ਜੋ ਨੈਣਾ ਨੇ ਗੱਲ ਤੋਰੀ
ਉਹਦੇ ਦਿਲ ਤੱਕ ਜਾ ਪਹੁੰਚੀ
ਸ਼ਾਲਾ ਸਾਂਝਾ ਜ਼ਿੰਦਗੀ ਵਿੱਚ ਵੀ
ਬਣੀਆਂ ਰਹਿਣਗੀਆਂ
ਓਏ ਉਨ੍ਹੇ ਪਹਿਲੀ ਵਾਰੀ
ਓਹਨੇ ਪਹਿਲੀ ਵਾਰੀ ਮੈਥੋਂ ਮੇਰੇ
ਪਿੰਡ ਦਾ ਨਾਂ ਪੁੱਛਿਆ
ਅੱਜ ਰਾਤ ਨੂੰ ਪੱਕਾ
ਸਾਡੇ ਪਿੰਡ ਕਣੀਆਂ ਪੈਣਗੀਆਂ
ਓਹਨੇ ਪਹਿਲੀ ਵਾਰੀ ਮੈਥੋਂ ਮੇਰੇ
ਪਿੰਡ ਦਾ ਨਾਂ ਪੁੱਛਿਆ
ਅੱਜ ਰਾਤ ਨੂੰ ਪੱਕਾ
ਸਾਡੇ ਪਿੰਡ ਕਣੀਆਂ ਪੈਣਗੀਆਂ
(The Boss)
ਉਹਦੇ ਹਾਸੇ ਵਿੱਚ ਕੋਈ ਮੱਲਮ ਜਈ
ਕੋਈ ਰਾਹਤ ਜਈ ਕੋਈ ਲੋਰ ਜਿਹੀਏ ਐ ਜੀ
ਓਹਨੂੰ ਜ਼ਿੰਦਗੀ ਜਾਣ ਮੁਹੱਬਤ ਰਾਣੀ
ਹੋਰ ਕੀ ਕਹੀਏ ਜੀ, (ਹੋਰ ਕੀ ਕਹੀਏ ਜੀ)
ਓਏ ਉਹਦੀ ਚੁੰਨੀ ਚੋਂ ਚੰਨ ਤੱਕ ਕੇ
ਚਾਅ ਅਸਮਾਨ ਤੇ ਜਾ ਚਮਕੇ
ਸਿਰ ਤੇ ਲੋਆਂ ਚਾਨਣੀਆਂ ਜੀ ਤਣੀਆਂ ਰਹਿਣਗੀਆਂ
ਓਹਨੇ ਪਹਿਲੀ ਵਾਰੀ ਮੈਥੋਂ ਮੇਰੇ
ਪਿੰਡ ਦਾ ਨਾਂ ਪੁੱਛਿਆ
ਅੱਜ ਰਾਤ ਨੂੰ ਪੱਕਾ
ਸਾਡੇ ਪਿੰਡ ਕਣੀਆਂ ਪੈਣਗੀਆਂ
ਓਹਨੇ ਪਹਿਲੀ ਵਾਰੀ ਮੈਥੋਂ ਮੇਰੇ
ਪਿੰਡ ਦਾ ਨਾਂ ਪੁੱਛਿਆ
ਅੱਜ ਰਾਤ ਨੂੰ ਪੱਕਾ
ਸਾਡੇ ਪਿੰਡ ਕਣੀਆਂ ਪੈਣਗੀਆਂ
ਹੁਸਣ ਲਿਆਗਤ ਸਾਧਗੀਆਂ
ਉਹਦਾ ਹੱਸਣਾ ਤੱਕਣਾ ਕਿਆ ਹੀ ਬਾਤਾਂ ਨੇਂ
ਉਹਦੇ ਮੱਸਿਆ ਵਰਗੇ ਕੇਸ਼ਾਂ ਦੇ ਵਿੱਚ
ਸੌਂਦੀਆਂ ਰਾਤਾਂ ਨੇ, (ਸੌਂਦੀਆਂ ਰਾਤਾਂ ਨੇ)
ਮੇਰੇ ਨਾਲ ਖੜੀ ਉਹ ਜੱਚਦੀ ਸੀ
ਜਦ ਗੱਲਾਂ ਕਰਦੇ ਸੀ
ਲੱਗਦਾ ਟੋਰਾਂ ਸਦਾ ਲਈ ਬਣੀਆਂ
ਠਣੀਆਂ ਰਹਿਣਗੀਆਂ
ਓਹਨੇ ਪਹਿਲੀ ਵਾਰੀ Singh Jeet ਤੋਂ
ਪਿੰਡ ਦਾ ਨਾਂ ਪੁੱਛਿਆ
ਅੱਜ ਰਾਤ ਨੂੰ ਪੱਕਾ
ਸਾਡੇ ਪਿੰਡ ਕਣੀਆਂ ਪੈਣਗੀਆਂ
ਓਹਨੇ ਪਹਿਲੀ ਵਾਰੀ ਮੈਥੋਂ ਮੇਰੇ
ਪਿੰਡ ਦਾ ਨਾਂ ਪੁੱਛਿਆ
ਅੱਜ ਰਾਤ ਨੂੰ ਪੱਕਾ
ਸਾਡੇ ਪਿੰਡ ਕਣੀਆਂ ਪੈਣਗੀਆਂ