menu-iconlogo
logo

Ni Mittiye

logo
Paroles
ਮਿੱਟੀ ਦਾ ਇੱਕ ਘਡਾ ਬਣਾਕੇ

ਮਿੱਟੀ ਦੇ ਹੱਥਾਂ ਨਾਲ ਵਜਾ ਕੇ

ਓ ਮਿੱਟੀ ਦਾ ਇੱਕ ਘਡਾ ਬਣਾਕੇ

ਤੇ ਮਿੱਟੀ ਦੇ ਹੱਥਾਂ ਨਾਲ ਵਜਾ ਕੇ

ਓ ਮਿੱਟੀ ਮਿੱਟੀ ਨੂੰ ਜ਼ਿੰਦਗੀ ਵਾਲਾ

ਲੱਗੇ ਗੀਤ ਸੁਣਾਉਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਮਿੱਟੀ ਮੇਰਾ ਦਾਦਾ ਦਾਦੀ

ਮਿੱਟੀ ਨਾਨਾ ਨਾਨੀ

ਓ ਮਿੱਟੀ ਮੇਰਾ ਰਾਜਾ ਬਾਪ

ਤੇ ਮਿੱਟੀ ਮਾਂ ਪਟਰਾਣੀ

ਹਾਏ ਮਿੱਟੀ ਮੇਰਾ ਰਾਜਾ ਬਾਪ

ਤੇ ਮਿੱਟੀ ਮਾਂ ਪਟਰਾਣੀ

ਓ ਮਿੱਟੀ ਦੀ ਕੋਖ ਅੰਦਰ ਆਈ

ਮਹੀਨੇ 9 ਬਿਤਾਉਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਕੌਖ਼ ਤੋਂ ਲੈਕੇ ਦੁਨੀਆਂ ਦੀ ਕਰ

ਮਿੱਟੀ ਲੈਕੇ ਆਈ

ਮਿੱਟੀ ਨਾਮ ਮੇਰਾ ਚੁੱਮੇਆ

ਓ ਮਿੱਟੀ ਨੇ ਦਿੱਤੀ ਵਧਾਈ

ਮਿੱਟੀ ਹੀ ਮੈਨੂੰ ਲੋਰੀਆਂ ਦੇਦੇ

ਆਈ ਫੇਰ ਖਿਲਾਉਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਮਿੱਟੀ ਦੇ ਮੇਰੇ ਖੇਲ ਖਿਲੌਣੇ

ਮਿੱਟੀ ਦੇ ਮੇਰੇ ਹਾਣੀ

ਮਿੱਟੀ ਦੇ ਵਿਚ ਖੇਡ ਖੇਡਕੇ

ਓ ਮਿੱਟੀ ਦੀ ਆਈ ਜਵਾਨੀ

ਮਿੱਟੀ ਹੀ ਫੇਰ ਮਿੱਟੀ ਦੇ ਨਾਲ

ਲੱਗੀ ਅੱਖ ਮਟਕਾਉਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਮਿੱਟੀ ਦੀ ਘੋੜੀ , ਮਿੱਟੀ ਦੀ ਜੋੜੀ

ਵਿਆਹ ਮਿੱਟੀ ਦਾ ਹੋਇਆ

ਓ ਮਿੱਟੀ ਨੇ ਹੀ ਪਾਨੀ ਵਾਰਿਆਂ

ਤੇਲ ਮਿੱਟੀ ਨੇ ਚੋਯਾ

ਓ ਮਿੱਟੀ ਨੇ ਹੀ ਪਾਨੀ ਵਾਰਿਆਂ

ਤੇਲ ਮਿੱਟੀ ਨੇ ਚੋਯਾ

ਓ ਮਿੱਟੀ ਹੀ ਮੇਰੇ ਘਰ ਵਿਚ ਜੰਮਕੇ

ਦਾਡੀ ਆਈ ਬੁਲਾਉਣਾ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਹੋ ਗਈ ਜਵਾਨੀ ਆਇਆ ਬੁਢਾਪਾ

ਤੇ ਮਿੱਟੀ ਸਿੱਲੀ ਹੋਈ

ਡਰ ਲੱਗਦਾ ਮੈਨੂੰ ਖੁਰਨੇ ਤੋਂ

ਮੇਰੇ ਕੋਲ ਨਾ ਖੜ ’ਦਾ ਕੋਈ

ਵੇ ਡਰ ਲੱਗਦਾ ਮੈਨੂੰ ਖੁਰਨੇ ਤੋਂ

ਮੇਰੇ ਕੋਲ ਨਾ ਖੜ ’ਦਾ ਕੋਈ

ਵੇ ਜੋ ਸੀ ਮੈਨੂੰ ਰਹੇ ਹਸਾਉਂਦੇ

ਆਉਂਦੇ ਐ ਵਰਾਉਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਮਿੱਟੀ ਦਾ ਮੰਗਲ ਮਾਣਕੇ ਜ਼ਿੰਦਗੀ

ਮਿੱਟੀ ਦੇ ਵਿਚ ਰਲਿਆ

ਮਿੱਟੀ ਆਈ ਮਿਲਾਉਣ ਮਿੱਟੀ ਵਿਚ

ਦਿਨ ਜ਼ਿੰਦਗੀ ਦਾ ਢਲਿਆ

ਓ ਮਿੱਟੀ ਆਈ ਮਿਲਾਉਣ ਮਿੱਟੀ ਵਿਚ

ਦਿਨ ਜ਼ਿੰਦਗੀ ਦਾ ਢਲਿਆ

ਫਤੂਰ ਵਾਲਾ ਅੱਜ ਮਿੱਟੀ ਵਿਚ

ਰੱਜਕੇ ਚੱਲਿਆ ਸੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ

ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ

ਤੇਰੇ ਬਿਨਾਂ ਮੇਰਾ ਕੌਣ