menu-iconlogo
logo

Meharma

logo
Lirik
ਕਿਦਾ ਮੈਂ ਕਾਬੂ ਕਰਲਾ ਜੱਟਾ ਜਜ਼ਬਾਤਾਂ ਨੂੰ

ਸੌਣ ਨੀ ਦਿੰਦਾ ਮੈਨੂੰ ਹਾਸਾ ਤੇਰਾ ਰਾਤਾਂ ਨੂੰ

ਖਉਰੇ ਕਿਹੜਾ ਜਾਦੂ ਵੇ ਤੂੰ ਕਰਤਾ

ਨੈਣ ਹੁਣ ਰਹਿੰਦੇ ਨੇ ਜਗੇ

ਦਿਲ ਦਿਆਂ ਮੇਹਰਮਾ ਤੇਰੇ ਬਿਨਾਂ ਦਿਲ ਨਾ ਲਗੇ

ਤੇਰੇ ਬਿਨਾਂ ਦਿਲ ਨਾ ਲਗੇ

ਈਦ ਦਾ ਚੰਨ ਹੋ ਗਿਆ ਸੱਜਣਾ ਵੇ ਅੱਜ ਕਲ ਤੂੰ

ਰੱਬ ਤੋਂ ਮੈਂ ਕਰਾ ਦੁਆਵਾਂ ਵੇਖਣ ਲਈ ਤੇਰਾ ਮੂੰਹ

ਰੱਬ ਤੋਂ ਮੈਂ ਕਰਾ ਦੁਆਵਾਂ ਵੇਖਣ ਲਈ ਤੇਰਾ ਮੂੰਹ

ਕਿੱਤੇ ਕਿੱਤੇ ਡਰ ਜੇਹਾ ਲੱਗਦਾ

ਕਿਉਂਕਿ ਪਿਆਰਾ ਵਿਚ ਮਿਲਦੇ ਦਗੇ

ਦਿਲ ਦਿਆਂ ਮੇਹਰਮਾ ਤੇਰੇ ਬਿਨਾਂ ਦਿਲ ਨਾ ਲਗੇ

ਤੇਰੇ ਬਿਨਾਂ ਦਿਲ ਨਾ ਲਗੇ

ਬੱਸ ਹਾਂ ਤੇਰੀ ਦੀ wait ਆ ਕੁੜੀਏ

ਵੈਸੇ ਹੁਣ ਤੂੰ late ਆ ਕੁੜੀਏ

ਮੁਲਾਕਾਤ ਦਾ time ਨੀ ਜਟ ਕੋਲ

ਕਲ ਕਚੈਰੀ date ਆ ਕੁੜੀਏ

ਇੱਕ ਆਖਰੀ ਹੀ ਰਹਿੰਦਾ ਕੁੜੇ ਪਰਚਾ

ਸ਼ਹਿਰ ਤੇਰੇ ਫਿਰ ਵੱਜਣੇ ਡੱਗੇ

ਸ਼ਹਿਰ ਤੇਰੇ ਵੱਜਣੇ ਡੱਗੇ

ਦਿਲ ਦਿਆਂ ਮੇਹਰਮ ਤੇਰੇ ਬਿਨਾਂ ਦਿਲ ਨਾ ਲਗੇ

ਤੇਰੇ ਬਿਨਾਂ ਦਿਲ ਨਾ ਲਗੇ

Wait ਦੀ ਗੱਲ ਕਰੇ ਜੇ ਉਮਰਾਂ ਦੀ ਕਰਲਾ ਗੀ

ਦੁਨੀਆ ਦੇ ਤਾਨੇ ਮੇਹਣੇ ਹੱਸਕੇ ਮੈਂ ਜਰਲਾ ਗੀ

ਦੁਨੀਆ ਦੇ ਤਾਨੇ ਮੇਹਣੇ ਹੱਸਕੇ ਮੈਂ ਜਰਲਾ ਗੀ

ਕਿਦਾ ਦੀਆਂ ਮੇਰੇ ਨਾਲ ਕਰੀਆਂ

ਮੈਂ ਤਾਂ ਵੀ ਤੇਰੇ ਨਾਲ ਖੜੀ ਆ ਹਜੇ

ਦਿਲ ਦਿਆਂ ਮੇਹਰਮ ਤੇਰੇ ਬਿਨਾਂ ਦਿਲ ਨਾ ਲਗੇ

ਤੇਰੇ ਬਿਨਾਂ ਦਿਲ ਨਾ ਲਗੇ

Meharma oleh Garry Sandhu/Nijjar/MXRCI - Lirik & Cover