ਤੇਰੇ ਨਾਲ਼ੋਂ ਵੱਧ ਚੀਜ ਕੀਮਤੀ
ਦੱਸ ਕਿਹੜੀ ਕੋਲ਼ ਸੁੱਚੇ ਯਾਰ ਦੇ (ਯਾਰ ਦੇ)
ਕੱਢ ਲੈ ਕਲੇਜਾ, ਰੁਗ ਭਰ ਨੀ
ਆ ਕੇ ਤੂੰ ਫਰੀਦਕੋਟ ਮਾਰ ਦੇ (ਮਾਰ ਦੇ)
ਐਨਾ ਹੀ ਜੇ ਗੁੱਸਾ, ਮਰਜਾਣੀਏ
ਐਨਾ ਹੀ ਜੇ ਗੁੱਸਾ, ਮਰਜਾਣੀਏ
ਨੀ ਤੂੰ ਦਿਲ 'ਚੋਂ ਕਿਉਂ ਨਹੀਂ ਮੈਨੂੰ ਕੱਢਦੀ (ਮੈਨੂੰ ਕੱਢਦੀ)
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
ਆ ਆ ਆ ਆ ਆ ਆ ਆ
ਮਹਿੰਗੇ ਹੰਝੂ ਤੇਰੇ, ਜਾਨ ਮੇਰੀ ਸਸਤੀ
ਪਾਗਲੇ, ਵਹਾਇਆ ਐਵੇਂ ਕਰ ਨਾ
"ਅੱਖਾਂ ਲਾਲ ਕਿਉਂ ਸੀ?" ਬੇਬੇ ਮੈਨੂੰ ਪੁੱਛਦੀ
ਮੈਨੂੰ ਵੀ ਰਵਾਇਆ ਐਵੇਂ ਕਰ ਨਾ
"ਅੱਖਾਂ ਲਾਲ ਕਿਉਂ ਸੀ" ਬੇਬੇ ਮੈਨੂੰ ਪੁੱਛਦੀ
ਮੈਨੂੰ ਵੀ ਰਵਾਇਆ ਐਵੇਂ ਕਰ ਨਾ
੧੨, ਇੱਕ ਵੱਜੇ ਜਦੋਂ ਰਾਤ ਦਾ
ਉਹ ਤੋਂ ਬਾਅਦ ਤੇਰੇ ਰੋਸੇ ਖਾਂਦੇ ਵੱਡ ਨੀ (ਵੱਡ ਨੀ)
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
ਦਿਨ ਹੋਇਆ, ਨਾ ਕੋਈ ਹੋਣਾ ਐਸਾ, ਸੋਹਣੀਏ
ਹੋਵੇ ਜਿਹੜਾ ਤੇਰੀ ਯਾਦ ਬਿਨਾਂ ਲੰਘਿਆ
ਓ, ਜਿਵੇਂ ਮਰਦਾ ਕੋਈ ਮੰਗੇ ਚੰਦ ਸਾਹਾਂ ਨੂੰ
ਤੈਨੂੰ ਐਦਾਂ ਰੱਬ ਕੋਲ਼ੋਂ ਅਸੀ ਮੰਗਿਆ
ਓ, ਜਿਵੇਂ ਮਰਦਾ ਕੋਈ ਮੰਗੇ ਚੰਦ ਸਾਹਾਂ ਨੂੰ
ਤੈਨੂੰ ਐਦਾਂ ਰੱਬ ਕੋਲ਼ੋਂ ਅਸੀ ਮੰਗਿਆ
ਰੋਸਿਆਂ 'ਚ ਹੀ ਨਾ ਜਿੰਦ ਲੰਘ ਜਾਏ
ਬਾਝੋਂ ਮਾਸ, ਨਾ ਕਦਰ ਹੋਵੇ ਹੱਡ ਦੀ (ਹੋਵੇ ਹੱਡ ਦੀ)
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)