ਆਥਣ ਦਾ ਟਾਇਮ ਪੌਣੇ ਅੱਠ ਹੋ ਗਿਆ
ਅੱਠ ਹੋ ਗਿਆ ਅੱਠ ਹੋ ਗਿਆ
ਕੋਠਿਆ ਤੇ ਮੇਲੇ ਜਿੰਨਾ ਕੱਠ ਹੋ ਗਿਆ
ਕੋਠਿਆ ਤੇ ਮੇਲੇ ਜਿੰਨਾ ਕੱਠ ਹੋ ਗਿਆ
ਘਰਾਂ ਵਿਚ ਰੌਲੇ ਸੁਣਦੇ ਨੇ ਚੀਕਾਂ ਦੇ
ਘਰਾਂ ਵਿਚ ਰੌਲੇ ਸੁਣਦੇ ਨੇ ਚੀਕਾਂ ਦੇ
ਸੱਥ ਵਿਚ ਓ ਸੱਥ ਵਿਚ
ਸੱਥ ਵਿਚ ਸਿੰਗ ਅੜਗੇ ਸ਼ਰੀਕਾਂ ਦੇ
ਸੱਥ ਵਿਚ ਸਿੰਗ ਅੜਗੇ ਸ਼ਰੀਕਾਂ ਦੇ
ਘਰੋਂ ਘਰੀ ਹੋ ਸਾਰੇ ਕਾਹਲੀ ਕਾਹਲੀ ਸੀ
ਕਾਹਲੀ ਕਾਹਲੀ ਸੀ ਕਾਹਲੀ ਕਾਹਲੀ ਸੀ
ਕਾਹਲੀ ਕਾਹਲੀ ਸੀ
ਚਾਚਾ ਤੇ ਭਤੀਜਾ ਹੋਗੇ ਗਾਲੋ ਗਾਲੀ ਸੀ
ਚੱਕਦੇ ਸੀ ਜਿਹੜੇ ਪਾਸੇ ਓਹ ਗਏ
ਇਕ ਹੀ ਟੱਬਰ ਧੜ੍ਹੇ ਦੋ ਹੋ ਗਏ
ਅਖਾੜਾ ਜੰਮ ਗਿਆ ਪਲ ਮੁੱਕ ਗੇ ਉਡੀਕਾਂ ਦੇ
ਸੱਥ ਵਿਚ ਓ ਸੱਥ ਵਿਚ
ਸੱਥ ਸੱਥ ਵਿਚ ਸਿੰਗ ਅੜਗੇ ਸ਼ਰੀਕਾਂ ਦੇ
ਸੱਥ ਵਿਚ ਸਿੰਗ ਅੜਗੇ ਸ਼ਰੀਕਾਂ ਦੇ
ਗੁੱਸੇ ਚ ਵਗਾ ਕੇ ਪਰਾਂ ਮਾਰੀ ਲੋਈ ਸੀ
ਮਾਰੀ ਲੋਈ ਸੀ ਮਾਰੀ ਲੋਈ ਸੀ
ਦੋ ਵਾਰੀ ਪਹਿਲਾਂ ਤਾੜ ਤਾੜ ਹੋਈ ਸੀ
ਅਖੀਰ ਨੂੰ ਪਹਿਰ ਹੋਇਆ ਤੀਜਾ ਮਿੱਤਰੋ
ਚਾਚੇ ਕੋਲੋਂ ਮਰਿਆ ਭਤੀਜਾ ਮਿੱਤਰੋ
ਕਚਹਿਰੀਆਂ ਚ
ਕਚਹਿਰੀਆਂ ਚ ਦੌਰ ਚੱਲਣੇ ਤਰੀਕਾਂ ਦੇ
ਸੱਥ ਵਿਚ ਓ ਸੱਥ ਵਿਚ
ਸੱਥ ਵਿਚ ਸਿੰਗ ਅੜਗੇ ਸ਼ਰੀਕਾਂ ਦੇ
ਸੱਥ ਵਿਚ ਸਿੰਗ ਅੜਗੇ ਸ਼ਰੀਕਾਂ ਦੇ
ਵੱਡਾ ਖੱਬੀਖਾਂ ਰੋਵੇ ਹਵਾਲਾਤ ਚ
ਹਵਾਲਾਤ ਚ ਹਵਾਲਾਤ ਚ
ਵੱਡਾ ਖੱਬੀਖਾਂ ਰੋਵੇ ਹਵਾਲਾਤ ਚ
ਦੋ ਘਰ ਉੱਜੜੇ ਨੇ ਇੱਕੋ ਰਾਤ ਚ
ਪੀਤੀ ਵਿਚ ਗੋਲੀ ਜਦੋਂ ਚੱਲ ਜਾਂਦੀ ਆ
ਸਿਵੀਆ ਜਾ ਜੇਲ੍ਹਾਂ ਤੱਕ ਗੱਲ ਜਾਂਦੀ ਆ
ਤੁਰੇ ਨਾਂ ਕੋਈ ਚੀਮੇ ਇਹੋ ਜਿਹੀਆਂ ਲੀਕਾਂ ਤੇ
ਸੱਥ ਵਿਚ ਓ ਸੱਥ ਵਿਚ
ਸੱਥ ਸੱਥ ਵਿਚ ਸਿੰਗ ਅੜਗੇ ਸ਼ਰੀਕਾਂ ਦੇ
ਸੱਥ ਵਿਚ ਸਿੰਗ ਅੜਗੇ ਸ਼ਰੀਕਾਂ ਦੇ