ਓ ਸੌ ਸੌ ਸਾਲ ਦੇ ਬਾਬੇ ਬੁੱਕਦੇ ਗੱਬਰੂ ਵੇਖ ਦਹਾੜ ਰਹੇ
ਦੇਖ ਬੀਬੀਆਂ ਮਾਰਨ ਬੜਕਾਂ ਬੱਚੇ ਥਾਪੀਆਂ ਮਾਰ ਰਹੇ
ਕੌਮ ਦੇ ਲੇਖੇ ਗੁਰੂ ਦੇ ਬਖਸ਼ੇ ਸਵਾਸ ਲਿਖਣ ਲਈ ਬੈਠੇ ਆ
ਸਵਾਸ ਲਿਖਣ ਲਈ ਬੈਠੇ ਆ
ਤੇਰੇ ਮੱਥੇ ਉੱਤੇ ਦਿੱਲੀਏ ਨੀ ਇਤਿਹਾਸ
ਲਿਖਣ ਲਈ ਬੈਠੇ ਆ
ਤੇਰੇ ਮੱਥੇ ਉੱਤੇ ਦਿੱਲੀਏ ਨੀ ਇਤਿਹਾਸ
ਲਿਖਣ ਲਈ ਬੈਠੇ ਆ
ਦਰਦ ਕਿਸਾਨ ਦਾ ਦਿਖ ਗਿਆ ਐਥੇ
ਦੇਖਲੋ ਦੁਨੀਆ ਸਾਰੀ ਨੂੰ
ਹਾਲੇ ਤੱਕ ਵੀ ਸ਼ਰਮ ਨਾ ਆਈ Bollywood ਦੇ ਖਿਲਾੜੀ ਨੂੰ
ਹਾਲੇ ਤੱਕ ਵੀ ਸ਼ਰਮ ਨਾ ਆਈ Bollywood ਦੇ ਖਿਲਾੜੀ ਨੂੰ
ਸਾਡੇ ਜੋ ਕਲਾਕਾਰ ਹੋਏ ਸ਼ਾਮਲ ਬਣਕੇ ਹੋਏ ਕਿਸਾਨ ਆ ਸ਼ਾਮਲ
ਕੌਣ ਹੈ anti ਕੌਣ ਦੇ ਰਿਹਾ ਸਾਥ ਲਿਖਣ ਲਈ ਬੈਠੇ ਆ
ਤੇਰੇ ਮੱਥੇ ਉੱਤੇ ਦਿੱਲੀਏ ਨੀ ਇਤਿਹਾਸ
ਲਿਖਣ ਲਈ ਬੈਠੇ ਆ
ਤੇਰੇ ਮੱਥੇ ਉੱਤੇ ਦਿੱਲੀਏ ਨੀ ਇਤਿਹਾਸ
ਲਿਖਣ ਲਈ ਬੈਠੇ ਆ
ਦੇਖ ਲੈ ਜਿੱਦਾਂ ਲੱਖਾ ਜੁੜਗੇ ਓਵੇ ਕਰੋੜਾ ਜੁੜ ਜਾਣਾ
ਬੰਦਿਆਂ ਵਾਂਗੂ ਹੱਕ ਮੋੜਦੇ ਆਪਾਂ ਨਾਲ ਹੀ ਮੁੜ ਜਾਣਾ
ਬੰਦਿਆਂ ਵਾਂਗੂ ਹੱਕ ਮੋੜਦੇ ਆਪਾਂ ਨਾਲ ਹੀ ਮੁੜ ਜਾਣਾ
ਵੇਖ ਲਾ ਕਿਹੜੇ ਹਾਲ ਚ ਹੱਸਦੇ ਖੁੱਲੀ ਛੱਤ ਸਿਆਲ ਚ ਹੱਸਦੇ
ਤੈਨੂੰ ਹੋ ਜਾਵੇ ਤੇਰੀ ਗਲਤੀ ਦਾ ਅਹਿਸਾਸ ਲਿਖਣ ਲਈ ਬੈਠੇ ਆ
ਅਹਿਸਾਸ ਲਿਖਣ ਲਈ ਬੈਠੇ ਆ
ਤੇਰੇ ਮੱਥੇ ਉੱਤੇ ਦਿੱਲੀਏ ਨੀ ਇਤਿਹਾਸ
ਲਿਖਣ ਲਈ ਬੈਠੇ ਆ
ਤੇਰੇ ਮੱਥੇ ਉੱਤੇ ਦਿੱਲੀਏ ਨੀ ਇਤਿਹਾਸ
ਲਿਖਣ ਲਈ ਬੈਠੇ ਆ
ਲਿਖ ਹੋਗੇ ਸਾਡੀ ਰੂਹ ਦੇ ਉੱਤੇ ਜਿੰਨੇ ਵੀ ਲੋਕ ਸ਼ਹੀਦ ਹੋਏ
ਜਿਗਰਾ ਦੇਖ ਕਿਸਾਨਾਂ ਦਾ ਫਿਰ ਵੀ ਨੀ ਨਾ ਉਮੀਦ ਹੋਏ
ਜਿਗਰਾ ਦੇਖ ਕਿਸਾਨਾਂ ਦਾ ਫਿਰ ਵੀ ਨੀ ਨਾ ਉਮੀਦ ਹੋਏ
ਸਦੀਆਂ ਵਿਚ ਕਦੇ ਹਾਰ ਨੀ ਮੰਨੀ ਗਿਣਤੀ ਕਰ ਇਕ ਵਾਰ ਨੀ ਮੰਨੀ
ਸਾਨੂੰ ਕਿੰਨਾ ਐ ਗੁਰਬਾਣੀ ਤੇ ਵਿਸ਼ਵਾਸ ਲਿਖਣ ਲਈ ਬੈਠੇ ਆ
ਤੇਰੇ ਮੱਥੇ ਉੱਤੇ ਦਿੱਲੀਏ ਨੀ ਇਤਿਹਾਸ
ਲਿਖਣ ਲਈ ਬੈਠੇ ਆ
ਤੇਰੇ ਮੱਥੇ ਉੱਤੇ ਦਿੱਲੀਏ ਨੀ ਇਤਿਹਾਸ
ਲਿਖਣ ਲਈ ਬੈਠੇ ਆ