ਸਾਨੂ ਟੇਡੀ ਟੇਡੀ ਤਕਦੀ ਤੂ
ਸਾਨੂ ਟੇਡੀ ਟੇਡੀ ਤਕਦੀ ਤੂ
ਏ ਗਲੀ ਸਰਕਾਰੀ ਏ
ਏ ਗਲੀ ਸਰਕਾਰੀ ਏ
ਸਾਨੂ ਰੋਕ ਨਹੀ ਸਕਦੀ ਤੂ
ਸਾਨੂ ਤਕ ਕੇ ਨਾ ਖਂਗ ਮੁੰਡੇਯਾ
ਸਾਨੂ ਤਕ ਕੇ ਨਾ ਖਂਗ ਮੁੰਡੇਯਾ
ਵਿਹ ਵੀਰੇ ਮੇਰੇ ਵੱਡ ਦੇਣਗੇ
ਸਾਡੀ ਗਲੀ ਚੋ ਨਾ ਲੰਗ ਮੁੰਡੇਯਾ
ਵਿਹ ਵੀਰੇ ਮੇਰੇ ਵੱਡ ਦੇਣਗੇ
ਸਾਡੀ ਗਲੀ ਚੋ ਨਾ ਲੰਗ ਮੁੰਡੇਯਾ
ਹੋ ਅੱਖਾਂ ਤੇਰੇ ਨਾਲ ਜਾ ਲੜੀਆਂ
ਅੱਖਾਂ ਤੇਰੇ ਨਾਲ ਜਾ ਲੜੀਆਂ
ਨੀ ਖੈੜਾ ਤੇਰਾ ਨਹੀ ਓ ਸ਼ੱਡਣਾ
ਨੀ ਖੈੜਾ ਤੇਰਾ ਨਹੀ ਓ ਸ਼ੱਡਣਾ
ਭਾਵੇ ਲਗ ਜਾਂਣ ਹੱਥਕੜੀਆਂ
ਤੈਨੂੰ ਬੰਦਾ ਮੈਂ ਬਣਾ ਦਊਂਗੀ
ਤੈਨੂੰ ਬੰਦਾ ਮੈਂ ਬਣਾ ਦਊਂਗੀ
ਸਾਲੀ ਆਂ ਮੈਂ ਥਾਣੇਦਾਰ ਦੀ
ਹੱਥਕੜੀਆਂ ਲਵਾ ਦਊਂਗੀ
ਸਾਲੀ ਆਂ ਮੈਂ ਥਾਣੇਦਾਰ ਦੀ
ਹੱਥਕੜੀਆਂ ਲਵਾ ਦਊਂਗੀ
ਹੋ ਅੱਖਾਂ ਤੇਰੇ ਨਾਲ ਜਾ ਲੜੀਆਂ
ਹੋ ਅੱਖਾਂ ਤੇਰੇ ਨਾਲ ਜਾ ਲੜੀਆਂ
ਪ੍ਯਾਰ ਕਰਨੇ ਨੂ ਚਿਤ ਕਰਦਾ
ਪ੍ਯਾਰ ਕਰਨੇ ਨੂ ਚਿਤ ਕਰਦਾ
ਵਿਹ ਆਸ਼ਕ਼ਾ ਦਾ ਹਾਲ ਦੇਖ ਕੇ
ਮੇਰਾ ਥੋੜਾ ਥੋੜਾ ਦਿਲ ਡਰਦਾ
ਵਿਹ ਆਸ਼ਕ਼ਾ ਦਾ ਹਾਲ ਦੇਖ ਕੇ
ਮੇਰਾ ਥੋੜਾ ਥੋੜਾ ਦਿਲ ਡਰਦਾ
ਕੰਨੀ ਕਾਂਟੇ ਪਾਏ ਹੋਏ ਨੇ
ਕੰਨੀ ਕਾਂਟੇ ਪਾਏ ਹੋਏ ਨੇ
ਸਾਡੇ ਨਾਲੋ ਬਟਨ ਚੰਗੇ
ਸਾਡੇ ਨਾਲੋ ਬਟਨ ਚੰਗੇ
ਜਿਹੜੇ ਹਿੱਕ ਨਾ ਲਾਏ ਹੋਏ ਨੇ
ਕੰਨੀ ਕਾਂਟੇ ਪਾਏ ਹੋਏ ਨੇ
ਕੰਨੀ ਕਾਂਟੇ ਪਾਏ ਹੋਏ ਨੇ