ਵਿੱਛੜੇ ਕਾਲਜ ਦੇ ਮਿਲੇ ਹਾਂ Facebook ਤੇ
ਵੇ ਓਹੀ ਭੋਲਾਪਨ ਤੇਰੇ ਭੋਲੇ ਭਾਲੇ ਮੁੱਖ ਤੇ
ਵਿੱਛੜੇ ਕਾਲਜ ਦੇ ਮਿਲੇ ਹਾਂ Facebook ਤੇ
ਵੇ ਓਹੀ ਭੋਲਾਪਨ ਤੇਰੇ ਭੋਲੇ ਭਾਲੇ ਮੁੱਖ ਤੇ
ਕਦੇ ਵੇਖ-ਵੇਖ ਮੈਨੂੰ ਔਂਦੀ ਰਹਿੰਦੀ ਸੀ ਜੋਤੈਨੂੰ
ਉਹ ਦਿਲ ਵਿੱਚੋ ਫੀਲਿੰਗ ਮੁਕਾ ਤਾਂ ਨੀ ਲਈ
ਤੇਰੇ ਪਿੱਛੇ ਹੁਣ ਤੱਕ ਫਿਰਾ ਮੈਂ ਕਵਾਰੀ
ਵੇ ਤੂੰ ਹੋਰ ਕਿੱਥੇ ਮੰਗਨੀ ਕਰਾ ਤਾਂ ਨੀ ਲਈ
ਤੇਰੇ ਪਿੱਛੇ ਹੁਣ ਤੱਕ ਫਿਰਾ ਮੈਂ ਕਵਾਰੀ
ਵੇ ਤੂੰ ਹੋਰ ਕਿੱਥੇ ਮੰਗਨੀ ਕਰਾ ਤਾਂ ਨੀ ਲਈ ਵੇ
ਡੈੱਕ ਨਾਲ ਹੁੰਦੇ ਸੀ ਸਪੀਕਰਾਂ ਦੇ ਬੱਕਸੇ
ਮੈਂ ਜਿੰਨਾ ਵਿਚ ਰੱਖੇ ਤੇਰੇ ਲੇਟਰ ਸਮ੍ਹਾਲ ਕੇ
ਰੇਨੋਲਡ ਦੇ ਪੈੱਨ ਨਾਲ ਲਿਖੇ ਜੋ ਅੱਖਰ
ਫਿੱਕੇ ਪੈ ਗਏ ਮੈਂ ਵੇਖੇ ਜਦੋਂ ਇੱਕ ਦਿਨ ਭਾਲ ਕੇ
ਡੈੱਕ ਨਾਲ ਹੁੰਦੇ ਸੀ ਸਪੀਕਰਾਂ ਦੇ ਬੱਕਸੇ
ਮੈਂ ਜਿੰਨਾ ਵਿਚ ਰੱਖੇ ਤੇਰੇ ਲੇਟਰ ਸਮ੍ਹਾਲ ਕੇ
ਰੇਨੋਲਡ ਦੇ ਪੈੱਨ ਨਾਲ ਲਿਖੇ ਜੋ ਅੱਖਰ
ਫਿੱਕੇ ਪੈ ਗਏ ਮੈਂ ਵੇਖੇ ਜਦੋਂ ਇੱਕ ਦਿਨ ਭਾਲ ਕੇ
ਮੈਂ ਤੈਨੂੰ ਚੁਣਵੇਂ ਜੇਹੇ ਗੀਤਾਂ ਦੀ ਸੀ ਦਿੱਤੀ ਭਰਵਾ ਕੇ
90 ਮਿੰਟਾ ਵਾਲੀ ਰੀਲ ਤੂੰ ਗਵਾ ਤੇ ਨੀ ਲਈ
ਤੇਰੇ ਪਿੱਛੇ ਹੁਣ ਤੱਕਫਿਰਾ ਮੈਂ ਕਵਾਰੀ
ਵੇ ਤੂੰ ਹੋਰ ਕਿੱਥੇ ਮੰਗਨੀ ਕਰਾ ਤਾਂ ਨੀ ਲਈ
ਤੇਰੇ ਪਿੱਛੇ ਹੁਣ ਤੱਕ ਫਿਰਾ ਮੈਂ ਕਵਾਰੀ
ਵੇ ਤੂੰ ਹੋਰ ਕਿੱਥੇ ਮੰਗਨੀ ਕਰਾ ਤਾਂ ਨੀ ਲਈ ਵੇ
ਤੇਰਾ ਪਿੰਡ ਸੀ ਤਨੇਠਾ ਮੇਰਾ ਪਿੰਡ ਨਵਾ ਗਾਓ
ਤੇਰਾ ਜ਼ਿਲਾ ਪਟਿਆਲਾ ਮੇਰਾ ਜ਼ਿਲਾ ਸੰਗਰੂਰ ਸੀ
ਮੈਨੂੰ ਕਾਲਜ ਤੋਂ ਬਾਅਦ ਭੁਆ ਲੈ ਗਈ ਸੀ ਕੈਨੇਡਾ
ਫਿਰ ਮਿਲੇ ਨਾ ਦੋਬਾਰਾ ਕਿਹੜਾ ਹੋ ਗਏ ਆਪਾਂ ਦੂਰ ਸੀ
ਤੇਰਾ ਪਿੰਡ ਸੀ ਤਨੇਠਾ ਮੇਰਾ ਪਿੰਡ ਨਵਾ ਗਾਓ
ਤੇਰਾ ਜ਼ਿਲਾ ਪਟਿਆਲਾ ਮੇਰਾ ਜ਼ਿਲਾ ਸੰਗਰੂਰ ਸੀ
ਕਾਲਜ ਤੋਂ ਬਾਅਦ ਭੁਆ ਲੈ ਗਈ ਸੀ ਕੈਨੇਡਾ
ਫਿਰ ਮਿਲੇ ਨਾ ਦੋਬਾਰਾ ਕਿਹੜਾ ਹੋ ਗਏ ਆਪਾਂ ਦੂਰ ਸੀ
ਵੇ ਮੈਂ ਬੈਂਸ ਬੈਂਸ ਕਹਿੰਦੀ ਮਿਸ ਕਰਦੀ ਸੀ ਰਹਿੰਦੀ
ਯਾਦ ਦਿਲ ਵਿਚ ਮੇਰੀ ਤੂੰ ਭੁਲਾ ਤਾਂ ਲਈ
ਤੇਰੇ ਪਿੱਛੇ ਹੁਣ ਤੱਕ ਫਿਰਾ ਮੈਂ ਕਵਾਰੀ
ਵੇ ਤੂੰ ਹੋਰ ਕਿੱਥੇ ਮੰਗਨੀ ਕਰਾ ਤਾਂ ਨੀ ਲਈ
ਤੇਰੇ ਪਿੱਛੇ ਹੁਣ ਤੱਕ ਫਿਰਾ ਮੈਂ ਕਵਾਰੀ
ਵੇ ਤੂੰ ਹੋਰ ਕਿੱਥੇ ਮੰਗਨੀ ਕਰਾ ਤਾਂ ਨੀ ਲਈ ਵੇ