menu-iconlogo
huatong
huatong
Тексты
Записи
Shade, shade ਤੇ ਥੱਲੇ ਅੱਖਾਂ

ਅੱਖਾਂ ਵਿੱਚ ਮੇਰੇ ਸੁਪਨਾ

ਸੁਪਨੇ ਵਿੱਚ ਗਲ਼ ਤੇਰੇ ਬਾਂਹ, ਸੋਹਣਿਆ

ਗੁੱਟ, ਗੁੱਟ ਤੇ ਜੱਟਾ ਕੰਙਣਾ

ਕੰਙਣੇ ਤੇ ਤੇਰਾ ਨਾਂ, ਸੋਹਣਿਆ (ਕੰਙਣੇ ਤੇ ਤੇਰਾ ਨਾਂ, ਸੋਹਣਿਆ)

ਤੇਰੇ ਪਿੱਛੇ ਜੱਟੀ ਏ stand ਲੈਜੂਗੀ

ਲੈਣਾਂ ਐਂ stand ਜਿਵੇਂ ਯਾਰਾਂ ਵਾਸਤੇ

ਤੇਰੇ ਨਾਲ ਹੱਥ ਫੜ੍ਹ ਹੱਥ ਤੁਰਨਾ

ਯਾਰੀ ਨਹੀਓਂ ਲਾਉਣੀ ਵੇ ਮੈਂ car′an ਵਾਸਤੇ

ਮੁੱਛ, ਮੁੱਛ ਵੇ ਚੰਨਾ ਤੇਰੀ, 'ਜਾਂ ਕੱਢਦੀ ਆ ਮੇਰੀ

ਕੱਢਦੀ ਆ ਮੇਰੀ ′ਜਾਂ, ਸੋਹਣਿਆ

ਗੁੱਟ, ਗੁੱਟ ਤੇ ਜੱਟਾ ਕੰਙਣਾ

ਕੰਙਣੇ ਤੇ ਤੇਰਾ ਨਾਂ, ਸੋਹਣਿਆ (ਕੰਙਣੇ ਤੇ ਤੇਰਾ ਨਾਂ, ਸੋਹਣਿਆ)

Side ਉੱਤੇ ਰੱਖਦੇ ਤੂੰ phone ਤੇਰਾ ਵੇ

ਆਹ ਲੈ ਫੜ੍ਹ, ਆਹ ਲੈ ਫੜ੍ਹ ਹੱਥ ਮੇਰਾ ਵੇ

ਸੁੰਨੀ ਜਹੀ place ਉੱਤੇ ਆਪਾਂ ਚੱਲੀਏ

ਛੱਡ ਦੇ ਤੂੰ ਅੱਜ ਕੰਮਕਾਰ ਜਿਹੜਾ ਵੇ

ਹਾਂ, ਗੱਡੀ, ਗੱਡੀ ਦੇ ਵਿੱਚ ਬਹਿਜਾ

ਵੇ ਦੂਰ ਤੈਨੂੰ ਲੈਜਾਂ, ਲੈਜਾਂ ਮੈਂ ਐਸੀ ਥਾਂ, ਸੋਹਣਿਆ

ਗੁੱਟ, ਗੁੱਟ ਤੇ ਜੱਟਾ ਕੰਙਣਾ

ਕੰਙਣੇ ਤੇ ਤੇਰਾ ਨਾਂ, ਸੋਹਣਿਆ (ਕੰਙਣੇ ਤੇ ਤੇਰਾ ਨਾਂ, ਸੋਹਣਿਆ)

ਜਿੰਨ੍ਹਾ-ਜਿੰਨ੍ਹਾ ਉੱਤੇ ਅੱਜ ਕੱਲ ਗੀਤ ਬਣਾਉਣੇ ਤੂੰ

ਚੋਰੀ-ਚੋਰੀ ਮੇਰੇ ਕੋਲੋਂ ਮਿਲਣਾ ਚਾਹੁੰਨੇ ਤੂੰ

ਸਭ ਮੂਹਰੇ ਲਾਲੂੰਗੀ

ਜੇ ਪਿਆਰ ਨਾਲ ਨਾ ਮੰਨਿਆ ਫਿਰ ਮੈਂ ਹੁਕਮ ਚਲਾਲੂੰਗੀ

ਜੇ ਪਿਆਰ ਨਾਲ ਨਾ ਮੰਨਿਆ ਫਿਰ ਮੈਂ ਹੁਕਮ ਚਲਾਲੂੰਗੀ, ਹੋ

ਸੁਣ ਵੇ ਕਦਰ ਕਰ ਮੇਰੀ, ਮੈਂ ਹੋ ਗਈ ਆਂ ਤੇਰੀ

ਤੇਰੀ ਵੇ ਹਰ ਸਾਹ, ਸੋਹਣਿਆ

ਗੁੱਟ, ਗੁੱਟ ਤੇ ਜੱਟਾ ਕੰਙਣਾ

ਕੰਙਣੇ ਤੇ ਤੇਰਾ ਨਾਂ, ਸੋਹਣਿਆ (ਕੰਙਣੇ ਤੇ ਤੇਰਾ ਨਾਂ, ਸੋਹਣਿਆ)

Еще от Kulshan Sandhu/The Prophec

Смотреть всеlogo