ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਹਾਏ, ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਹਾਏ, ਸਾਦ-ਮੁਰਾਦੀ, ਸੋਹਣੀ ਫੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ
ਹੋ, ਸੂਰਤ ਉਸਦੀ ਪਰੀਆਂ ਵਰਗੀ
ਸੀਰਤ ਦੀ ਉਹ ਸਰੀਅਮ ਲਗਦੀ
ਹੱਸਦੀ ਹੈ ਤਾਂ ਫ਼ੁੱਲ ਝੜਦੇ ਨੇ
ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ ਸਲੰਮੀ ਸਰੂ ਦੇ ਕੱਦ ਦੀ, ਹਾਏ
ਉਮਰ ਅਜੇ ਹੈ ਮਰਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ
ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ