ਤੈਨੂੰ ਚੰਨਾ ਮੰਨਿਆ ਸੀ ਮੈਂ ਸਹਾਰਾ ਵੇ
ਐਂਨੀ ਛੇਤੀ ਛੱਡ ਗਏ ਉਹ ਸਾਥ ਯਾਰਾ ਵੇ
ਪਤਾ ਤੂੰ ਤਾਂ ਜ਼ਿੰਦਗੀ ਚ ਅੱਗੇ ਵੱਧ ਗਿਆ
ਮੈਂ ਤਾਂ ਅੱਜ ਵੇ ਹਾਂ ਉੱਥੇ ਹੀ ਖੜਾ
ਦੁਨੀਆਂ ਨੇ ਕਿੱਥੇ ਦੇਣਾ ਮਿਲਨੇ
ਹੋ ਸਕਿਆਂ ਤਾਂ ਸੁਪਨੇ ਚ ਲਵੀਂ ਗੱਲ ਲਾ
ਹੋਇਆ ਕੀ ਜੇਹ ਹੋਏ ਆ ਜੁਦਾ
ਵੇ ਯਾਰਾ ਤੂੰ ਤੇ ਯਾਦਾਂ ਚ ਰਹੇਗਾ ਸਦਾ
ਹੋਇਆ ਕੀ ਜੇਹ ਹੋਏ ਆ ਜੁਦਾ
ਵੇ ਯਾਰਾ ਤੂੰ ਤੇ ਯਾਦਾਂ ਚ ਰਹੇਗਾ ਸਦਾ
ਕਈ ਵਾਰੀ ਸੋਚਾਂ ਕਾਹਤੋਂ ਮੁੜ ਹੋਈ ਗੱਲ ਨੀਂ
ਕਈ ਵਾਰੀ ਸੋਚਾਂ ਕਾਹਤੋਂ ਮੁੜ ਆਇਆ ਕਲ ਨੀਂ
ਕਹਿੰਦੀ ਸੀ ਕੇ ਤੇਰਾ ਹਾਸਾ ਚੰਗਾ ਲੱਗਦਾ ਐ
ਯਾਰਾ ਹੁਣ ਕਿਹਨੂੰ ਹੱਸ ਕੇ ਦੱਸਾਂ
ਉਮਰ ਆ ਨਿਭਾਉਣ ਦੇ ਤਾਂ ਲਾਰੇ ਬੱਸ ਰਹਿ ਗਏ
ਅੱਸੀ ਮਾਨ ’ਆ ਚ ਹੀ ਘੁੱਟ ਲਏ ਚਾਹ
ਹੋਇਆ ਕੀ ਜੇਹ ਹੋਏ ਆ ਜੁਦਾ
ਵੇ ਯਾਰਾ ਤੂੰ ਤੇ ਯਾਦਾਂ ਚ ਰਹੇਗਾ ਸਦਾ
ਹੋਇਆ ਕੀ ਜੇਹ ਹੋਏ ਆ ਜੁਦਾ
ਵੇ ਯਾਰਾ ਤੂੰ ਤੇ ਯਾਦਾਂ ਚ ਰਹੇਗਾ ਸਦਾ
ਬੈਠ ਕੇ ਸੋਚੀ ਕੇ ਤੂੰ ਕੀ ਖੋਇਆ ਮੈਂ ਕੀ ਖੋਇਆ
ਦਿਲ ਏ ਹੌਲ ਪਾਵੇਂ ਯਾਰਾਂ ਜਿੰਨ੍ਹਾਂ ਕੁਛ ਹੋਇਆ
ਸਹਾਨੂੰ ਤੇਰੇ ਕਿੱਤੇ ਵਾਅਦੇ ਸਾਰੇ ਮਾਰ ਜਾਣਗੇ
ਕੱਠੇ ਬੈਠ ਗਿਣੇ ਜਿਹੜੇ ਤਾਰੇ ਮਾਰ ਜਾਣਗੇ
ਤੈਨੂੰ ਖੋਨੋ ਡਰਦਾ ਸੀ ਚੰਨਾ ਮੇਰਿਆ
ਵੇ ਚੁੱਪ ਤੇਰੇ ਮੁਹਰੁ ਬੈਠਾ ਸੀ ਮੈਂ ਤਾਂ
ਕਿੱਥੇ ਹੱਥ ਆਉਣੇ ਹੁਣ ਮੁੜ ਕੇ ਸੱਜਣ
ਗਰੇਵਾਲਾ ਕਿੱਤਾ ਇਸ਼ਕ ਗੁਨਾਹ
ਹੋਇਆ ਕੀ ਜੇਹ ਹੋਏ ਆ ਜੁਦਾ
ਵੇ ਯਾਰਾ ਤੂੰ ਤੇ ਯਾਦਾਂ ਚ ਰਹੇਗਾ ਸਦਾ
ਹੋਇਆ ਕੀ ਜੇਹ ਹੋਏ ਆ ਜੁਦਾ
ਵੇ ਯਾਰਾ ਤੂੰ ਤੇ ਯਾਦਾਂ ਚ ਰਹੇਗਾ ਸਦਾ