menu-iconlogo
logo

Dheeyan

logo
Lời Bài Hát
ਤੂੰ ਹੀ ਸੀ ਪਹਿਲੀ ਮਾਏ

ਮੇਰੀ ਸਹੇਲੀ ਮਾਏ

ਮੱਟਾਂ ਦੇ ਗਹਿਣੇ ਮਾਏ

ਧੀਆਂ ਸੰਗ ਰਹਿਣੇ ਮਾਏ

ਆ ਗਏ ਪ੍ਰਦੇਸੀ ਬੂਹੇ

ਪੈ ਗਿਆ ਦਿਲ ਕਾਹਲਾ ਨੀ

ਪਾ ਦੇ ਮੇਰੀ ਗੁੱਤ ਚ ਡੋਰੀਆਂ

ਤੇਰੇ ਵਿਆਹ ਵਾਲਾ ਨੀ

ਸ਼ਗਨਾਂ ਦੇ ਨਾਲ ਤੋਰ ਦੇ

ਰੋਈ ਨਾ ਬਾਹਲਾ ਨੀ

ਆ ਗਏ ਪ੍ਰਦੇਸੀ ਬੂਹੇ

ਬਾਬਾਲ ਤੇਰੀ ਪੱਗ ਵੇ ਸੂਚੀ

ਅੰਬਰ ਦੇ ਚੰਨ ਤੋਂ ਉੱਚੀ

ਜਿੱਦਾਂ ਪੁਗਾਵਨ ਵਾਲਿਆਂ

ਸਭ ਤੋਂ ਵੱਧ ਚਾਵਨ ਵਾਲਿਆਂ

ਤੇਰੇ ਜੋ ਰਾਜ ਚ ਮਿਲੀਆਂ

ਖੁੱਲਣ ਤੋਂ ਵਾਰੀ ਵੇ

ਹੇਲੀ ਤੇ ਖੇਡਣ ਖੁਸ਼ੀਆਂ

ਜਿਵੇ ਸਰਦਾਰੀ ਵੇ

ਚਿੜੀਆਂ ਨੇ ਚੋਗਾ ਚੁਗ ਲਿਆ

ਚੰਗਾ ਉਡਾਰੀ ਵੇ

ਹੇਲੀ ਤੇ ਖੇਡਣ ਖੁਸ਼ੀਆਂ

ਲੜ ਪੈਂਦੀ ਸੀ ਹਰ ਵਾਰੀ

ਤੇਰੇ ਤੋਂ ਜਿੱਤਣ ਮਾਰੀ

ਵੀਰੇ ਤੇਰੀ ਭੈਣ ਪਿਆਰੀ

ਲੈ ਤੂੰ ਜਿੱਤਿਆ ਮੈਂ ਹਾਰੀ

ਸੋਹਰੇ ਜੱਦ ਭੇਜਣ ਗੇ ਹੁਣ

ਓਦੋ ਹੀ ਆਉਂਗੀ

ਲਉਂਦਾ ਰਹੀ ਤੂੰ ਪਰ ਗੇੜਾ

ਜਦ ਵੀ ਬੁਲਾਉਂਗੀ

ਝੋਲੇ ਸੰਗਾਰ ਵਾਲੇ ਚ

ਖੈਰਾਂ ਹੀ ਪਾਊਂਗੀ

ਵੇ ਮੇਰੀ ਅਮੜੀ ਦਿਆਂ ਜਾਇਆ

ਜੁੜਿਆਂ ਨੇ ਬੜੀਆਂ ਰੀਝਾਂ

ਸੁਟਿਯੋ ਨਾ ਮੇਰੀਆਂ ਚੀਜ਼ਾਂ

ਕੁੜੀਆਂ ਦੇ ਘਰ ਦੋ ਹੁੰਦੇ

ਦੋ ਮਾਵਾਂ ਦੋ ਪਿਯੋ ਹੁੰਦੇ

ਮਾਪੇ ਜਿਥੇ ਕਰਨ ਫੈਸਲੇ

ਓਥੇ ਤੁਰ ਜਾਵਾਂ ਜੀ

ਕੁੜੀਆਂ ਤਾਂ singhjeet ਬੱਸ

ਮੂਹ ਹੀ ਲੈਣ ਆਵਨ ਜੀ

ਧੀਆਂ ਦਾ ਫਿਕਰ ਨਾ ਕਰਿਯੋ

ਭਾਗਾਂ ਦਾ ਖਾਵਾਂ ਜੀ

ਧੀਆਂ ਦਾ ਫਿਕਰ ਨਾ ਕਰਿਯੋ

Dheeyan của rajvir jawanda - Lời bài hát & Các bản Cover