menu-iconlogo
huatong
huatong
avatar

Jatt Te Scheme

Jaskaran Grewalhuatong
olmsteadamhuatong
Lirik
Rakaman
Hello hello

ਸਬ ਤੋਂ ਪਹਿਲਾ ਸਾਰੇ ਹੀ ਪਿੰਡ ਵਸਿਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ

ਜਿਨ੍ਹਾਂ ਨੇ ਕੀ ਬਹੁਤ ਹੀ ਸੋਹਣਾ ਪ੍ਰੋਗਰਾਮ ਕਰਵਾਇਆ ਏ

So ਮੇਰੀ ਇਕ ਬੇਨਤੀਆਂ ਜਿਹੜੇ ਮੇਰੇ ਵੀਰ ਕੋਠੀਆਂ ਤੇ ਬੈਠੇ ਆ

So ਵੀਰੇ please ਧਯਾਨ ਨਾਲ ਕੀਤੇ ਥੱਲੇ ਨਾ ਡਿਗ ਜਾਓ

ਬਾਈ ਨੀ ਤੁਹੀ ਵੀ ਧਯਾਨ ਨਾਲ ਬੈਠੋ

ਲੋ ਜੀ ਤੁਹਾਡੇ ਇੰਤਜਾਰ ਦੀ ਘੜਿਆ ਖ਼ਤਮ

ਤੁਹਾਡੇ ਸਾਮਣੇ ਪੇਸ ਕਰਨ ਲੱਗੇ ਆ

ਪੰਜਾਬ ਦੀ ਮਸ਼ਹੂਰ ਗਾਇਕ ਜੋਡੀ

Jaskaran Grewal ਤੇ ਬਿਬਾ Deepak Dhillon

ਹੋ ਅੱਜ ਕਿਵੇਂ ਹਾਂਜੀ ਹਾਂਜੀ ਕਰੇ ਸਰਦਾਰਨੀ (ਹੋ ਅੱਜ ਕਿਵੇਂ ਹਾਂਜੀ ਹਾਂਜੀ ਕਰੇ ਸਰਦਾਰਨੀ)

ਦੁੱਧ ਦਾ ਗਲਾਂਸ ਚੱਕੀ ਫਿਰੇ ਲਾਣੇਦਾਰਨੀ

ਅੱਜ ਕਿਵੇਂ ਹਾਂਜੀ ਹਾਂਜੀ ਕਰੇ ਸਰਦਾਰਨੀ

ਦੁੱਧ ਦਾ ਗਲਾਂਸ ਚੱਕੀ ਫਿਰੇ ਲਾਣੇਦਾਰਨੀ

ਕਹਿੰਦੀ ਥੱਕ ਕੇ ਆਏ ਹੋਵੋਗੇ

ਪਾਣੀ ਗਰਮ ਪਿਆ ਜੀ ਥੋਡੇ ‘ਨਹਾਉਣ ਨੂੰ ,

ਅੱਜ ਬਾਣੀਏ ਦੇ ਵਾਗੂ ਮਿੱਠਾ ਬੋਲਦੀ

ਫਿਰੇ ਜੱਟ ਤੇ ਸਕੀਮ ਪਾਉਣ ਨੂੰ

ਓ ਅੱਜ ਬਾਣੀਏ ਦੇ ਵਾਗੂ ਮਿੱਠਾ ਬੋਲਦੀ

ਫਿਰੇ ਜੱਟ ਤੇ ਸਕੀਮ ਪਾਉਣ ਨੂੰ

ਐਂਵੇ ਜੱਟਾ ਮਾਰ ਨਾ ਫੈਂਟਰ ਜੇ ਬਾਹਲੇ (ਐਂਵੇ ਜੱਟਾ ਮਾਰ ਨਾ ਫੈਂਟਰ ਜੇ ਬਾਹਲੇ)

ਕਿਨੂੰ ਨੀ ਪਿਆਰੇ ਦੱਸ ਹੁੰਦੇ ਘਰਵਾਲੇ

ਓ ਐਂਵੇ ਜੱਟਾ ਮਾਰ ਨਾ ਫੈਂਟਰ ਜੇ ਬਾਹਲੇ

ਕਿਨੂੰ ਨੀ ਪਿਆਰੇ ਦੱਸ ਹੁੰਦੇ ਘਰਵਾਲੇ

ਉੱਠ ਕੇ ਸਵੇਰੇ ਮੰਜੇ ਕੋਲੋ ਚੱਕ ਲਈ ਵੇ

ਲਿਖ ਦਿੱਤੀ ਆ list ਸਾਮਾਨ ਦੀ ,

ਫੇਰ ਕੀ ਹੋਇਆ ਜੇ ਜੱਟੀ ਮਿੱਠਾ ਬੋਲ ਪਈ

ਵੇ ਤੈਨੂੰ ਆਦਤ ਪਈ ਐ ਗਾਲਾਂ ਖਾਣ ਦੀ

ਫੇਰ ਕੀ ਹੋਇਆ ਜੇ ਜੱਟੀ ਮਿੱਠਾ ਬੋਲ ਪਈ

ਵੇ ਤੈਨੂੰ ਆਦਤ ਪਈ ਐ ਗਾਲਾਂ ਖਾਣ ਦੀ

Music Empire!

ਬਣ ਗਈ ਭਰਿੰਡ ਤੋਂ ਤੂੰ ਕਿਵੇਂ ਤਿਤਲੀ

ਓਪਰਾ ਜਿਆ ਲੱਗੀ ਜਾਵੇ ਤੇਰਾ ਬੋਲਣਾ

ਥਾਣੇਦਾਰਾਂ ਜਿਹਾ ਰੋਹਬ ਰੱਖਦੀ ਸੀ ਅੱਗੇ

ਕਹਿੰਦੀ ਤੂੰ ਸ਼ਰਾਬੀ ਨੂੰ ਨੀ ਗੇਟ ਖੋਲਣਾ ,

ਹਾ ਕਹਿੰਦੀ ਤੂੰ ਸ਼ਰਾਬੀ ਨੂੰ ਨੀ ਗੇਟ ਖੋਲਣਾ .

ਹੁਣ ਪਿਆਰ ਜਿਆ ਜਿਤਾਕੇ ਬੱਲੀਏ

ਓ ਜੇਬੋ ਫਿਰਦੀ ਐ ਨੋਟ ਖਿਸਕਾਉਣ ਨੂੰ .

ਅੱਜ ਬਾਣੀਏ ਦੇ ਵਾਗੂ ਮਿੱਠਾ ਬੋਲਦੀ

ਫਿਰੇ ਜੱਟ ਤੇ ਸਕੀਮ ਪਾਉਣ ਨੂੰ

ਓ ਅੱਜ ਬਾਣੀਏ ਦੇ ਵਾਗੂ ਮਿੱਠਾ ਬੋਲਦੀ

ਫਿਰੇ ਜੱਟ ਤੇ ਸਕੀਮ ਪਾਉਣ ਨੂੰ

ਪੁੱਠਾ ਐ ਦਿਮਾਗ ਗਲ ਪੁੱਠੀ ਸਮਝੇ

ਪਿਆਰਾਂ ਨਾਲ ਤੇਰਾ ਦੂਰ ਦੂਰ ਮੇਲ ਨਾ

ਤੂੰ ਵੀ ਜੱਟਾ ਓਨਾ ਚਿਰ ਨਈਓਂ ਸਾਰਦਾ

ਜਿਨ੍ਹਾਂ ਚਿਰ ਮਾਰਾ ਨਾ ਢੂਹੀ ਚ ਵੇਲਣਾ -

ਜਿਨ੍ਹਾਂ ਚਿਰ ਮਾਰਾ ਨਾ ਢੂਹੀ ਚ ਵੇਲਣਾ -

ਤੇਰੇ ਵੱਸ ਪੈ ਕੇ ਕੌੜੀ ਹੋ ਗਈ ਜ਼ਾਲਮਾਂ

ਮੈਂ ਤਾਂ ਬੜੀ ਮਿੱਠੀ ਹੁੰਦੀ ਸੀ ਜ਼ੁਬਾਨ ਦੀ .

ਫੇਰ ਕੀ ਹੋਇਆ ਜੇ ਜੱਟੀ ਮਿੱਠਾ ਬੋਲ ਪਈ

ਵੇ ਤੈਨੂੰ ਆਦਤ ਪਈ ਐ ਗਾਲਾਂ ਖਾਣ ਦੀ

ਫੇਰ ਕੀ ਹੋਇਆ ਜੇ ਜੱਟੀ ਮਿੱਠਾ ਬੋਲ ਪਈ

ਵੇ ਤੈਨੂੰ ਆਦਤ ਪਈ ਐ ਗਾਲਾਂ ਖਾਣ ਦੀ

ਲੀੜੇ ਲੱਤੇ ਗਹਿਣੇ ਬਿਨਾਂ ਤੂੰ ਨੀ ਰੱਜਦੀ

ਹੁਣ ਪਤਾ ਲੱਗਿਆ ਅਸਲ ਗੱਲ ਦਾ

ਲਿਮਟਾਂ ਤੇ ਜੱਟਾਂ ਦੀ ਜ਼ਮੀਨ ਬੱਲੀਏ

ਦੱਸ ਕਿਹੜਾ ਨੋਟਾਂ ਵਾਲਾ ਕੋਹਲੂ ਚੱਲਦਾ

ਦੱਸ ਕਿਹੜਾ ਨੋਟਾਂ ਵਾਲਾ ਕੋਹਲੂ ਚੱਲਦਾ

ਮੇਰੇ ਗਲ ਸਾਫ਼ਾ ਪਾ ਕੇ ਬੱਲੀਏ

ਤੂੰ ਰਾਣੀ ਹਾਰ ਮੰਗਦੀ ਏ ਗੋਰੀ ਧੌਣ ਨੂੰ ,

ਅੱਜ ਬਾਣੀਏ ਦੇ ਵਾਗੂ ਮਿੱਠਾ ਬੋਲਦੀ

ਫਿਰੇ ਜੱਟ ਤੇ ਸਕੀਮ ਪਾਉਣ ਨੂੰ

ਓ ਅੱਜ ਬਾਣੀਏ ਦੇ ਵਾਗੂ ਮਿੱਠਾ ਬੋਲਦੀ

ਫਿਰੇ ਜੱਟ ਤੇ ਸਕੀਮ ਪਾਉਣ ਨੂੰ

ਐਨੀ ਤਕਲੀਫ ਜੇ ਸੰਘੇੜੇ ਵਾਲਿਆਂ

ਰਹਿ ਲੈਂਦਾ ਛੜਾ ਕਿਉਂ ਵਿਆਹ ਲਈ ਨਾਰ ਵੇ

ਔਖਾ ਸੌਖਾ ਹੁਣ ਆਸ਼ੇ ਵਾਂਗੂੰ ਖਿੱਚ ਲੈ ,

ਪਿੱਛੇ ਜੇ ਟਰਾਲੀ ਵਾਂਗੂੰ ਪਾ ਲਈ ਨਾਰ ਵੇ

ਪਿੱਛੇ ਜੇ ਟਰਾਲੀ ਵਾਂਗੂੰ ਪਾ ਲਈ ਨਾਰ ਵੇ

ਮਰਜੇ ਵਿਚੋਲਾ , ਕੀੜੇ ਪੈ ਕੇ ਜੱਗੀਆਂ ਵੇ

ਜਿਹਨੇ ਰੋਲ ਦਿੱਤੀ ਜ਼ਿੰਦਗੀ ਰਕਾਨ ਦੀ

ਫੇਰ ਕੀ ਹੋਇਆ ਜੇ ਜੱਟੀ ਮਿੱਠਾ ਬੋਲ ਪਈ

ਵੇ ਤੈਨੂੰ ਆਦਤ ਪਈ ਐ ਗਾਲਾਂ ਖਾਣ ਦੀ

ਅੱਜ ਬਾਣੀਏ ਦੇ ਵਾਗੂ ਮਿੱਠਾ ਬੋਲਦੀ

ਫਿਰੇ ਜੱਟ ਤੇ ਸਕੀਮ ਪਾਉਣ ਨੂੰ

ਫੇਰ ਕੀ ਹੋਇਆ ਜੇ ਜੱਟੀ ਮਿੱਠਾ ਬੋਲ ਪਈ

ਵੇ ਤੈਨੂੰ ਆਦਤ ਪਈ ਐ ਗਾਲਾਂ ਖਾਣ ਦੀ

ਓ ਅੱਜ ਬਾਣੀਏ ਦੇ ਵਾਗੂ ਮਿੱਠਾ ਬੋਲਦੀ

ਫਿਰੇ ਜੱਟ ਤੇ ਸਕੀਮ ਪਾਉਣ ਨੂੰ

Lebih Daripada Jaskaran Grewal

Lihat semualogo