menu-iconlogo
logo

Pyaar Tere Da Asaar (Remix)

logo
Paroles
DJ HANS

ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ

ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ

ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ

ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ

ਅੱਖੀਆ ਦੇ ਵਿਚ ਘੁੰਮਦਾ ਸੋਹਣਾ ਚਿਹਰਾ ਏ

ਦਿਲ ਜੋ ਮੇਰਾ ਚੈਨ ਜ਼ਰਾ ਵੀ ਪਾਵੇ ਨਾ

ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ

ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ

ਏ ਹਵਾ ਵੀ ਦੋਸਤ ਮੇਰੀ ਬਣ ਗਈ ਏ

ਬੋਲਾ ਕਣੀਆ ਨਾਲ ਜਦੋ ਬਰਸਾਤ ਹੋਈ

ਮੇਰੇ ਕਹਿਣ ਤੇ ਰੋਸ਼ਨੀ ਵੀ ਚੰਨ ਦੇਣ ਲੱਗਾ

ਤਾਰਿਆ ਦੇ ਨਾਲ ਮੇਰੀ ਸੀ ਮੁਲਾਕਾਤ ਹੋਈ

ਹੁਣ ਨਾ ਮੈਨੂੰ ਧੁੱਪ ਲੱਗਦੀ ਨਾ ਠੰਡ ਲੱਗਦੀ

ਏ ਹਨੇਰਾ ਕਦੇ ਵੀ ਮੈਨੂੰ ਡਰਾਵੇ ਨਾ

ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ

ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ

ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ

ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ

ਪਹਿਲਾ ਨਾਲੋ ਖਿਆਲ ਵੀ ਮੇਰੇ ਬਦਲ ਗਏ

ਸਾਰਾ ਦਿਨ ਏ ਖਵਾਬ ਕਿ ਤੂੰ ਮੇਰੇ ਨਾਲ ਖੜੀ

ਆਪਣੇ ਆਪ ਦੇ ਨਾਲ ਮੈਂ ਗੱਲਾ ਕਰਦਾ ਹਾ

ਤੇਰੇ ਇਸ਼ਕ ਦੀ ਸੱਜਣਾ ਮੈਨੂੰ ਲੋਰ ਚੜੀ

ਤੇਰੇ ਨਾਲ ਰਹਿਣ ਦਾ ਮੇਰਾ ਸੁਪਨਾ ਏ

ਆਸਾ ਵਾਲਾ ਮਹਿਲ ਮੇਰਾ ਕੋਈ ਢਾਵੇ ਨਾ

ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ

ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ

ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ

ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ

ਮੇਰੀ ਜ਼ਿੰਦਗੀ ਦੇ ਵਿਚ ਮੇਰੇ ਸੱਜਣਾ ਵੇ

ਮੇਰੇ ਤੋਂ ਵਧ ਖਾਸ ਜਗਾਹ ਵੀ ਤੇਰੀ ਏ

ਤੇਰੇ ਹਰ ਇਕ ਹੁਕਮ ਲਈ ਏ ਹਾਂ ਮੇਰੀ

ਰਾਜ਼ੀ ਰਖ ਯਾ ਨਾ ਰੱਜ਼ਾ ਵੀ ਤੇਰੀ ਆ

ਤੇਰੇ ਸਾਮਨੇ ਬਹਿ ਕੇ ਸੁਣ ਨੀ ਤੇਰੀ ਮੈਂ

ਮੇਰੇ ਬਿਨ ਕੋਈ ਤੈਨੂੰ ਹੋਰ ਬੁਲਾਵੇ ਨਾ

ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ

ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ

ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ

ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ