ਓ, ਆਹ ਕੀ ਹੋਇਆ? ਕਿਹੜੀ ਬੋਲੀ ਸਿਖ ਲੀ, ਅੱਖਾਂ?
ਤਾਣੇ-ਬਾਣੇ, ਬਿਨ ਦੱਸਿਆਂ ਜੁੜ ਗਏ ਲੱਖਾਂ
ਕਿਸੇ ਦੀ ਹਰ ਗੱਲ ਘਰ ਜਿਹਾ ਕਰਦੀ
ਰੂਹ ਦੀਆਂ ਗਲ਼ੀਆਂ 'ਤੇ
ਓ, ਮੈਨੂੰ ਸਾਰੀ ਹਰਕਤ ਦਿਸਦੀ
ਉਹਦੀਆਂ ਤਲ਼ੀਆਂ 'ਤੇ
ਇਹ ਕੀਹਦੀਆਂ ਮਹਿਕਾਂ ਮੈਂ ਸਾਹਾਂ 'ਚ ਲਕੋਈ ਰੱਖਾਂ?
ਓ, ਆਹ ਕੀ ਹੋਇਆ? ਕਿਹੜੀ ਬੋਲੀ ਸਿਖ ਲੀ, ਅੱਖਾਂ?
ਮੇਰੇ ਹੱਥਾਂ 'ਚੋਂ ਹੱਥ ਉਹਦਾ, ਜਦੋਂ ਵੀ ਛੂ ਕੇ ਲੰਘਿਆ ਐ
ਲਗਦਾ ਦਿਲ ਤੇਰੇ ਨੇ ਮੈਥੋਂ ਰਿਸ਼ਤਾ ਰੂਹ ਦਾ ਮੰਗਿਆ ਐ

ਓ, ਮਰਕਜ਼ ਮੇਰਾ ਸੱਭ ਜਾਣੇ ਮੈਂ ਕੀ ਦੱਸਾਂ
ਓ, ਆਹ ਕੀ ਹੋਇਆ? ਕਿਹੜੀ ਬੋਲੀ ਸਿਖ ਲੀ, ਅੱਖਾਂ?
ਮੇਰੇ ਲਫ਼ਜ਼ਾਂ 'ਚ ਉਹਦਾ ਜ਼ਿਕਰ ਬਣਕੇ ਨੂਰ ਰਹਿੰਦਾ ਐ
ਮੇਰਾ ਹਰ ਖ਼ਾਬ ਇਸ਼ਕੇ ਦੇ ਨਸ਼ੇ ਵਿੱਚ ਚੂਰ ਰਹਿੰਦਾ ਐ

ਉਹ ਹੱਜ ਐ ਮੇਰਾ, ਜਦ ਮੈਂ ਤੇਰੀ ਸੂਰਤ ਤੱਕਾਂ