menu-iconlogo
logo

Ve Haaniyaan

logo
Lời Bài Hát
ਤੇਰੇ ਕੋਲੋਂ ਮੈਨੂੰ ਸਾਹ ਮਿਲਦੇ

ਅਸੀ ਐਵੇਂ ਨਹੀਂ ਤੈਨੂੰ ਬੇਵਜ੍ਹਾ ਮਿਲਦੇ

ਤੇਰੇ 'ਚ ਕੋਈ ਗੱਲ ਐ ਸਾਹਿਬਾ

ਹਾਂ ਅਸੀ ਤੈਨੂੰ ਤਾਂ ਮਿਲਦੇ

ਮੈਨੂੰ ਪਤਾ ਨਹੀਂ ਹੁੰਦਾ ਸੁਕੂੰ ਕੀ

ਤੈਨੂੰ ਮਿਲੇ ਤਾਂ ਪਤਾ ਲੱਗਿਆ

ਮਿੱਟ ਗਈ ਮੇਰੀ ਸੱਭ ਤਨਹਾਈ

ਜੀਅ ਤੇਰੇ ਕੋਲ਼ੇ ਆਂ ਲੱਗਿਆ

ਵੇ ਹਾਣੀਆਂ ਵੇ ਦਿਲ-ਜਾਨੀਆਂ

ਤੂੰ ਨੇੜੇ-ਨੇੜੇ ਰਹਿ ਨਾ ਦੂਰ ਕਿਤੇ ਜਾ

ਭੁੱਲ ਗਏ ਇਹ ਸਾਰੀ ਦੁਨੀਆ

ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ

ਇਹ ਜੋ ਸਾਡੇ ਨਾਲ ਹੋਇਆ ਐ

ਖੂਬਸੂਰਤ ਸੱਪਨਾ ਲਗਦੈ

ਅਜਨਬੀ ਸੀ ਕੱਲ੍ਹ ਤਕ ਜੋ

ਹਾਂ ਹੁਣ ਮੈਨੂੰ ਅਪਨਾ ਲਗਦੈ

ਤੂੰ ਹੀ ਦਿਨ ਤੂੰ ਹੀ ਮੇਰੀ ਰਾਤ

ਕੋਈ ਨਹੀਂ ਹੈ ਤੇਰੇ ਤੋਂ ਬਿਨਾਂ

ਵੇ ਹਾਣੀਆਂ ਵੇ ਦਿਲ-ਜਾਨੀਆਂ

ਤੂੰ ਨੇੜੇ-ਨੇੜੇ ਰਹਿ ਨਾ ਦੂਰ ਕਿਤੇ ਜਾ

ਭੁੱਲ ਗਏ ਇਹ ਸਾਰੀ ਦੁਨੀਆ

ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ

ਤੈਨੂੰ ਵੇਖੀਂ ਜਾਵਾਂ ਮੈਂ ਹਾਏ

ਇਸ਼ਕ ਤੇਰੇ ਵਿੱਚ ਗਾਵਾਂ ਮੈਂ

ਮੇਰੇ ਦਿਲ ਨੂੰ ਮਿਲ ਗਿਆ ਰਾਹ

ਜਦ ਤੈਨੂੰ ਗਲ ਲਾਵਾਂ ਮੈਂ

ਕਿ ਲਿਖਿਆ ਸੀ ਸਾਡਾ ਮਿਲਣਾ

ਤੂੰ ਐਦਾਂ ਮਿਲਣਾ ਇਹ ਨਹੀਂ ਸੀ ਪਤਾ ਹਾਂ

ਵੇ ਹਾਣੀਆਂ ਵੇ ਦਿਲ-ਜਾਨੀਆਂ

ਤੂੰ ਨੇੜੇ-ਨੇੜੇ ਰਹਿ ਨਾ ਦੂਰ ਕਿਤੇ ਜਾ

ਭੁੱਲ ਗਏ ਇਹ ਸਾਰੀ ਦੁਨੀਆ

ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ

ਤੇਰੇ ਹੁੰਦਿਆ ਦੂਰੀਆਂ ਪੈ ਗਈ

ਤੂੰ ਕੁੱਝ ਨਾ ਕਰਿਆ ਖ਼ੁਦਾ ਹੋਕੇ

ਹੋ ਗਏ ਸ਼ੁਦਾਈ ਵਿੱਚ ਤਨਹਾਈ

ਹੁਣ ਤੇਰੇ ਤੋਂ ਜੁਦਾ ਹੋਕੇ

ਉਹ ਅੱਖੀਆਂ ਤੋਂ ਜਾ ਰਿਹਾ ਐ ਦੂਰ

ਮੈਂ ਕਿੰਨਾ ਮਜਬੂਰ ਕਿ ਰੋਕ ਨਾ ਸਕਾਂ

ਵੇ ਹਾਣੀਆਂ ਵੇ ਦਿਲ-ਜਾਨੀਆਂ

ਤੂੰ ਨੇੜੇ-ਨੇੜੇ ਰਹਿ ਨਾ ਦੂਰ ਕਿਤੇ ਜਾ

ਭੁੱਲ ਗਏ ਇਹ ਸਾਰੀ ਦੁਨੀਆ

ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ

Ve Haaniyaan của Danny/Avvy Sra/Sagar - Lời bài hát & Các bản Cover