ਅੰਬਰਾਂ ਦੇ ਤਾਰਿਆਂ ਵੇ ਜਾਂ ਤੋਂ ਪਿਆਰਿਆਂ
ਹੋ ਅੰਬਰਾਂ ਦੇ ਤਾਰਿਆਂ ਵੇ ਜਾਂ ਤੋਂ ਪਿਆਰਿਆਂ
ਕਰ ਲਈ ਦੀਵਾਨੀ ਮੁਟਿਆਰ
ਵੇ ਸੋਹਣਿਆਂ ਰੱਜ ਰੱਜ ਕਰਾਂ ਤੈਨੂੰ ਪਿਆਰ
ਵੇ ਹਾਣੀਆਂ ਰੱਜ ਰੱਜ ਕਰਾਂ ਤੈਨੂੰ ਪਿਆਰ
ਸੁਣ ਜਾਣੇ ਮੇਰੀਏ ਨੀ ਹੁਸਨ ਹਨੇਰੀਏ
ਸੁਣ ਜਾਣੇ ਮੇਰੀਏ ਨੀ ਹੁਸਨ ਹਨੇਰੀਏ
ਤੇਰੇ ਨਾਲ ਜੁੜੀ ਐਸੀ ਤਾਰ
ਨੀ ਹੀਰੀਏ ਲੱਖ ਵਾਰੀ ਦੇਵਾਂ ਜਿੰਦ ਵਾਰ
ਨੀ ਸੋਹਣੀਏ ਲੱਖ ਵਾਰੀ ਦੇਵਾਂ ਜਿੰਦ ਵਾਰ
ਚਿੱਤ ਕਰੇ ਤੈਨੂੰ ਸਾਮਣੇ ਬਿਠਾ ਕੇ ਸ਼ੀਸ਼ੇ ਵਾਂਗੂ
ਸਾਰਾ ਸਾਰਾ ਦਿਨ ਵੇਖਾਂ ਮੁਖ ਵੇ
ਤੇਰੀ ਮੁਸਕਾਨ ਵਿੱਚ ਵਸੀ ਮੇਰੀ ਜਾਨ
ਚੰਨਾ ਟੁੱਟ ਗਏ ਨੇ ਤੱਤੜੀ ਦੇ ਦੁੱਖ ਵੇ
ਹੋਈ ਆ ਸ਼ੁਦੈਣ ਚਿੱਤ ਨੂੰ ਨਾ ਚੇਨ ਚੰਨਾ
ਹਾਂ ਹੋਈ ਆ ਸ਼ੁਦੈਣ ਚਿੱਤ ਨੂੰ ਨਾ ਚੈਨ
ਦਿਲ ਮਿਲਣੇ ਨੂੰ ਰਹਿੰਦਾ ਬੇਕਰਾਰ
ਵੇ ਸੋਹਣਿਆਂ ਰੱਜ ਰੱਜ ਕਰਾਂ ਤੈਨੂੰ ਪਿਆਰ
ਵੇ ਹਾਣੀਆਂ ਰੱਜ ਰੱਜ ਕਰਾਂ ਤੈਨੂੰ ਪਿਆਰ
ਪਹਿਲੀ ਤੱਕਣੀ ਦੇ ਵਿਚ ਲੁੱਟ ਲੈਣ ਵਾਲੀਏ
ਨੀ ਸੀਨੇ ਚ ਕਲੇਜਾ ਲਾਯਾ ਕੱਢ ਨੀ
ਦੀਵੇ ਨਾਲ ਲੋ ਵਾਂਗੂ ਫੁੱਲ ਖੁਸਬੋ ਵਾਂਗੂ
ਕੱਠੇ ਰਹਿਣਾ ਹੋਣਾ ਨਹੀਉਂ ਅਡ ਨਹੀਂ
ਤੇਰਾ ਹੋਕੇ ਰਹਿਣਾ ਹੋਰ ਕੁਝ ਵੀ ਨਾ ਕਹਿਣਾ ਨੀ
ਤੇਰਾ ਹੋਕੇ ਰਹਿਣਾ ਹੋਰ ਕੁਝ ਵੀ ਨਾ ਕਹਿਣਾ ਜਾਨੇ
ਹੁਣ ਪਾਵੇ ਛੱਡ ਪਾਵੇਂ ਮਾਰ
ਨੀ ਹੀਰੀਏ ਲੱਖ ਵਾਰੀ ਦੇਵਾਂ ਜਿੰਦ ਵਾਰ
ਵੇ ਹਾਣੀਆਂ ਰੱਜ ਰੱਜ ਕਰਾਂ ਤੈਨੂੰ ਪਿਆਰ
ਨੀ ਸੋਹਣੀਏ ਲੱਖ ਵਾਰੀ ਦੇਵਾਂ ਜਿੰਦ ਵਾਰ