menu-iconlogo
logo

IDK HOW

logo
Letras
ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ

ਭੁੱਲ ਗਈ, ਡੁੱਲ੍ਹ ਗਈ, ਉਹਨੇ ਤੱਕਿਆ ਈ ਮੇਰੇ ਵੱਲ, ਆਏ

ਹੱਸਿਆ, ਮਰ ਗਈ, ਉਹਨੂੰ ਦਿਲ ਦੇਕੇ ਆ ਗਈ ਉਸੇ ਥਾਏਂ

ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ

ਪਤਾ ਈ ਨਹੀਂ ਲੱਗਿਆ ਉਹ ਕਦੋਂ ਅੱਗੇ ਵੱਧਿਆ

ਤੇ ਸੰਗਦੀ ਨੂੰ ਮੈਨੂੰ ਪੱਬ ਚੱਕਣਾ ਪਿਆ ਨੀ

ਸੱਚੀ, "ਕਿਵੇਂ ਓ ਜੀ?" ਹਾਲ ਮੇਰਾ ਪੁੱਛਿਆ ਪਿਆਰ ਨਾਲ਼

ਚੰਦਰੇ ਦਾ ਮਾਣ ਮੈਨੂੰ ਰੱਖਣਾ ਪਿਆ ਨੀ

ਦੇ ਗਿਆ ਪਰਚੀ, ਤੇ number ਦੇ ਪਿੱਛੇ ਦੋ ਹੀ ਨਾਏਂ

ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ

ਭੁੱਲ ਗਈ, ਡੁੱਲ੍ਹ ਗਈ, ਉਹਨੇ ਤੱਕਿਆ ਈ ਮੇਰੇ ਵੱਲ, ਆਏ

ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ

ਹਾਏ, ਸਿੱਟਿਆ ਗੁਲਾਬ ਉਹਨੇ, ਚੁੱਕਿਆ ਗਿਆ ਨਾ ਮੈਥੋਂ

ਰੁਕਿਆ ਗਿਆ ਨਾ ਮੈਥੋਂ ਲੁਕਿਆ ਗਿਆ

ਸਿਖਰ ਦੁਪਹਿਰਾ ਅੱਖੀਂ ਨ੍ਹੇਰਾ ਆ ਗਿਆ

ਨੀ ਮੈਨੂੰ ਪਾਣੀ ਉਹ ਲੈ ਆਇਆ, ਗਲ਼ਾ ਸੁੱਕਿਆ ਗਿਆ

ਉਹ ਆਇਆ ਤੇ ਆ ਗਈਆਂ ਕਣੀਆਂ

ਖਲੀ-ਖਲੋਤੀ ਭਿੱਜ ਗਈ ਮੈਂ

ਦੀਦ ਉਹਦੀ ਨੇ ਕੀਲ ਲਿਆ ਮੈਨੂੰ

ਸਣੇ ਕਿਤਾਬਾਂ ਡਿੱਗ ਗਈ ਮੈਂ

ਇਸ਼ਕਾਂ ਡੰਗ ਲਈ, ਫ਼ੇਰ ਦੱਸੋ ਕੁੜੀ ਕਿੱਥੇ ਜਾਏ

ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ

ਅੱਜ ਨਹੀਂ ਲੱਗਿਆ, ਪਹਿਲਾਂ ਤਾਂ ਬਹਾਨੇ ਬੜੇ ਲਾਏ

ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ

ਹਾਏ, ਕਿੰਨੀਆਂ ਨੀ ਜੁਰਤ ਇਹ 'ਚ, ਉੱਤੋਂ ਰਹਿੰਦਾ ਕੁੜਤੇ 'ਚ

ਹੋ ਗਈ ਤਰੀਫ਼ ਮੈਥੋਂ, ਕਰਦੀ ਕਿਵੇਂ ਨਾ? ਸੱਚੀ

ਹਰਦੀ ਕਿਵੇਂ ਨਾ? ਕੋਲ਼ੇ ਖੜ੍ਹਦੀ ਕਿਵੇਂ ਨਾ?

ਮੇਰੀ ਉਹਨੇ ਜਾਨ ਕੱਢ ਲਈ, ਮੈਂ ਮਰਦੀ ਕਿਵੇਂ ਨਾ?

Aujla ਦੇਖ ਨੀ ਬਸ ਮੇਰੇ ਉੱਤੇ ਗਾਣੇ ਲਿਖੀ ਜਾਏ

ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ

ਭੁੱਲ ਗਈ, ਡੁੱਲ੍ਹ ਗਈ, ਉਹਨੇ ਤੱਕਿਆ ਈ ਮੇਰੇ ਵੱਲ, ਆਏ

ਹੋ ਗਿਆ ਪਿਆਰ ਨੀ

(ਹੋ-ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ)

(ਭੁੱਲ ਗਈ, ਡੁੱਲ੍ਹ ਗਈ, ਉਹਨੇ ਤੱਕਿਆ ਈ ਮੇਰੇ ਵੱਲ, ਆਏ)

(ਹੱਸਿਆ, ਮਰ ਗਈ, ਉਹਨੂੰ ਦਿਲ ਦੇਕੇ ਆ ਗਈ ਉਸੇ ਥਾਏਂ)

(ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ)

IDK HOW de Karan AUjla - Letras y Covers