ਕਹਿੰਦੇ ਸੱਚ ਸੁੰਨ ਨਾ ਔਖਾ ਹੁੰਦਾ
ਅਸੀ ਤਾ ਸਨਾਕੇ ਹਟਾਗੇ
ਕਲਮ ਤੇ ਸੋਚ ਨੀ ਮੱਰਨੀ
ਲਖ ਰੋਕਲੋ ਅਸੀ ਤਾ ਗਾਕੇ ਹਟਾਗੇ
ਕਿਰਦਾਰ ਜੋ ਗੰਦਲਾਂ ਐ
ਤੇਰੀਆਂ ਕਾਹਦੀਆਂ ਰਬ ਨਾ ਪ੍ਰੀਤਾਂ
3 ਚੀਜ਼ਾ ਸਾਫ ਰਖੀ
ਜ਼ੁਬਾਨ ਨਜ਼ਰ ਤੇ ਨੀਤਾਂ
3 ਚੀਜ਼ਾ ਸਾਫ ਰਖੀ
ਜ਼ੁਬਾਨ ਨਜ਼ਰ ਤੇ ਨੀਤਾਂ
ਭੋਰਾ ਰਬ ਤੋ ਡਰ ਦਾ ਨਾ
ਹਰ ਪਾਸੇ ਅੱਤ ਮਚਾਈ
ਕਿਸ ਦੌਰ ਚ ਜੀ ਰਹੇ ਆ
ਬਣੇਆਂ ਭਾਈ ਦਾ ਦੁਸ਼ਮਣ ਭਾਈ
ਸਬ ਤੋ ਉੱਚੀ ਜੂਨ ਤੇਰੀ
ਕੀਉ ਕਰਦਾ ਐ ਮਿੱਟੀ ਪੁਲੇਤਾ
3 ਚੀਜ਼ਾ ਸਾਫ ਰਖੀ
ਜ਼ੁਬਾਨ ਨਜ਼ਰ ਤੇ ਨੀਤਾਂ
ਕਾਹਦਾ ਨੇਤਾ ਤੂ
ਲੋਕਾਂ ਦੇ ਕੰਮ ਨਈ ਕਰਦਾ
ਦੁਨੀਆਂ ਮਾਰਦੀ ਮੱਰ ਜਾਵੇ
ਬਸ ਅਪਣੀ ਜੇਬ ਤੂ ਭਰਦਾ
ਖੌਰੇ ਕੱਦ ਸਮਝਣ ਗੇ
ਏ ਲੋਗ ਸਿਆਸੀ ਰੀਤਾਂ
3 ਚੀਜ਼ਾ ਸਾਫ ਰਖੀ
ਜ਼ੁਬਾਨ ਨਜ਼ਰ ਤੇ ਨੀਤਾਂ
ਗਲ back home ਦੀ ਜੇ ਕਰੀਏ
ਦਿਲ ਕੰਬਬਦੇ ਵੇਖ ਕੇ ਖ਼ਬਰਾ
ਜਿਥੇ ਸਿੱਧੂ ਵਰਗਾ ਟੈਲੇੰਟ
ਦਿੱਤਾ ਭੇਜ ਲੋਕਾ ਨੇ ਕਬਰਾਂ
ਗਲ ਬਹਿਕੇ ਲਵੋ ਨਬੇੜ
Voilence ਚੰਗਾ ਹੁੰਦਾ ਨੀ ਸਲੀਕਾ
3 ਚੀਜ਼ਾ ਸਾਫ ਰਖੀ
ਜ਼ੁਬਾਨ ਨਜ਼ਰ ਤੇ ਨੀਤਾਂ
ਜਿਥੇ ਮਾਵਾਂ ਡਰਦੀਆਂ ਨੇ
ਓਹਦਾ ਪੁੱਤ ਮਸ਼ਹੂਰ ਜੇ ਹੋਇਆ
ਲੋਕਾ ਗੋਲੀ ਮਾਰ ਦੇਣੀ
ਵੇ ਪੁੱਤਰਾ ਤੂ famous ਜੇ ਹੋਇਆ
ਤੇਨੂੰ ਰੱਖਣਾ ਨਈ india
ਦੇਣਾ ਵੀਚ ਭੇਜ ਅਮਰੀਕਾ
3 ਚੀਜ਼ਾ ਸਾਫ ਰਖੀ
ਜ਼ੁਬਾਨ ਨਜ਼ਰ ਤੇ ਨੀਤਾਂ