ਤਾਰਿਆਂ ਦੀ ਚੁੰਨੀ ਵਾਲ਼ੀ
ਗਾਇਕ//ਗੁਰਦਾਸ ਮਾਨ
ਅਪਲੋਡ/ਸਹੋਤਾ ਸੁਰਖ਼ਾਬ
*****************
ਤਾਰਿਆਂ ਦੀ ਚੁੰਨੀ ਵਾਲ਼ੀ, ਮੁੱਕ ਗਈ ਏ ਰਾਤ ਕਾਲ਼ੀ
ਅਜੇ ਵੀ ਨਾਂ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ-2
ਮੁੱਕ ਜਾਣਾ ਰਾਤ ਵਾਂਗੂ, ਸ਼ੁਰੂ ਕੀਤੀ ਬਾਤ ਵਾਂਗੂ
ਮਰ ਕੇ ਵੀ ਰੈਣੀਂ ਸਾਨੂੰ, ਕਿਸੇ ਦੀ ਉਡੀਕ ਵੇ -2
ਤਾਰਿਆਂ ਦੀ ਚੁੰਨੀ ਵਾਲ਼ੀ..., ਮੁੱਕ ਗਈ ਏ ਰਾਤ..
****************
ਉੱਗ ਪਈਆਂ ਚੱੜਦੇ ਦੀ ਕੁੱਖ ਵਿੱਚ ਲਾਲੀਆਂ -2
ਝੋਲੀਆਂ ਵੀ ਅੱਡ ਲਈਆਂ ਰੱਬ ਦੇ ਸਵਾਲੀਆਂ -2
ਰੱਬ ਦੇ ਦੁਆਰ ਖੁੱਲ੍ਹੇ, ਪੀਰਾਂ ਦੇ ਮਜ਼ਾਰ ਖੁੱਲ੍ਹੇ
ਖੌਰੇ ਕਦੋਂ ਖੁੱਲੂ ਸਾਡੇ ਯਾਰਾਂ ਦੀ ਮਸੀਤ ਵੇ -2
ਤਾਰਿਆਂ ਦੀ ਚੁੰਨੀ ਵਾਲ਼ੀ..., ਮੁੱਕ ਗਈ ਏ ਰਾਤ..
****************
ਅਪਲੋਡ/ਸਹੋਤਾ ਸੁਰਖ਼ਾਬ
*****************
ਐਵੇਂ ਨਾਂ ਹਲੂਣ ਸਾਡੇ, ਦੁੱਖ ਖਿੰਡ ਜਾਣਗੇ -2
ਅੱਖਾਂ ਦੀਆਂ ਸਿੱਪੀਆਂ ਚੋਂ, ਮੋਤੀ ਡਿੱਗ ਪੈਣ ਗੇ -2
ਏਹੋ ਨੇਂ ਗੁਜ਼ਾਰਾ ਸਾਡਾ, ਏਹੋ ਨੇਂ ਸਹਾਰਾ ਸਾਡਾ
ਏਹੁ ਸਾਡੇ ਸੱਜਣਾਂ ਦੀ, ਆਖ਼ਰੀ ਵਸੀਤ ਵੇ-2
ਤਾਰਿਆਂ ਦੀ ਚੁੰਨੀ ਵਾਲ਼ੀ..., ਮੁੱਕ ਗਈ ਏ ਰਾਤ..
****************
ਜ੍ਹੀਦੇ ਕੋਲ਼ ਚੰਨ ਓਨੂੰ ਤਾਰਿਆਂ ਦੀ ਲੋੜ ਨਹੀਂ -2
ਸੱਚ ਨੂੰ ਜ਼ੁਬਾਨ ਦੇ ਸਹਾਰਿਆਂ ਦੀ ਲੋੜ ਨਹੀਂ -2
ਜੱਗ ਵੀ ਨਾਂ ਪੁੱਛੇ ਓਨੂੰ, ਰੱਬ ਵੀ ਨਾਂ ਪੁੱਛੇ ਓਨੂੰ
ਮਰਜਾਣੇ ,,ਮਾਨਾਂ,,ਜ੍ਹੀਦੀ,ਮਾੜੀ ਹੋਵੇ ਨੀਤ ਵੇ-2
ਤਾਰਿਆਂ ਦੀ ਚੁੰਨੀ ਵਾਲ਼ੀ, ਮੁੱਕ ਗਈ ਏ ਰਾਤ ਕਾਲ਼ੀ
ਅਜੇ ਵੀ ਨਾਂ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ-2
ਮੁੱਕ ਜਾਣਾ ਰਾਤ ਵਾਂਗੂ, ਸ਼ੁਰੂ ਕੀਤੀ ਬਾਤ ਵਾਂਗੂ
ਮਰ ਕੇ ਵੀ ਰੈਣੀਂ ਸਾਨੂੰ, ਕਿਸੇ ਦੀ ਉਡੀਕ ਵੇ
ਮਰ ਕੇ ਵੀ ਰੈਣੀਂ ਸਾਨੂੰ, ਕਿਸੇ ਦੀ ਉਡੀਕ ਵੇ
ਮਰ ਕੇ ਵੀ ਰੈਣੀਂ ਸਾਨੂੰ, ਕਿਸੇ ਦੀ ਉਡੀਕ ਵੇ
ਮਰ ਕੇ ਵੀ ਰੈਣੀਂ ਸਾਨੂੰ, ਕਿਸੇ ਦੀ ਉਡੀਕ ਵੇ
****************
ਅਪਲੋਡ/ਸਹੋਤਾ ਸੁਰਖ਼ਾਬ
*****************