menu-iconlogo
huatong
huatong
musarrat-nazir-chitta-kukad-banere-te-cover-image

Chitta Kukad Banere Te

Musarrat Nazirhuatong
myrnionghuatong
Lirik
Rekaman
ਚਿੱਟਾ ਕੁੱਕੜ ਬਨੇਰੇ ਤੇ, ਚਿੱਟਾ ਕੁੱਕੜ ਬਨੇਰੇ ਤੇ

ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ

ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ

ਸਾਰੀ ਖੇਡ ਲਕੀਰਾਂ ਦੀ, ਸਾਰੀ ਖੇਡ ਲਕੀਰਾਂ ਦੀ

ਗੱਡੀ ਆਈ ਟੇਸ਼ਨ ਤੇ, ਅੱਖ ਭਿੱਜ ਗਈ ਵੀਰਾਂ ਦੀ

ਗੱਡੀ ਆਈ ਟੇਸ਼ਨ ਤੇ, ਅੱਖ ਭਿੱਜ ਗਈ ਵੀਰਾਂ ਦੀ

ਪਿੱਪਲੀ ਦੀਆਂ ਛਾਵਾਂ ਨੀ, ਪਿੱਪਲੀ ਦੀਆਂ ਛਾਵਾਂ ਨੀ

ਆਪੇ ਹੱਥੀਂ ਡੋਲੀ ਟੋਰ ਕੇ ਮਾਂ-ਪੇ ਕਰਨ ਦੁਆਵਾਂ ਨੀ

ਆਪੇ ਹੱਥੀਂ ਡੋਲੀ ਟੋਰ ਕੇ ਮਾਂ-ਪੇ ਕਰਨ ਦੁਆਵਾਂ ਨੀ

ਕੁੰਡਾ ਲਗ ਗਿਆ ਥਾਲੀ ਨੂੰ, ਕੁੰਡਾ ਲਗ ਗਿਆ ਥਾਲੀ ਨੂੰ

ਹੱਥਾਂ ਉੱਤੇ ਮਹਿੰਦੀ ਲਗ ਗਈ ਇਕ ਕਿਸਮਤ ਵਾਲੀ ਨੂੰ

ਹੱਥਾਂ ਉੱਤੇ ਮਹਿੰਦੀ ਲਗ ਗਈ ਇਕ ਕਿਸਮਤ ਵਾਲੀ ਨੂੰ

ਹੀਰਾ ਲੱਖ ਸਵਾ-ਲੱਖ ਦਾ ਐ, ਹੀਰਾ ਲੱਖ ਸਵਾ-ਲੱਖ ਦਾ ਐ

ਧੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਐ

ਧੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਐ

ਚਿੱਟਾ ਕੁੱਕੜ ਬਨੇਰੇ ਤੇ, ਚਿੱਟਾ ਕੁੱਕੜ ਬਨੇਰੇ ਤੇ

ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ

ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ

Selengkapnya dari Musarrat Nazir

Lihat semualogo