menu-iconlogo
logo

Attraction

logo
Letras
ਬਿੱਲੀ ਬਿੱਲੀ ਅੱਖ ਦਾ ਕੁੜੇ

ਲੰਘੀ ਮੋਢੇ ਨਾਲ ਮੋਢਾ ਮਾਰ ਕੇ

ਰੰਗ ਫੁੱਲਾਂ ਦੇ ਵੀ ਖਿੜ ਗਏ ਕੁੜੇ

ਅਸੀਂ ਦੋਵੇਂ ਜਦ ਮਿਲ ਗਏ ਕੁੜੇ

ਨੈਣਾਂ ਨੈਣਾਂ ਨਾਲ਼ ਗੱਲ ਹੋਈ ਆ

ਉੱਡ ਦੋਵਾਂ ਦੇ ਹੀ ਦਿਲ ਗਏ ਕੁੜੇ

ਤੇਰੇ ਇਸ਼ਕੇ ਦਾ ਸਾਨੂੰ ਚੰਦਰਾ

ਨਸ਼ਾ ਜੇਹਾ ਸਵਾਰ ਹੋ ਗਯਾ

ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ

ਜਦੋ ਦਾ ਦੀਦਾਰ ਹੋ ਗਯਾ

ਲੰਘੀ ਮੋਢੇ ਨਾਲ ਮੋਢਾ ਮਾਰ ਕੇ

ਸੱਚੀ ਮੁੰਡੇ ਨੂੰ ਪਿਆਰ ਹੋ ਗਯਾ

ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ

ਹੋ ਜ਼ੁਲਫ਼ਾਂ ਦੇ ਨਾਗ ਤੇਰੇ ਡੰਗਦੇ ਕੁੜੇ

ਅਸੀਂ ਮਿੰਨਾ ਮਿੰਨਾ ਤੇਰੇ ਕੋਲੋਂ ਸੰਗਦੇ ਕੁੜੇ

ਚਾਰੇ ਪਾਸੇ ਖੁਸ਼ੀ ਦਾ ਮਾਹੌਲ ਦਿਸਦਾ

ਅਸੀਂ ਜਦੋ ਤੇਰੀ ਗਲ਼ੀ ਵਿੱਚੋ ਨੰਗਦੇ ਕੁੜੇ

ਸ਼ਾਮ ਢਲਦੀ ਰੰਗ ਜੇਹਾ ਰੰਗ ਤੇਰਾ ਨੀ

ਨੀ ਤੂੰ ਗਬਰੂ ਦੇ ਦਿਲ ਵਿਚ ਲਾਇਆ ਡੇਰਾ ਨੀ

ਹੋ ਜੀਅ ਕਿਥੇ ਲੱਗੇ ਤੇਰੀ ਦੀਦ ਤੋਂ ਬਿਨਾ

ਨੀ ਤੂੰ ਚੈਨ ਵੈਨ ਕੁੜੇ ਲੁੱਟ ਗਯੀ ਏ ਮੇਰਾ ਨੀ

ਨੂਰ ਚੇਹਰੇ ਤੇ ਗੁਲਾਬ ਜੇਹਾ ਨੀ

ਨਸ਼ਾ ਤੇਰਾ ਏ ਸ਼ਰਾਬ ਜੇਹਾ ਨੀ

ਮੇਰੀ ਇਕ ਵੀ ਨਾ ਸੁਣਦਾ ਕੁੜੇ

ਦਿਲ ਹੱਦ ਤੋਂ ਵੀ ਬਾਹਰ ਹੋ ਗਯਾ

ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ

ਜਦੋ ਦਾ ਦੀਦਾਰ ਹੋ ਗਯਾ

ਲੰਘੀ ਮੋਢੇ ਨਾਲ ਮੋਢਾ ਮਾਰ ਕੇ

ਸੱਚੀ ਮੁੰਡੇ ਨੂੰ ਪਿਆਰ ਹੋ ਗਯਾ

ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ

ਓ ਤੇਰੀ ਸਿਫ਼ਤ ਏ ਕਿਵੇਂ ਕਿੰਨੇ ਗੀਤ ਗਾਵਾਂ ਨੀ

ਉੱਤੋਂ ਦੱਸ ਵੀ ਨਾ ਹੋਵੇ ਤੈਨੂੰ ਕਿੰਨਾ ਚਾਹਵਾਂ ਨੀ

Time ਲੈ ਕੇ ਰੀਝਾਂ ਨਾ ਬਣਾਈ ਰੱਬ ਨੇ

ਤੇਰੀ ਸਾਦਗੀ ਤੋਂ ਕੁੜੇ ਵਾਰੇ ਵਾਰੇ ਜਾਵਾਂ ਨੀ

ਰੂਪ ਪਰੀਆਂ ਦਾ ਲੱਗੇ ਅੰਬਰਾਂ ਤੋਂ ਆਈ ਐਂ

ਦਿਲ ਮੰਗੇ ਜਿਹੜੀ ਗਾਨੀ ਗਲ ਵਿਚ ਪਾਈ ਏ

ਅੱਜ ਸੁੰਨਾ ਸੁੰਨਾ ਲੱਗਦਾ ਜਹਾਨ ਸਾਰਾ ਨੀ

ਤੂੰ ਕੁੜੇ ਜ਼ਿੰਦਗੀ 'ਚ ਰੌਣਕ ਜਿਹੀ ਲਈ ਏ

ਹਾਲ ਗੱਭਰੂ ਦਾ ਪੁੱਛ ਤਾ ਸਹੀ

ਇਕ ਵਾਰੀ ਮੂਹੋਂ ਬੋਲ ਤਾ ਸਹੀ

ਹਾਲ ਗੱਭਰੂ ਦਾ ਪੁੱਛ ਤਾ ਸਹੀ

ਇਕ ਵਾਰੀ ਮੂਹੋਂ ਬੋਲ ਤਾ ਸਹੀ

ਜਿਹੜਾ ਕਿਸੇ ਤੋਂ ਨਾ ਹੋਇਆ ਸੀ ਕਦੇ

ਤੇਰੇ ਹਾਸੇ ਦਾ ਸ਼ਿਕਾਰ ਹੋ ਗਯਾ

ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ

ਜਦੋ ਦਾ ਦੀਦਾਰ ਹੋ ਗਯਾ

ਲੰਘੀ ਮੋਢੇ ਨਾਲ ਮੋਢਾ ਮਾਰ ਕੇ

ਸੱਚੀ ਮੁੰਡੇ ਨੂੰ ਪਿਆਰ ਹੋ ਗਯਾ

ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ

ਜਦੋ ਦਾ ਦੀਦਾਰ ਹੋ ਗਿਆ

ਲੰਘੀ ਮੋਢੇ ਨਾਲ ਮੋਢਾ ਮਾਰ ਕੇ

ਸੱਚੀ ਮੁੰਡੇ ਨੂੰ ਪਿਆਰ ਹੋ ਗਿਆ

ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ