ਕਣੀਆਂ 'ਚ, ਕਣੀਆਂ 'ਚ ਮੈਂ ਭਿੱਜ ਗਈ
ਤੈਨੂੰ ਮਿਲਣ ਆਉਂਦੀ, ਦਿਲਦਾਰਾ
ਚਿੱਟੇ ਸੂਟ 'ਤੇ ਦਾਗ ਪੈ ਗਏ
ਚਿੱਟੇ ਸੂਟ 'ਤੇ ਦਾਗ ਪੈ ਗਏ, ਗਲੀ ਤੇਰੀ ਵਿੱਚ ਗਾਰਾ

ਵੇ ਕਣੀਆਂ 'ਚ ਮੈਂ ਭਿੱਜ ਗਈ (ਮੈਂ ਭਿੱਜ ਗਈ)
ਵੇ ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ, ਦਿਲਦਾਰਾ
ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ, ਦਿਲਦਾਰਾ
ਤੂੰ ਨਾ ਉਠਿਆ ਅੱਧੀ ਰਾਤ, ਮੈਂ ਮੁੜ ਗਈ ਦਰ ਖੜਕਾ ਕੇ
(ਮੁੜ ਗਈ ਦਰ ਖੜਕਾ ਕੇ, ਵੇ ਮੈਂ ਮੁੜ ਗਈ ਦਰ ਖੜਕਾ ਕੇ)
ਸੂਟਾ ਖਿੱਚ ਕੇ ਕੂਕ ਸੌਂ ਗਿਆ ਜਾਨ ਨੂੰ ਘਰੇ ਬੁਲਾਕੇ
(ਜਾਨ ਨੂੰ ਘਰੇ ਬੁਲਾਕੇ, ਵੇ ਤੂੰ ਜਾਨ ਨੂੰ ਘਰੇ ਬੁਲਾਕੇ)
ਤੂੰ ਨਾ ਉਠਿਆ ਅੱਧੀ ਰਾਤ, ਮੈਂ ਮੁੜ ਗਈ ਦਰ ਖੜਕਾ ਕੇ
ਸੂਟਾ ਖਿੱਚ ਕੇ ਕੂਕ ਸੌਂ ਗਿਆ ਜਾਨ ਨੂੰ ਘਰੇ ਬੁਲਾਕੇ
ਤੇਰੀ-ਮੇਰੀ ਟੁੱਟ ਜਊ, ਤੂੰ ਤਾਂ...
ਤੇਰੀ-ਮੇਰੀ ਟੁੱਟ ਜਊ, ਤੂੰ ਤਾਂ ਵੈਲੀ ਹੋ ਗਿਆ ਭਾਰਾ
ਵੇ ਕਣੀਆਂ 'ਚ ਮੈਂ ਭਿੱਜ ਗਈ (ਮੈਂ ਭਿੱਜ ਗਈ)
ਵੇ ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ, ਦਿਲਦਾਰਾ
ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ, ਦਿਲਦਾਰਾ
ਤੇਰੇ ਪਿੱਛੇ ਅੱਲ੍ਹੜ ਕਵਾਰੀ ਮੀਂਹ ਵਿੱਚ ਧੱਕੇ ਖਾਵੇ
(ਮੀਂਹ ਵਿੱਚ ਧੱਕੇ ਖਾਵੇ, ਤੇਰੇ ਪਿੱਛੇ ਮੀਂਹ ਵਿੱਚ ਧੱਕੇ ਖਾਵੇ)
ਵੇ ਨਿਰਦਈਆ ਸੋਲਹ ਜਵਾਨੀ ਉਤੇ ਤਰਸ ਨਾ ਆਵੇ
(ਉਤੇ ਤਰਸ ਨਾ ਆਵੇ, ਜਵਾਨੀ ਉਤੇ ਤਰਸ ਨਾ ਆਵੇ)
ਤੇਰੇ ਪਿੱਛੇ ਅੱਲ੍ਹੜ ਕਵਾਰੀ ਮੀਂਹ ਵਿੱਚ ਧੱਕੇ ਖਾਵੇ
ਵੇ ਨਿਰਦਈਆ ਸੋਲਹ ਜਵਾਨੀ ਉਤੇ ਤਰਸ ਨਾ ਆਵੇ
ਬਾਹਾਂ ਵਿੱਚ ਤੇਰੇ ਪੀਂਘ ਝੂਟ ਕੇ
ਬਾਹਾਂ ਵਿੱਚ ਤੇਰੇ ਪੀਂਘ ਝੂਟ ਕੇ ਲੈਣਾ ਇਸ਼ਕ ਹੁਲਾਰਾ
ਵੇ ਕਣੀਆਂ 'ਚ ਮੈਂ ਭਿੱਜ ਗਈ (ਮੈਂ ਭਿੱਜ ਗਈ)
ਵੇ ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ, ਦਿਲਦਾਰਾ
ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ, ਦਿਲਦਾਰਾ
Phone ਵੀ ਕਰਿਆ, ਤੂੰ ਨਾ ਚੱਕਿਆ, ਕੈਸਾ ਏ ਬੇਫ਼ਿਕਰਾ?
(ਕੈਸਾ ਏ ਬੇਫ਼ਿਕਰਾ? ਵੇ ਤੂੰ ਕੈਸਾ ਏ ਬੇਫ਼ਿਕਰਾ?)
ਜਾਨ ਤੇਰੀ ਨੇ ਜਾਗ-ਜਾਗ ਕੇ ਰਾਤ ਲੰਘਾ ਲਈ ਮਿਤਰਾ
(ਰਾਤ ਲੰਘਾ ਲਈ ਮਿਤਰਾ, ਜਾਗ ਕੇ ਰਾਤ ਲੰਘਾ ਲਈ ਮਿਤਰਾ)
Phone ਵੀ ਕਰਿਆ, ਤੂੰ ਨਾ ਚੱਕਿਆ, ਕੈਸਾ ਏ ਬੇਫ਼ਿਕਰਾ?
ਜਾਨ ਤੇਰੀ ਨੇ ਜਾਗ-ਜਾਗ ਕੇ ਰਾਤ ਲੰਘਾ ਲਈ ਮਿਤਰਾ
ਸਾਥੋਂ ਇਹ ਨਹੀਂ ਝੱਲ ਹੋਣਾ ਨਿਤ
ਸਾਥੋਂ ਇਹ ਨਹੀਂ ਝੱਲ ਹੋਣਾ ਨਿਤ, ਵੱਡਿਆ ਗੜ੍ਹੀ ਦੇ ਜੈਲਦਾਰਾ