menu-iconlogo
huatong
huatong
Тексты
Записи
ਸੂਈ ਵੇ ਸੂਈ ਟੰਗੀ ਭੰਗੁਨੇ

ਓ ਪਈ ਗਾਏ ਪ੍ਯਾਰ ਤੇਰੇ ਨਾਲ ਗੂੜੇ

ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਟੰਗੀ ਪਰਛਤੀ ਓ ਮੇਰੀ ਸਸ ਬੜੀ ਕਪੱਤੀ

ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਟੰਗੀ ਸਰਾਨੇ

ਮੇਰੀ ਨਨਦ ਬੁਣਾ ਲਾਏ ਦਾਣੇ

ਮੇਰੀ ਸਸ ਵੰਡਣ ਨਾ ਜਾਣੇ

ਘਰ ਵਿਚ ਪਈ ਗਾਏ ਘਾਨੇ ਮਾਨੇ

ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਨਾ ਸੀਤਾ ਘਘਰਾ

ਓ ਏ ਕਿ ਕੀਤਾ ਅਵੱਲੇਯਾ ਟੱਬਰਾ

ਮੈਂ ਮਰ ਜਯੂੰਗੀ ਤੇ ਮੂਕ ਜਾਉ ਝਗੜਾ

ਪਿਚਹੋ ਰਲ ਕੇ ਪੌਣਾ ਭੰਗੜਾ

ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਨਾ ਸੀਤਾ ਕ੍ਸ਼੍ਹੋਲਾ

ਤੂ ਤੁਰ ਗਯੋ ਲਾਮਬ ਵਿਚ ਢੋਲਾ

ਰੋ ਰੋ ਹੋ ਗਯਾ ਆਏ ਸਿਰ ਪੋਲਾ

ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਨਾ ਸੀਤਾ ਝੱਗਾ

ਮੇਨੂ ਤੀਰ ਹੀਜ਼ਰ ਦਾ ਲੱਗਾ

ਮੇਰਾ ਹੋ ਗਯਾ ਆਏ ਰੰਗ ਬੱਗਾ

ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਨਾ ਸੀਟੀ ਖੇਸੀ

ਵੇ ਤੂ ਰਿਹਨਾ ਆਏ ਨਿਤ ਪਰਦੇਸੀ

ਤੇਰਾ ਮਾਰ ਵਿਛੋੜਾ ਦੇਸੀ

ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਟੰਗੀ ਸਰਾਨੇ

ਵੇ ਚਲ ਚਲੀਏ ਸ਼ਿਅਰ ਮਘਿਆਣੇ

ਜਿਥੇ ਠੰਡੇ ਠੰਡੇ ਹਦਵਾਨੇ

ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਟੰਗੀ ਭੰਗੁਨੇ

ਓ ਪਈ ਗਾਏ ਪ੍ਯਾਰ ਤੇਰੇ ਨਾਲ ਗੁੜੇ

ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਓ ਹਾਏ ਜ਼ਲਮਾ ਸੂਈ ਵੇ

Еще от Prakash Kaur/Surinder Kaur/DJ Harshit Shah/DJ MHD IND

Смотреть всеlogo