menu-iconlogo
logo

Tere Vaastey

logo
Lirik
ਕੋਹਾਂ ਪਹਾੜ ਲੰਘ ਕੇ ਇੱਕ ਸ਼ਹਿਰ ਸੁਪਨਿਆਂ ਦਾ

ਸਾਨੂੰ ਅਜ਼ੀਜ਼ ਕਾਫ਼ੀ ਉਹ ਸ਼ਹਿਰ ਸੁਪਨਿਆਂ ਦਾ

ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀ ਹੰਡਾਈਆਂ

ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀ ਹੰਡਾਈਆਂ

ਸਰਮਾਏ ਜ਼ਿੰਦਗੀ ਦੇ...

ਸਰਮਾਏ ਜ਼ਿੰਦਗੀ ਦੇ, ਇਹੀ ਦੌਲਤਾਂ ਕਮਾਈਆਂ

ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀ ਹੰਡਾਈਆਂ

ਦੋ ਮਰਮਰੀ ਸੁਨੇਹੇ ਤੈਨੂੰ ਦੇਣ ਜੇ ਹਵਾਵਾਂ

ਇੱਕ ਮੇਰੀ ਆਸ਼ਕੀ ਦਾ, ਦੂਜੇ 'ਚ ਨੇ ਦੁਆਵਾਂ

ਸ਼ਾਇਦ ਤੂੰ ਮੁਸਕੁਰਾਵੇਂ ਕਿ ਭੇਜਿਆ ਸ਼ੌਦਾਈਆਂ

ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀ ਹੰਡਾਈਆਂ

ਸਰਮਾਏ ਜ਼ਿੰਦਗੀ ਦੇ...

ਸਰਮਾਏ ਜ਼ਿੰਦਗੀ ਦੇ, ਇਹੀ ਦੌਲਤਾਂ ਕਮਾਈਆਂ

ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀ ਹੰਡਾਈਆਂ

ਇੱਕ ਤੂੰ ਹੀ ਨਹੀਂ ਸੀ ਮੰਨਿਆ, ਸੱਭ ਦੇਵਤੇ ਮਨਾਏ

ਪੀਰਾਂ ਨੇ ਦਾਤ ਵਰਗੇ ਜਜ਼ਬਾਤ ਝੋਲ਼ੀ ਪਾਏ

ਪਰ ਆਖਰਾਂ ਨੂੰ ਹੋਈਆਂ ਰੱਬ ਨਾਲ਼ ਹੀ ਲੜਾਈਆਂ

ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀ ਹੰਡਾਈਆਂ

ਸਰਮਾਏ ਜ਼ਿੰਦਗੀ ਦੇ...

ਸਰਮਾਏ ਜ਼ਿੰਦਗੀ ਦੇ, ਇਹੀ ਦੌਲਤਾਂ ਕਮਾਈਆਂ

ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀ ਹੰਡਾਈਆਂ

ਤੇਰੇ ਨੂਰ ਨੇ ਇਸ਼ਕ ਦੇ ਰਵਾਂ ਨੂੰ ਰੁਸ਼ਨਾਇਆ

ਤੇਰੇ ਨੈਣਾਂ ਨੇ ਤਾਂ ਸਾਨੂੰ ਕਾਗਜ਼ ਕਾ ਲੰਮ ਫੜਾਇਆ

Sartaaj ਦਾ ਖ਼ਜ਼ਾਨਾ ਲਿਖੀਆਂ ਨੇ ਜੋ ਰੁਬਾਈਆਂ

ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀ ਹੰਡਾਈਆਂ

ਸਰਮਾਏ ਜ਼ਿੰਦਗੀ ਦੇ...

ਸਰਮਾਏ ਜ਼ਿੰਦਗੀ ਦੇ, ਇਹੀ ਦੌਲਤਾਂ ਕਮਾਈਆਂ

ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀ ਹੰਡਾਈਆਂ

ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀ ਹੰਡਾਈਆਂ