵਰਗਾ ਏ
ਪਰ ਪਿਆਰ ਉਹ ਅੰਦਰੋਂ ਕਰਦਾ ਏ
ਮੇਰਾ ਮਾੜਾ ਹੋਣ ਤੋਂ ਡਰਦਾ ਏ
ਰੱਬ ਵਰਗੇ ਲਗਣੇ ਆਪੇ ਨੇ
ਮੇਰਾ ਬਾਬਾ ਨਾਨਕ
ਮੇਰਾ ਬਾਬਾ ਨਾਨਕ ਮਾਪੇ ਨੇ
ਮੇਰਾ ਬਾਬਾ ਨਾਨਕ ਮਾਪੇ ਨੇ
ਮੇਰਾ ਬਾਬਾ ਨਾਨਕ
ਬਾਪੂ ਜਿਥੇ ਨਾਲ ਨਾ ਹੋਵੇ
ਫਾਇਦਾ ਕੀ ਓਹਨਾ ਰਾਵਾਂ ਦਾ
ਵਿੱਕ ਕੇ ਵੀ Kulshan ਕੋਈ
ਮੂਲ ਦੇ ਸਕਦਾ ਮਾਵਾਂ ਦਾ