menu-iconlogo
logo

Sau Sau Gallan

logo
歌詞
ਇਸ਼ਕ ਬੁਝਾਰਤ ਕੋਈ ਛੇਤੀ ਬੁੱਝ ਸਕਦਾ ਨੀ

ਜਿਦਾਂ ਤੈਨੂੰ ਮੈਂ ਤੱਕ ਦੀ ਆ ਓਦਾਂ ਕੋਈ ਤੱਕ ਦਾ ਨੀ

ਜਿਦਾਂ ਤੈਨੂੰ ਮੈਂ ਤੱਕ ਦੀ ਆ ਓਦਾਂ ਕੋਈ ਤੱਕ ਦਾ ਨੀ

ਹਿੰਮਤ ਨੂੰ ਪਰਖ ਦੀਆਂ ਨੇ ਜੋ ਆ ਚੜੀਆਂ ਹਨੇਰੀਆਂ ਵੀ

ਸੌ ਸੌ ਗੱਲਾਂ ਦੁਨੀਆਂ ਕਰਦੀ ਏ ਤੇਰੀਆਂ ਵੇ

ਸੌ ਸੌ ਗੱਲਾਂ ਦੁਨੀਆਂ ਕਰਦੀ ਏ ਤੇਰੀਆਂ ਵੇ

ਸੌ ਸੌ ਗੱਲਾਂ ਦੁਨੀਆਂ

ਮੇਰੇ ਖ਼ਾਬਾਂ ਦਾ ਮਸੀਹਾ ਤੇਰੇ ਨੈਣਾਂ ਦਾ ਜੋੜਾ

ਮੇਰੇ ਸਿਰ ਮੱਥੇ ਅੜਿਆਂ ਤੇਰੇ ਰਾਹਾਂ ਦਾ ਰੋੜਾ

ਮੇਰੇ ਖ਼ਾਬਾਂ ਦਾ ਮਸੀਹਾ ਤੇਰੇ ਨੈਣਾਂ ਦਾ ਜੋੜਾ

ਮੇਰੇ ਸਿਰ ਮੱਥੇ ਅੜਿਆਂ ਤੇਰੇ ਰਾਹਾਂ ਦਾ ਰੋੜਾ

ਤੇਰੇ ਇੱਕ ਪਲ ਦੇ ਬਦਲੇ ਮੈਂ ਤਾਂ ਕਈ ਸਾਲ ਖੜੀ ਹਾਂ

ਤੇਰੀ ਹਰ ਮੁਸ਼ਕਿਲ ਦੇ ਵਿਚ ਮੈਂ ਤਾਂ ਤੇਰੇ ਨਾਲ ਖੜੀ ਹਾਂ

ਚੰਨਾਂ ਹੁਣ ਤੇਰੀਆਂ ਫਿਕਰਾਂ ਹੋ ਚੱਲੀਆਂ ਮੇਰੀਆਂ ਵੇ

ਸੌ ਸੌ ਗੱਲਾਂ ਦੁਨੀਆਂ ਕਰਦੀ ਏ ਤੇਰੀਆਂ ਵੇ

ਸੌ ਸੌ ਗੱਲਾਂ ਦੁਨੀਆਂ ਕਰਦੀ ਏ ਤੇਰੀਆਂ ਵੇ

ਸੌ ਸੌ ਗੱਲਾਂ ਦੁਨੀਆਂ

ਲੋਕਾਂ ਦੀਆਂ ਚੰਗੀਆਂ ਮਾੜੀਆਂ

ਸਮਿਆਂ ਨੇ ਮਾਪਣੀਆਂ

ਲੀਕਾਂ ਲਿਖਵਾ ਕੇ ਆਉਂਦੇ ਸਭ ਆਪੋ ਆਪਣੀਆਂ

ਹੋਣੀ ਨਾਲ ਮੱਥਾ ਲਾ ਕੇ ਔਕੜ ਨੂੰ ਭੰਨ ਲੈਣਾ ਏ

ਮੇਰੀ ਖੁਸ਼ ਕਿਸਮ ਹੈ ਤੂੰ ਮੇਰੀ ਗੱਲ ਮੰਨ ਲੈਣਾ ਏ

ਕਿਸਮਤ ਤਾਂ ਕਰਦੀ ਹੁੰਦੀ ਆ ਹੇਰਾਫੇਰੀਆਂ ਵੇ

ਸੌ ਸੌ ਗੱਲਾਂ ਦੁਨੀਆਂ ਕਰਦੀ ਏ ਤੇਰੀਆਂ ਵੇ

ਸੌ ਸੌ ਗੱਲਾਂ ਦੁਨੀਆਂ ਕਰਦੀ ਏ ਤੇਰੀਆਂ ਵੇ

ਸੌ ਸੌ ਗੱਲਾਂ ਦੁਨੀਆਂ

ਤੈਨੂੰ ਜੀ ਜੀ ਕਰਦੇ ਰਹਿੰਦੇ ਨੇ ਰਹਿੰਦੇ ਤੇਰੇ ਨੇੜੇ ਨੇ

ਤੇਰੇ ਕੰਮ ਉੱਤੇ ਉਂਗਲਾਂ ਚੱਕ ਦੇ ਨੇ ਜਿਹੜੇ ਵੇ

ਪਰ ਤੇਰੀ ਚੁੱਪ ਦੇ ਮੂਹਰੇ ਇਕ ਦਿਨ ਸ਼ੋਰ ਨੱਚਣ ਗੇ

ਜਿਹੜੇ ਅੱਜ ਸੱਪ ਬਣ ਬੈਠੇ, ਬਣ ਕੇ ਉਹ ਮੋਰ ਨੱਚਣਗੇ

ਰੱਬ ਦੇ ਘਰ ਨੇਰ ਨੀ ਹੁੰਦਾ, ਹੋ ਸਕਦੀਆਂ ਦੇਰੀਆਂ ਵੇ

ਸੌ ਸੌ ਗੱਲਾਂ ਦੁਨੀਆਂ ਕਰਦੀ ਏ ਤੇਰੀਆਂ ਵੇ

ਸੌ ਸੌ ਗੱਲਾਂ ਦੁਨੀਆਂ ਕਰਦੀ ਏ ਤੇਰੀਆਂ ਵੇ

ਸੌ ਸੌ ਗੱਲਾਂ ਦੁਨੀਆਂ

Sau Sau Gallan by Nimrat Khaira - 歌詞&カバー