menu-iconlogo
huatong
huatong
debi-jehde-mulkh-viahi-cover-image

Jehde mulkh viahi

debihuatong
.𝐂𝐡𝐚𝐡𝐚𝐥.𝐒𝐨𝐧𝐮...huatong
가사
기록
ਜੀਹਦੇ ਨਾਲ ਮੁਹੱਬਤ ਜਿੰਨੀ

ਓਹ ਓਹਨਾ ਈ ਚੇਤੇ ਆਵੇ

ਇੱਕ ਸੋਹਣੀ ਸੂਰਤ ਵਾਲੀ

ਸਾਨੂੰ ਛੱਡਕੇ ਹੋ ਗਈ ਰਾਹੀਂ

ਦਿਲ ਮੇਰਾ ਕਿੰਨਾ ਕਮਲਾ

ਹਾਲੇ ਵੀ ਆਖੀ ਜਾਂਦਾ

ਇੱਕ ਵਾਰ ਹੈ ਓਥੇ ਜਾਣਾ

ਓਹ ਜੇਹੜੇ ਮੁਲਖ ਵਿਆਹੀ

ਇੱਕ ਵਾਰ ਹੈ ਓਥੇ ਜਾਣਾ

ਓਹ ਜੇਹੜੇ ਮੁਲਖ ਵਿਆਹੀ

ਕੋਈ ਚਾਅ ਸੀ ਜਾਂ ਮਜ਼ਬੂਰੀ

ਜੇਹੜੀ ਓਹ ਪਰਦੇਸਣ ਹੋਈ

ਪਰ ਇੱਕ ਗੱਲ ਸੂਰਜ ਵਰਗੀ

ਗਈ ਜਿਦਰ ਕਰਦੀ ਲੋਅ ਗਈ

ਹੁਣ ਹੋਰ ਨਿੱਖਰ ਗਈ ਹੋਣੀ

ਹੁਣ ਹੋਰ ਨਿੱਖਰ ਗਈ ਹੋਣੀ

ਓਹਦੇ ਨਾਲ ਪਰਚ ਗਈ ਹੋਣੀ

ਉੱਡਦੀ ਜਿਹੀ ਖ਼ਬਰ ਸੁਣੀ ਏ

ਓਹਨੂੰ ਸੋਹਣਾ ਮਿਲਿਆ ਮਾਹੀ

ਦਿਲ ਮੇਰਾ ਕਿੰਨਾ ਕਮਲਾ

ਹਾਲੇ ਵੀ ਆਖੀ ਜਾਂਦਾ

ਇੱਕ ਵਾਰ ਹੈ ਓਥੇ ਜਾਣਾ

ਓਹ ਜੇਹੜੇ ਮੁਲਖ ਵਿਆਹੀ

ਇੱਕ ਵਾਰ ਹੈ ਓਥੇ ਜਾਣਾ

ਓਹ ਜੇਹੜੇ ਮੁਲਖ ਵਿਆਹੀ

ਮੈਂ ਕਦੇ ਕਦੇ ਪਾ ਲੇਨਾ

ਓਹਦੇ ਹੱਥ ਦਾ ਸਵੈਟਰ ਬੁਣਿਆ

ਮੇਰੇ ਦਿਲ ਤੋਂ ਮਿੱਟ ਨਹੀਂ ਸਕਦਾ

ਨਾ ਓਹਦਾ ਡੂੰਘਾ ਖੁਣਿਆ

ਮੇਰੇ ਛੱਲੇ ਦਾ ਕੀ ਬਣਿਆ

ਮੇਰੇ ਛੱਲੇ ਦਾ ਕੀ ਬਣਿਆ

ਰੱਬ ਜਾਣੇ ਜਾਂ ਓਹ ਜਾਣੇ

ਸੋਨੂੰ ਨੇ ਓਹਦੀ ਮੁੰਦਰੀ

ਹਾਲੇ ਉਂਗਲੀ ਚੋਂ ਨਾ ਲਾਹੀ

ਦਿਲ ਮੇਰਾ ਕਿੰਨਾ ਕਮਲਾ

ਹਾਲੇ ਵੀ ਆਖੀ ਜਾਂਦਾ

ਇੱਕ ਵਾਰ ਹੈ ਓਥੇ ਜਾਣਾ

ਓਹ ਜੇਹੜੇ ਮੁਲਖ ਵਿਆਹੀ

ਉਂਝ ਵੇਖਣ ਨੂੰ ਜੀ ਕਰਦਾ

ਪਰ ਵੇਖਿਆ ਵੀ ਕੀ ਹੋਣਾ

ਗੱਲ ਕਰਕੇ ਕੋਈ ਪੁਰਾਣੀ

ਗਲ਼ ਲੱਗ ਕੇ ਉਹਨੇ ਰੋਣਾ

ਐਨਾ ਖੁਦਗਰਜ਼ ਨਹੀਂ ਮੈ

ਐਨਾ ਖੁਦਗਰਜ਼ ਨਹੀਂ ਮੈ

ਜੌ ਰੋਕਦਾ ਤੇਨੂੰ ਆੜੀਏ

ਕਿਉਂ ਰੱਖਿਆ ਚਲਾਕੇ ਓਹਲਾ

ਤੂੰ ਦਸਕੇ ਵੀ ਨਾ ਆਈ

ਦਿਲ ਮੇਰਾ ਕਿੰਨਾ ਕਮਲਾ

ਹਾਲੇ ਵੀ ਆਖੀ ਜਾਂਦਾ

ਇੱਕ ਵਾਰ ਹੈ ਓਥੇ ਜਾਣਾ

ਓਹ ਜੇਹੜੇ ਮੁਲਖ ਵਿਆਹੀ

ਇੱਕ ਵਾਰ ਹੈ ਓਥੇ ਜਾਣਾ

ਓਹ ਜੇਹੜੇ ਮੁਲਖ ਵਿਆਹੀ

debi의 다른 작품

모두 보기logo