menu-iconlogo
huatong
huatong
Lirik
Rakaman
Intense

ਲਾਵੇ ਦੇਰੀਆਂ, ਐਨੀ ਦੂਰੀਆਂ ਪਾਈ ਕਿਉਂ, ਚੰਨ ਵੇ?

ਲੰਘੀ ਜਾਨ ਨਾ ਰੁੱਤਾਂ, ਸੋਹਣਿਆ, ਕਹਿਨਾ ਤੂੰ ਮੰਨ ਵੇ.

ਲੁੱਟ-ਪੁੱਟ ਲੈ ਜਾ ਮੈਨੂੰ ਬੱਦਲਾਂ ਦੇ ਪਾਰੇ

ਅੱਖੀਆਂ ′ਚੋਂ ਤੇਰੇ ਹੰਝੂ ਚੁਨ ਲਾਂ ਮੈਂ ਖਾਰੇ

ਲੁੱਟ-ਪੁੱਟ ਲੈ ਜਾ ਮੈਨੂੰ ਬੱਦਲਾਂ ਦੇ ਪਾਰੇ

ਅੱਖੀਆਂ 'ਚੋਂ ਤੇਰੇ ਹੰਝੂ ਚੁਨ ਲਾਂ ਮੈਂ ਖਾਰੇ

ਜਿੱਥੇ ਵੀ ਤੂੰ ਲੈ ਜਾ, ਮੇਰੀ ਖੁਸ਼ੀਆਂ ਦੀ ਥਾਂ ਵੇ

ਜਿੱਥੇ ਵੀ ਤੂੰ ਲੈ ਜਾ, ਮੇਰੀ ਖੁਸ਼ੀਆਂ ਦੀ ਥਾਂ ਵੇ

ਤਾਰਿਆਂ ਦੀ ਲੋਹ ਵੇ, ਅੱਖੀਆਂ ′ਚ ਖੋ ਗਏ

ਅਸੀਂ ਸੱਜਣਾ, ਅਸੀਂ ਸੱਜਣਾ

ਇੱਕ-ਦੂਜੇ ਵਿੱਚ ਖੋ ਗਏ, ਇਸ਼ਕੇ ਦੇ ਹੋ ਗਏ

ਅਸੀਂ ਸੱਜਣਾ, ਅਸੀਂ ਸੱਜਣਾ

ਅੰਬਰਾਂ ਦੇ ਹੋ ਗਏ, ਬੱਦਲਾਂ 'ਚ ਸੋ ਗਏ

ਅਸੀਂ ਸੱਜਣਾ, ਅਸੀਂ ਸੱਜਣਾ

ਇੱਕ-ਦੂਜੇ ਵਿੱਚ ਖੋ ਗਏ, ਇਸ਼ਕੇ ਦੇ ਹੋ ਗਏ

ਅਸੀਂ ਸੱਜਣਾ, ਅਸੀਂ ਸੱਜਣਾ

ਲੈ ਜਾ ਵੇ ਜਿੰਦ ਵੇ ਸੈਰਾਂ ਤੇ ਸਫ਼ਰ 'ਤੇ

ਉੱਚਿਆਂ ਪਹਾੜਾਂ ′ਤੇ ਸੁਫ਼ਨੇ ਦਾ ਘਰ ਵੇ

ਹੱਸਦੀਆਂ ਸ਼ਾਮਾਂ ਹੋਣ, ਖਿਲਦੀ ਸਹਿਰ ਵੇ

ਨਾਲ-ਨਾਲ ਤੇਰਾ ਹੋਵੇ ਬਾਂਹਾਂ ਉੱਤੇ ਸਰ ਵੇ

ਯਾਰੀਆਂ ਵੇ ਲਾਈਆਂ ਤੇਰੇ ਨਾਲ ਪੱਕੀਆਂ ਵੇ

ਰੱਜੀਆਂ ਨਾ ਤੈਨੂੰ ਤੱਕ-ਤੱਕ ਅੱਖੀਆਂ ਵੇ

ਜੁੜ ਗਈਆਂ ਨਾਲ ਤੇਰੇ ਤਾਰਾਂ ਦਿਲ ਦੀਆਂ ਵੇ

ਜੁੜ ਗਈਆਂ ਨਾਲ ਤੇਰੇ ਤਾਰਾਂ ਦਿਲ ਦੀਆਂ ਵੇ

ਤਾਰਿਆਂ ਦੀ ਲੋਹ ਵੇ, ਅੱਖੀਆਂ ′ਚ ਖੋ ਗਏ

ਅਸੀਂ ਸੱਜਣਾ, ਅਸੀਂ ਸੱਜਣਾ

ਇੱਕ-ਦੂਜੇ ਵਿੱਚ ਖੋ ਗਏ, ਇਸ਼ਕੇ ਦੇ ਹੋ ਗਏ

ਅਸੀਂ ਸੱਜਣਾ, ਅਸੀਂ ਸੱਜਣਾ

ਅੰਬਰਾਂ ਦੇ ਹੋ ਗਏ, ਬੱਦਲਾਂ 'ਚ ਸੋ ਗਏ

ਅਸੀਂ ਸੱਜਣਾ, ਅਸੀਂ ਸੱਜਣਾ

ਇੱਕ-ਦੂਜੇ ਵਿੱਚ ਖੋ ਗਏ, ਇਸ਼ਕੇ ਦੇ ਹੋ ਗਏ

ਅਸੀਂ ਸੱਜਣਾ, ਅਸੀਂ ਸੱਜਣਾ

Lebih Daripada Intense/Aditya sharma/Jasleen Royal

Lihat semualogo
Assi Sajna oleh Intense/Aditya sharma/Jasleen Royal - Lirik dan Liputan