ਜੱਗ ਜੰਕਸ਼ਨ ਰੇਲਾਂ ਦਾ
ਹਰਭਜਨ ਮਾਨ, ਗੁਰਸੇਵਕ ਮਾਨ
ਅਪਲੋਡ ਸਹੋਤਾ ਸੁਰਖ਼ਾਬ
*****************
ਰਲ਼ ਸੰਗ ਕਾਫਲੇ ਦੇ, ਛੇਤੀ ਬੰਨ ਬਿਸਤਰਾ ਕਾਫ਼ਰ
ਕਈ ਪੈਲੀ ਡਾਕ ਚੜੇ, ਬਾਕੀ ਕਈ ਟਿਕਟਾਂ ਲੈਣ ਮੁਸਾਫ਼ਰ
ਹੈ ਸਿਗਨਲ ਹੋਇਆ ਵਾ, ਗਾਰਡ ਵਿਸਲਾਂ ਪਿਆ ਵਜਾਵੇ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਜਾਵੇ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ
*****************
ਅਪਲੋਡ ਸਹੋਤਾ ਸੁਰਖ਼ਾਬ
*****************
ਘਰ ਨੂੰਹ ਨੇਂ ਸਾਂਭ ਲਿਆ,ਘਰ ਨੂੰਹ ਨੇਂ ਸਾਂਭ ਲਿਆ
ਘਰ ਨੂੰਹ ਨੇਂ ਸਾਂਭ ਲਿਆ, ਤੁਰ ਗਈ ਧੀ ਝਾੜ ਕੇ ਪੱਲੇ
ਪੋਤੇ ਨੇਂ ਜਨਮ ਲਿਆ ਬਾਬਾ ਸਿਵਿਆਂ ਦੇ ਵੱਲ ਚੱਲੇ
ਕਿਤੇ ਜ਼ੋਰ ਮਕਾਨਾਂ ਦਾ,ਕਿੱਧਰੇ ਹਨ ਵਿਆਹ ਤੇ ਮੁਕਲਾਵੇ
ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ਇੱਕ ਜਾਵੇ
ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ਇੱਕ ਜਾਵੇ
*****************
ਅਪਲੋਡ ਸਹੋਤਾ ਸੁਰਖ਼ਾਬ
*****************
ਰਫ਼ਤਾਰ ਜ਼ਮਾਨੇਂ ਦੀ ਕਰਿਆਂ,ਤੇਜ ਨਾਂ ਹੋਵੇ ਢਿੱਲੀ
ਲੱਖ ਰਾਜੇ ਬੈਹ ਤੁਰ ਗਏ,ਓਥੇ ਦੀ ਓਥੇ ਹੈ ਦਿੱਲੀ
ਗਏ ਲੁੱਟ ਵਿਚਾਰੀ ਨੂੰ,ਨਾਦਰ ਸ਼ਾਹ ਵਰਗੇ ਕਰ ਧਾਵੇ
ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ਇੱਕ ਜਾਵੇ
ਜੱਗ ਰੇਲਾਂ ਦਾ,ਜੰਕਸ਼ਨ ਗੱਡੀ ਇੱਕ ਆਵੇ ਇੱਕ ਜਾਵੇ
*****************
ਅਪਲੋਡ ਸਹੋਤਾ ਸੁਰਖ਼ਾਬ
*****************
ਲੱਖ ਪੰਛੀ ਬੈਹ ਉੱਡ ਗਏ,ਲੱਖ ਪੰਛੀ ਬੈਹ ਤੁਰ ਗਏ
ਲੱਖ ਪੰਛੀ ਬੈਹ ਉੱਡ ਗਏ,ਬੁੱਢੇ ਬੋੜ ਬਿਰਛ ਦੇ ਉੱਤੇ
ਸਨ ਜੇਤੂ ਦੁਨੀਆਂ ਦੇ,ਲੱਖ ਸਿਕੰਦਰ ਕਬਰੀਂ ਸੁੱਤੇ
ਬਸ ਏਸ ਕਚੈਹਰੀ ਚੋਂ,ਤੁਰ ਗਈ ਕੁੱਲ ਹਾਰ ਕੇ ਦਾਵੇ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ
*****************
ਅਪਲੋਡ ਸਹੋਤਾ ਸੁਰਖ਼ਾਬ
*****************
ਸੁਰਖ਼ਾਬ ਭਰਾਵਾਂ ਨੇਂ ਨਿੱਤ ਨਈਂ ਗੌਣੇ ਗੀਤ ਇਕੱਠਿਆਂ
ਕਰਨੈਲ ਕਵੀਸ਼ਰ ਨੇਂ, ਕਿੱਧਰੇ ਲੁੱਕ ਨੀਂ ਜਾਣਾ ਨੱਠੇਆਂ
ਵਾਂਗੂੰ ਇੱਲ ਭੁੱਖੀ ਦੇ, ਲੈਂਦੀ ਫ਼ਿਰਦੀ ਮੌਤ ਕਲਾਵੇ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ
ਜੱਗ ਜੰਕਸ਼ਨ ਦਾ, ਗੱਡੀ ਇੱਕ ਆਵੇ ਇੱਕ ਜਾਵੇ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ