menu-iconlogo
huatong
huatong
satinder-sartaajbeat-minister-bhulliye-kiven-from-quotshayarquot-cover-image

Bhulliye Kive'n (From "Shayar")

Satinder Sartaaj/Beat Ministerhuatong
chinajc2huatong
بول
ریکارڈنگز
ਤੂੰ ਜੋ ਨਜ਼ਰਾਂ ਮਿਲਾਈਆਂ ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨੀਂਦਾਂ ਚੁਰਾਈਆਂ ਅਸੀਂ ਭੁੱਲੀਏ ਕਿਵੇਂ?

ਕਹਿਕੇ, "ਹਮਦਮ ਕਦੀਂ ਤੇ ਕਦੀ ਬਾਵਰਾ"

ਹਮਦਮ ਕਦੀਂ ਤੇ ਕਦੀ ਬਾਵਰਾ

ਤੂੰ ਮੋਹੱਬਤਾਂ ਸਿਖਾਈਆਂ ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨਜ਼ਰਾਂ ਮਿਲਾਈਆਂ-

ਮੇਰੇ ਦਿਲ ਦੀ ਅਮੀਰੀ ਤਸੱਵਰ ਤੇਰੇ

ਮਾਨ ਖ਼ੁਦ ′ਤੇ ਹੀ ਕਰਦੇ ਮੁਸੱਵਰ ਤੇਰੇ

ਮੇਰੇ ਦਿਲ ਦੀ ਅਮੀਰੀ ਤਸੱਵਰ ਤੇਰੇ

ਮਾਨ ਖ਼ੁਦ 'ਤੇ ਹੀ ਕਰਦੇ ਮੁਸੱਵਰ ਤੇਰੇ

ਓ, ਚੰਗਾ ਲੱਗਦਾ ਸੀ ਦਿਲ ਨੂੰ ਗ਼ਰੂਰ ਤੇਰਾ

ਲੱਗਦਾ ਸੀ ਦਿਲ ਨੂੰ ਗ਼ਰੂਰ ਤੇਰਾ

ਤੂੰ ਜੋ ਮਿਨਤਾਂ ਕਰਾਈਆਂ ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨਜ਼ਰਾਂ ਮਿਲਾਈਆਂ ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨੀਂਦਾਂ ਚੁਰਾਈਆਂ ਅਸੀਂ ਭੁੱਲੀਏ ਕਿਵੇਂ?

ਤੇਰੇ ਵਰਗੀ ਏ ਬਿਲਕੁੱਲ ਤੇਰੀ ਯਾਦ ਵੀ

ਤੇਰੇ ਵਰਗੀ ਏ ਬਿਲਕੁੱਲ ਤੇਰੀ ਯਾਦ ਵੀ

ਆਪੇ ਅਰਜ਼ਾਂ ਕਰੇ, ਆਪੇ ਈ ਇਰਸ਼ਾਦ ਵੀ

ਯਾਦ, ਯਾਦ ਵੀ

ਤੇਰੇ ਵਰਗੀ ਐ ਬਿਲਕੁੱਲ ਤੇਰੀ ਯਾਦ ਵੀ

ਆਪੇ ਅਰਜ਼ਾਂ ਕਰੇ, ਆਪੇ ਈ ਇਰਸ਼ਾਦ ਵੀ

ਮੈਂ ਤਾਂ ਕੱਲ੍ਹਿਆਂ ਵੀ ਤੇਰੇ ਨਾ′ ਗੱਲਾਂ ਕਰਾਂ

ਕੱਲ੍ਹਿਆਂ ਵੀ ਤੇਰੇ ਨਾ' ਗੱਲਾਂ ਕਰਾਂ

ਤੂੰ ਜੋ ਪਲਕਾਂ ਹਿਲਾਈਆਂ ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨਜ਼ਰਾਂ ਮਿਲਾਈਆਂ-

ਸੋਚਦਾ ਹਾਂ ਤਾਂ ਹੁੰਦੀ ਹੈਰਾਨੀ ਜਿਹੀ

ਓਹ ਵਖ਼ਤ ਹੀ ਕਰ ਗਿਆ ਬੇਈਮਾਨੀ ਜਿਹੀ

ਸੋਚਦਾ ਹਾਂ ਤਾਂ ਹੁੰਦੀ ਹੈਰਾਨੀ ਜਿਹੀ

ਵਖ਼ਤ ਹੀ ਕਰ ਗਿਆ ਬੇਈਮਾਨੀ ਜਿਹੀ

ਇਹਨਾਂ ਨੈਣਾਂ ਦੇ ਪਾਣੀ ਨੂੰ ਰੋਕਣ ਲਈ

ਨੈਣਾਂ ਦੇ ਪਾਣੀ ਨੂੰ ਰੋਕਣ ਲਈ

ਤੂੰ ਜੋ ਉਂਗਲਾਂ ਛੁਹਾਈਆਂ ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨਜ਼ਰਾਂ ਮਿਲਾਈਆਂ-

ਆਹ, ਦਾ-ਰਾ-ਰਾ-ਰਾ-ਰਾ-ਰਾ-ਰਾ

ਰੋਕਾਂ ਕਿੰਝ ਮੈਂ ਖ਼ਿਆਲਾਂ ਦੀ ਪ੍ਰਵਾਜ਼ ਨੂੰ?

ਰੋਕਾਂ ਕਿੰਝ ਮੈਂ ਖ਼ਿਆਲਾਂ ਦੀ ਪ੍ਰਵਾਜ਼ ਨੂੰ?

ਤੂੰ ਤਾਂ ਸ਼ਾਯਰ ਬਣਾ ਗਈ ਏਂ Sartaaj ਨੂੰ

ਰੋਕਾਂ ਕਿੰਝ ਮੈਂ ਖ਼ਿਆਲਾਂ ਦੀ ਪ੍ਰਵਾਜ਼ ਨੂੰ?

ਤੂੰ ਤਾਂ ਸ਼ਾਯਰ ਬਣਾਇਆ ਏ Sartaaj ਨੂੰ

ਮੇਰੀ ਰੂਹ 'ਚ ਸਮਾਈਆਂ ਮੇਰੇ ਦਿਲਬਰਾ

ਰੂਹ ′ਚ ਸਮਾਈਆਂ ਮੇਰੇ ਦਿਲਬਰਾ

ਤੂੰ ਜੋ ਨਜ਼ਮਾਂ ਲਿਖਾਈਆਂ ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨਜ਼ਰਾਂ ਮਿਲਾਈਆਂ ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨੀਂਦਾਂ ਚੁਰਾਈਆਂ ਅਸੀਂ ਭੁੱਲੀਏ ਕਿਵੇਂ?

ਕਹਿਕੇ, "ਹਮਦਮ ਕਦੀਂ ਤੇ ਕਦੀ ਬਾਵਰਾ"

"ਹਮਦਮ ਕਦੀਂ ਤੇ ਕਦੀ ਬਾਵਰਾ"

ਤੂੰ ਮੋਹੱਬਤਾਂ ਸਿਖਾਈਆਂ ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨਜ਼ਰਾਂ ਮਿਲਾਈਆਂ ਅਸੀਂ ਭੁੱਲੀਏ ਕਿਵੇਂ?

ਤੂੰ ਜੋ ਨੀਂਦਾਂ ਚੁਰਾਈਆਂ ਅਸੀਂ ਭੁੱਲੀਏ ਕਿਵੇਂ?

Satinder Sartaaj/Beat Minister کے مزید گانے

تمام دیکھیںlogo