menu-iconlogo
huatong
huatong
avatar

Tere Layi

Nirvair Pannuhuatong
ms.november7769huatong
Lirik
Rakaman
ਤੇਰੇ ਲਯੀ ਮੈਂ ਜੋ ਲਿਖਿਆ ਸੀ

ਤੂੰ ਪੜ੍ਹਿਆਂ ਨਹੀਂ ਨਵਾਂ ਆਪਣਾ

ਅੱਖਾਂ ਨੇ ਹੋਰ ਕੋਈ ਤੱਕਿਆ ਨਹੀਂ

ਹਾਏ ਜਚਿਆਂ ਨਹੀਂ ਸਵਾ ਆਪਣਾ

ਮੈਂ ਸਾਂਭਿਆ ਐ

ਰੱਖਾਂ ਕੱਜ ਕੇ

ਵੇ ਕਿਉਂ ਤੁਰ ਗਏ

ਕੱਲਿਆਂ ਛੱਡਕੇ

ਨਾਲੇ ਲੈ ਗਿਆ ਵੇ ਜਿੰਦ ਕੱਢ ਕੇ

ਵੇ ਕਿਉਂ ਤੁਰ ਗਏ

ਕੱਲਿਆਂ ਛੱਡਕੇ

ਉਹ ਆਦਤ ਸੀ ਤੇਰੀ ਭੁੱਲ ਗਿਆ

ਹੋਵੇਂਗਾ ਤੂੰ ਬਾਤਾਂ ਕਰੀਆਂ

ਓਦੋ ਕਠਿਆਂ ਨੇ ਹੱਥ ਫੜ੍ਹ ਕੇ

ਅੱਖਾਂ ਪੜ੍ਹਿਆਂ ਅੱਖਾਂ ਪੜ੍ਹਿਆਂ

ਵੇ ਕਿਉਂ ਸੁੱਟ ਦੇ

ਆਪੇ ਚੱਕ ਕੇ

ਜੇ ਤੂੰ ਕਿਹੜੇ ਮੈਂ ਮੰਨ ਲੂ ਗਾ

ਇਹ ਕੁਫਰਾਂ ਨੂੰ ਇਹ ਦੁਨੀਆ ਏ ਆ

ਤੇਰੀ ਖੁਸ਼ਬੂ ਨੂੰ ਚਖਿਆ ਸੀ

ਤੂੰ ਦੱਸਿਆ ਸੀ ਇਹ ਦੁਨੀਆ ਏ ਆ

ਮੈਂ ਰੋਣਾ ਐ ਗਲ਼ੇ ਲੱਗ ਕੇ

ਵੇ ਕਿਉਂ ਤੁਰ ਗਏ

ਕੱਲਿਆਂ ਛੱਡਕੇ

ਨਾਲੇ ਲੈ ਗਿਆ ਵੇ ਜਿੰਦ ਕੱਢ ਕੇ

ਵੇ ਕਿਉਂ ਤੁਰ ਗਏ

ਇਸ਼ਕ ਵਿਚ ਆਹ ਕੁਜ ਹੋ ਜਾਂਦਾ

ਮੈਂ ਸੁਣਿਆ ਸੀ ਮੈਂ ਪੜ੍ਹਿਆ ਸੀ

ਉਹ ਕੀ ਕਰੀਏ ਹੋ ਗਿਆ ਐ

ਮੈਂ ਕਰਿਆ ਨਹੀਂ ਮੈਂ ਕਰਿਆ ਨਹੀਂ

ਮੈਂ ਮੰਗਿਆ ਸੀ

ਪੱਲੇ ਅੱਡ ਕੇ

ਵੇ ਕਿਉਂ ਤੁਰ ਗਿਆ ਐ

ਖ਼ੌਰੇ ਕਿਸ ਮੋੜ ਨੂੰ ਮੁੜ ਗਿਆ ਹਾਂ

ਮੈਂ ਤੁਰ ਗਿਆ ਹਾਂ

ਮੈਂ ਰੁਲ ਗਿਆ ਹਾਂ

ਤੇਰੇ ਮੋਹ ਨਾਲ ਖੜਿਆ ਸੀ

ਮੈਂ ਭਰਿਆ ਸੀ

ਮੈਂ ਡੁਲ ਗਿਆ ਹਾਂ

ਪਿਆਰਾ ਕੋਈ ਨਹੀਂ

ਤੈਥੋਂ ਵੱਧ ਕੇ

ਵੇ ਕਿਉਂ ਤੁਰ ਗਏ

ਕੱਲਿਆਂ ਛੱਡਕੇ

ਮਸਲੇ ਜੋ ਨੇ ਉਹ ਹੱਲ ਹੋਣੇ

ਉਹ ਅੱਜ ਹੋਣੇ ਯਾ ਕਲ ਹੋਣੇ

ਮੈਂ ਮਰ ਜਾਣਾ ਯਾ ਹਰ ਜਾਣਾ

ਨਾ ਝੱਲ ਹੋਣੇ ਨਾ ਥੱਲ ਹੋਣੇ

ਕਿੱਥੇ ਰੱਖਦਾ ਯਾਦਾਂ ਦੱਬਕੇ

ਵੇ ਕਿਉਂ ਤੁਰ ਗਿਆ ਐ

ਮੈਂ ਆਖਿਆ ਸੀ ਗੁੱਸੇ ਹੋ ਕੇ

ਉਹ ਮੋਹ ਮੇਰਾ ਉਹ ਨਫਰਤ ਨਹੀਂ

ਮੈਂ ਮੁੱਕ ਜਾਵਾਂ ਨਜ਼ਰ ਲੱਗ ਜੇ

ਪਰ ਮੇਰੀ ਇਹ ਹਸਰਤ ਨਹੀਂ

ਕੀ ਕਰ ਸਕਦਾ ਆਪੇ ਦੱਸਦੇ

ਵੇ ਕਿਉਂ ਤੁਰ ਗਏ

ਕੱਲਿਆਂ ਛੱਡਕੇ

ਨਾਲੇ ਲੈ ਗਿਆ ਵੇ ਜਿੰਦ ਕੱਢ ਕੇ

ਵੇ ਕਿਉਂ ਤੁਰ ਗਏ

ਜੇ ਤੇਰੇ ਨਹੀਂ ਕਿਸੇ ਦੇ ਨਹੀਂ

ਆ ਜਾਵਾਂਗੇ ਹਾਮੀ ਤਾਂ ਦੇ

ਮੈਂ ਰੱਬ ਮੰਨਿਆਂ ਸੀ ਸੱਚ ਤੈਨੂੰ

ਤੂੰ ਰੱਬ ਬਣਕੇ ਮਾਫੀ ਤਾਂ ਦੇ

ਭਾਵੇਂ ਰੱਖਲੇ ਥੱਲੇ ਦੱਬਕੇ

ਵੇ ਕਿਉਂ ਤੁਰ ਗਏ

ਕੱਲਿਆਂ ਛੱਡਕੇ

ਆਹ ਹਾਸੇ ਜੋ ਰਹਿਣ ਹੱਸਦੇ

ਏਨਾ ਨੂੰ ਮੈਂ ਜਾਲਣਾ ਇਹ

ਹੁਣ ਦੁੱਖ ਨੂੰ ਗੱਬਰੂ ਕਰਕੇ

ਮੈਂ ਪਾਲਣਾ ਐ ਮੈਂ ਪਾਲਣਾ ਐ

ਮੈਂ ਗ਼ਮ ਪੀਣੇ

ਹਾਏ ਰੱਜ ਰੱਜ ਕੇ

ਵੇ ਕਿਉਂ ਤੁਰ ਗਿਆ ਐ

ਲੋਕਾਂ ਆਖਿਆ ਬੜਾ ਮੈਨੂੰ

ਹਾਏ ਭੰਡਿਆਂ ਐ ਬੇਵਫਾ ਮੈਂ

ਓਹਨਾ ਦਾ ਕੀ ਕੋਈ ਦੁੱਖ ਨੀ

ਵੇ ਤੂੰ ਆਪਣਾ ਵੇ ਤੂੰ ਨਾ ਕਹਿ

ਕਿਤੋਂ ਦੱਸ ਜੇ

ਕੋਈ ਹੱਲ ਲੱਬਕੇ

ਵੇ ਕਿਉਂ ਤੁਰ ਗਏ

ਕੱਲਿਆਂ ਛੱਡਕੇ

ਵੇ ਕਿਉਂ ਤੁਰ ਗਿਆ ਐ

ਵੇ ਸੁਣ Nirvair ਵੇ ਤੇਰੇ ਕਰਕੇ

ਤੇਰੇ ਲਯੀ ਮੈਂ ਆਪਾ ਹਾਰਿਆ

ਮੇਰਾ ਕੁਜ ਨਹੀਂ ਸੱਚੀ ਸੁੱਧ ਨਹੀਂ

ਵੇ ਜੋ ਵੀ ਐ ਤੇਰਾ ਕਰਿਆ

ਮੈਂ ਭੁੱਲ ਗਿਆ ਹਾਂ

ਹਾਸੇ ਰੱਖਕੇ

ਵੇ ਕਿਉਂ ਤੁਰ ਗਏ

ਮੈਂ ਕਾਫ਼ੀਰ ਹਾਂ ਮੇਰੀ ਗ਼ਲਤੀ

ਮੈਂ ਮੰਨਦਾ ਹਾਂ

ਮੈਂ ਮੰਨਦਾ ਹਾਂ

ਯਾ ਤੂੰ ਮਿਲਜੇ ਯਾ ਮੌਤ ਮਿਲੇ

ਮੈਂ ਮੰਗਦਾ ਹਾਂ

ਮੈਂ ਮੰਗਦਾ ਹਾਂ

ਮੈਂ ਮੁੱਕ ਜਾਣਾ

ਆਖ਼ਿਰ ਥੱਕ ਕੇ

ਮੈਂ ਮੁੱਕ ਜਾਣਾ

ਆਖ਼ਿਰ ਥੱਕ ਕੇ

ਆਖ਼ਿਰ ਥੱਕ ਕੇ ਆਖ਼ਿਰ ਥੱਕ ਕੇ

Lebih Daripada Nirvair Pannu

Lihat semualogo