ਹਾਏ ਸੋਹਣਿਆ ਵੇਂ ਇੱਕ ਬੂਟਾ ਗੁਲਮੋਹਰ ਦਾ
ਹਾਏ ਸੋਹਣਿਆ ਵੇਂ ਇੱਕ ਬੂਟਾ ਗੁਲਮੋਹਰ ਦਾ
ਪਿਆਰ ਮੇਰੇ ਨਾਲ ਪਾਂਲੇ ਮੈਨੂੰ ਆਪਣੀ ਬਣਾਲੇ
ਦਰ ਆਈ ਨੂੰ ਕਿਉਂ ਮੋੜਦਾ
ਹਾਏ ਸੋਹਣਿਆ ਵੇਂ ਇੱਕ ਬੂਟਾ ਗੁਲਮੋਹਰ ਦਾ
ਵੈ ਹਾਏ ਸੋਹਣਿਆ
ਹਾਏ ਸੋਹਣੀਏ ਨੀ ਇੱਕ ਬੂਟਾ ਏ ਫਲਾਈ ਦਾ
ਹਾਏ ਸੋਹਣੀਏ ਨੀ ਇੱਕ ਬੂਟਾ ਏ ਫਲਾਈ ਦਾ
ਜੀਹਦੇ ਨਾਲ ਲਾਈਏ ਲਾਕੇ ਤੋੜ ਨਿਭਾਈਏ
ਕਦੇ ਛਡਕੇ ਨੀ ਜਾਈਦਾ
ਹਾਏ ਸੋਹਣੀਏ ਨੀ ਇੱਕ ਬੂਟਾ ਏ ਫਲਾਈ ਦਾ
ਨੀ ਹਾਏ ਸੋਹਣੀਏ
ਮੇਰਿਆਂ ਨੈਣਾਂ ਦੇ ਵਿਚ ਤੇਰੀ ਤਸਵੀਰ ਵੈ
ਬਣ ਮੇਰਾ ਰਾਂਝਾ ਤੇ ਬਣਾਲੇ ਮੈਨੂੰ ਹੀਰ ਵੈ
ਮੇਰਿਆਂ ਨੈਣਾਂ ਦੇ ਵਿਚ ਤੇਰੀ ਤਸਵੀਰ ਵੈ
ਬਣ ਮੇਰਾ ਰਾਂਝਾ ਤੇ ਬਣਾਲੇ ਮੈਨੂੰ ਹੀਰ ਵੈ
ਹਾਏ ਸੋਹਣਿਆ ਵੇਂ ਇੱਕ ਬੂਟਾ ਕੱਚੇ ਨਾਰ ਦਾ
ਹਾਏ ਸੋਹਣਿਆ ਵੇਂ ਇੱਕ ਬੂਟਾ ਕੱਚੇ ਨਾਰ ਦਾ
ਇੱਕ ਸੂਈ ਮੰਗਵਾਲੇ ਨੱਕੇ ਵਿੱਚਦੀ ਲੰਗਾਲੇ
ਵੇਖ ਜੇਰਾ ਮੁਟਿਆਰ ਦਾ
ਹਾਏ ਸੋਹਣਿਆ ਵੇਂ ਇੱਕ ਬੂਟਾ ਕੱਚੇ ਨਾਰ ਦਾ
ਵੈ ਹਾਏ ਸੋਹਣਿਆ
ਅੱਲੜਾਂ ਦੀ ਯਾਰੀ ਤੇ ਸਮੁੰਦਰਾਂ ਦੀ ਝੱਗ ਨੀ
ਬਹੁਤਾ ਚਿਰ ਰਹਿੰਦੀਆਂ ਨੀ ਇੱਕ ਥਾਂ ਤੇ ਲੱਗ ਨੀ
ਅੱਲੜਾਂ ਦੀ ਯਾਰੀ ਤੇ ਸਮੁੰਦਰਾਂ ਦੀ ਝੱਗ ਨੀ
ਬਹੁਤਾ ਚਿਰ ਰਹਿੰਦੀਆਂ ਨੀ ਇੱਕ ਥਾਂ ਤੇ ਲੱਗ ਨੀ
ਹਾਏ ਸੋਹਣੀਏ ਨੀ ਇੱਕ ਬੂਟਾ ਏ ਗੁਲਾਬ ਦਾ
ਹਾਏ ਸੋਹਣੀਏ ਨੀ ਇੱਕ ਬੂਟਾ ਏ ਗੁਲਾਬ ਦਾ
ਵੇਖੀ ਮੁੱਖ ਨਾ ਘੁਮਾਜੀ ਸਾਡੀ ਪਿੱਠ ਨਾ ਲਵਾਜੀ
ਡਰ ਰਹਿੰਦਾ ਈ ਜਨਾਬ ਦਾ
ਹਾਏ ਸੋਹਣੀਏ ਨੀ ਇੱਕ ਬੂਟਾ ਏ ਗੁਲਾਬ ਦਾ
ਨੀ ਹਾਏ ਸੋਹਣੀਏ
ਪਿਆਰ ਰਿਸ਼ਪਾਲ ਤੇਰਾ ਮੇਰਾ ਸਿਰ ਬੋਲੇ ਵੈ
ਮੇਰੇ ਗੁੱਟ ਉਤੋਂ ਗਾਨਾ ਤੁਹੀ ਬੱਸ ਖੋਲ੍ਹੇ ਵੈ
ਪਿਆਰ ਰਿਸ਼ਪਾਲ ਤੇਰਾ ਮੇਰਾ ਸਿਰ ਬੋਲੇ ਵੈ
ਮੇਰੇ ਗੁੱਟ ਉਤੋਂ ਗਾਨਾ ਤੁਹੀ ਬੱਸ ਖੋਲ੍ਹੇ ਵੈ
ਹਾਏ ਸੋਹਣਿਆ ਵੇਂ ਇੱਕ ਬੂਟਾ ਏ ਅਨਾਰ ਦਾ
ਹਾਏ ਸੋਹਣਿਆ ਵੇਂ ਇੱਕ ਬੂਟਾ ਏ ਅਨਾਰ ਦਾ
ਲਿਖਵਾਲੇ ਚਾਹੇ ਮੈਥੋਂ ਜਾਨ ਵਾਰਕੇ ਮੈਂ ਤੈਥੋਂ
ਮੁੱਲ ਤਾਰ ਦੁੰਗੀ ਪਿਆਰ ਦਾ
ਹਾਏ ਸੋਹਣਿਆ ਵੇਂ ਇੱਕ ਬੂਟਾ ਏ ਅਨਾਰ ਦਾ
ਵੈ ਹਾਏ ਸੋਹਣਿਆ
ਤੇਰਿਆਂ ਬੁੱਲਾਂ ਤੋਂ ਜੈ ਨਾ ਬਦਲੇ ਬਿਆਨ ਨੀ
ਫ਼ੇਰ ਤਾਂ ਮੈ ਤੇਰੇ ਉਤੋਂ ਵਾਰਦੂ ਜ਼ਹਾਣ ਨੀ
ਤੇਰਿਆਂ ਬੁੱਲਾਂ ਤੋਂ ਜੈ ਨਾ ਬਦਲੇ ਬਿਆਨ ਨੀ
ਫ਼ੇਰ ਤਾਂ ਮੈ ਤੇਰੇ ਉਤੋਂ ਵਾਰਦੂ ਜ਼ਹਾਣ ਨੀ
ਹਾਏ ਸੋਹਣੀਏ ਨੀ ਇੱਕ ਬੂਟਾ ਏ ਥਰੇਕ ਦਾ
ਹਾਏ ਸੋਹਣੀਏ ਨੀ ਇੱਕ ਬੂਟਾ ਏ ਥਰੇਕ ਦਾ
ਤੇਨੂੰ ਡੋਲੀ ਚ ਬਿਠਾਕੇ ਲੈਜੂ ਆਪਣੀ ਬਣਾਕੇ
ਜੱਗ ਰਹਿਜੂ ਸਾਰਾ ਵੇਖਦਾ
ਹਾਏ ਸੋਹਣੀਏ ਨੀ ਇੱਕ ਬੂਟਾ ਏ ਥਰੇਕ ਦਾ
ਨੀ ਹਾਏ ਸੋਹਣੀਏ