ਦਿਲ ਕੱਚ ਦਾ ਤੇ ਪੱਥਰਾਂ ਦਾ ਜੱਗ ਸੀ, ਚੋਟਾਂ ਅੱਲੜ-ਪੁਣੇ ਚ ਗਈਆਂ ਲੱਗ ਸੀ
ਸੀਨੇ ਵਿੱਚ ਪਹਿਲਾਂ ਹੀ ਸੀ ਜਖਮ ਬਥੇਰੇ,
ਸੀਨੇ ਵਿੱਚ ਪਹਿਲਾਂ ਹੀ ਸੀ ਜਖਮ ਬਥੇਰੇ, ਹੋਰ ਕਾਤੋਂ ਕਹਿਰ ਢਾਹ ਗਿਆਂ।
ਤੂੰ ਤਾਂ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ ਸੋ ਦੁੱਖ ਹੋਰ ਲਾ ਗਿਆਂ ਵੇ..।
ਸੋ ਦੁੱਖ ਹੋਰ ਲਾ.. ਗਿਆਂ।
ਮੈਂ ਸਾਂ ਮੋਮਬੱਤੀ ਤੂੰ ਤਿੱਲੀ ਬਣ ਗਿਆ ਸੀ, ਚਾਨਣ ਵੀ ਕੀਤਾ ਮੈਂ ਮੱਚਣਾ ਵੀ ਪਿਆ ਸੀ।
ਮੈਂ ਸਾਂ ਮੋਮਬੱਤੀ ਤੂੰ ਤਿੱਲੀ ਬਣ ਗਿਆ ਸੀ, ਚਾਨਣ ਵੀ ਕੀਤਾ ਮੈਂ ਮੱਚਣਾ ਵੀ ਪਿਆ ਸੀ।
ਸਾਨੂੰ ਰਾਖ ਕਰਕੇ ਹੀ ਬੁਝਣੀ ਐ ਹੁਣ, ਸਾਨੂੰ ਰਾਖ ਕਰਕੇ ਹੀ ਬੁਝਣੀ ਐ ਹੁਣ।
ਅੱਗ ਜਿਹੜੀ ਤੂੰ ਮਚਾ ਗਿਆ ਵੇ, ਅੱਗ ਜਿਹੜੀ ਤੂੰ ਮਚਾ ਗਿਆਂ।
ਤੂੰ ਤਾਂ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ ਸੋ ਦੁੱਖ ਹੋਰ ਲਾ ਗਿਆਂ ਵੇ..।
ਸੋ ਦੁੱਖ ਹੋਰ ਲਾ.. ਗਿਆਂ।
ਭਰੇਂਗਾ ਗਿੱਲ ਹਰਜਾਨਾ ਕੀਤੀ ਬੇਵਫਾਈ ਦਾ, ਨਾਮ ਉਦੋਂ ਪੁਛੇਂਗਾ ਤੂੰ ਦੁੱਖਾਂ ਦੀ ਦਵਾਈ ਦਾ।
ਭਰੇਂਗਾ ਗਿੱਲ ਹਰਜਾਨਾ ਕੀਤੀ ਬੇਵਫਾਈ ਦਾ, ਨਾਮ ਉਦੋਂ ਪੁਛੇਂਗਾ ਤੂੰ ਦੁੱਖਾਂ ਦੀ ਦਵਾਈ ਦਾ।
ਬਣ ਤੇਰੇ ਵਾਂਗ ਜਾਂ ਸੱਜਣ ਕੋਈ ਤੇਰਾ,ਬਣ ਤੇਰੇ ਵਾਂਗ ਜਾਂ ਸੱਜਣ ਕੋਈ ਤੇਰਾ।
ਸਾਡੀ ਜੂਨੇ ਤੈਨੂੰ ਪਾ ਗਿਆ ਵੇ, ਸਾਡੀ ਜੂਨੇ ਤੈਨੂੰ ਪਾ ਗਿਆ।
ਤੂੰ ਤਾਂ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ ਸੋ ਦੁੱਖ ਹੋਰ ਲਾ ਗਿਆਂ ਵੇ..।
ਸੋ ਦੁੱਖ ਹੋਰ ਲਾ.. ਗਿਆਂ।