menu-iconlogo
logo

Questions

logo
Lời Bài Hát
ਕਾਹਤੋਂ ਛੱਡ ਗਈ ਐਂ ਤੂੰ ਮੈਨੂੰ?

ਕਾਹਤੋਂ ਰੋਕਿਆ ਨੀ ਮੈਂ ਤੈਨੂੰ?

ਕਾਹਤੋਂ ਸਮਝ ਨਾ ਪਾਇਆ ਮੈਂ?

ਕਾਹਤੋਂ ਦਿਲ 'ਚ ਵਸਾਇਆ ਤੈਨੂੰ?

ਹੁਣ ਉੱਠਦੇ ਸਵਾਲ

ਉੱਠਦੇ ਸਵਾਲ ਜਦ ਆਉਂਦੀ ਤੇਰੀ ਯਾਦ

ਹੁਣ ਉੱਠਦੇ ਸਵਾਲ

ਉੱਠਦੇ ਸਵਾਲ ਜਦ ਆਉਂਦੀ ਤੇਰੀ ਯਾਦ

ਕਾਹਤੋਂ ਰੋਜ਼ ਤੇਰੀ ਯਾਦ ਮੈਨੂੰ ਆਵੇ?

ਕਾਹਤੋਂ ਹੰਝੂ ਮੈਥੋਂ ਜਾਂਦੇ ਨਹੀਓਂ ਗਿਣ?

ਕਾਹਤੋਂ ਅੱਖੀਆਂ 'ਚੋਂ ਦਰਦ ਨਾ ਜਾਵੇ, ਤੇਰੇ ਬਿਨ?

ਨੀ ਦਿਲਾਂ ਵਿੱਚ ਤੂੰ ਵੱਸੀ ਐ

ਤੈਨੂੰ ਭੁੱਲਿਆ ਵੀ ਨਾ ਮੈਥੋਂ ਜਾਵੇ

ਨੀ ਦਿਲਾਂ ਵਿੱਚ ਤੂੰ ਵੱਸੀ ਐ

ਸਵਾਲ ਇਹੀ ਮੈਨੂੰ ਸਮਝ ਨਾ ਆਵੇ

ਕਾਹਤੋਂ ਹੋਇਆ ਨਹੀਂ ਪਿਆਰ ਦੁਬਾਰਾ?

ਕਾਹਤੋਂ ਦਿਲ ਨੂੰ ਨਾ ਲੱਗੇ ਕੋਈ ਪਿਆਰਾ?

ਕਾਹਤੋਂ ਜਿੰਦ ਸਾਡੀ ਓਥੇ ਰੁੱਕੀ ਆ?

"ਜਿੱਥੇ ਆਖਰੀ ਸੀ ਹੋਈ ਮੁਲਾਕਾਤ"

ਕਾਹਤੋਂ ਕੱਲਾ ਪੈਣਾ ਰਹਿਣ? ਦਰਦਾਂ ਨੂੰ ਸਹਿਣਾ

ਫੁਕਾਂ ਕਿਵੇਂ ਯਾਦਾਂ ਨੂੰ? ਦਿਲ ਮੰਨਦਾ ਨਹੀਂ ਕਹਿਣਾ

ਤੇਰੇ ਨੇ ਜੋ ਨੈਣਾਂ, ਸੋਵਾਂ ਕਿਵੇਂ ਰਾਤਾਂ ਨੂੰ?

ਹੁਣ ਉੱਠਦੇ ਸਵਾਲ

ਉੱਠਦੇ ਸਵਾਲ, ਜਦ ਆਉਂਦੀ ਤੇਰੀ ਯਾਦ

ਹੁਣ ਉੱਠਦੇ ਸਵਾਲ

ਉੱਠਦੇ ਸਵਾਲ, ਜਦ ਆਉਂਦੀ ਤੇਰੀ ਯਾਦ

ਕਾਹਤੋਂ ਰੋਜ਼ ਤੇਰੀ ਯਾਦ ਮੈਨੂੰ ਆਵੇ?

ਕਾਹਤੋਂ ਹੰਝੂ ਮੈਥੋਂ ਜਾਂਦੇ ਨਹੀਓਂ ਗਿਣ?

ਕਾਹਤੋਂ ਅੱਖੀਆਂ 'ਚੋਂ ਦਰਦ ਨਾ ਜਾਵੇ, ਤੇਰੇ ਬਿਨ?

ਮੈਨੂੰ ਦੱਸ ਦੇ ਜਵਾਬ, ਮੈਨੂੰ ਦੱਸ ਦੇ ਜਵਾਬ

ਮੈਨੂੰ ਦੱਸ ਦੇ ਜਵਾਬ, ਮੈਨੂੰ ਦੱਸ ਦੇ ਜਵਾਬ

ਛੱਡ ਕੇ ਕਿਉਂ ਗਈ ਮਰਜਾਣੇ ਨੂੰ?

ਦੁਨੀਆ ਦੇ ਤਾਨੇ ਹੁਣ ਖਾਣ ਨੂੰ

ਦੇ ਗਈ ਤੂੰ ਹੰਝੂ ਮਰ ਜਾਣੇ ਨੂੰ, ਦਿਲਾਂ 'ਚ ਦਬਾਉਣੇ ਨੂੰ

ਕਾਹਤੋਂ ਤੂੰ ਖੋਹ ਲਏ ਚੈਨ ਮੇਰੇ?

ਰਹਿ ਗਏ ਹੁਣ ਗ਼ਮ ਮੇਰੇ ਨਾਲ

ਤੇਰੇ ਨਾਲ ਇਦਾਂ ਜਦੋਂ ਹੋਜੂਗਾ

ਫਿਰ ਤੂੰ ਵੀ ਪੁੱਛੇਂਗੀ ਸਵਾਲ

ਕਾਹਤੋਂ ਰੋਜ਼ ਤੇਰੀ ਯਾਦ ਮੈਨੂੰ ਆਵੇ?

ਕਾਹਤੋਂ ਹੰਝੂ ਮੈਥੋਂ ਜਾਂਦੇ ਨਹੀਓਂ ਗਿਣ?

ਕਾਹਤੋਂ ਅੱਖੀਆਂ 'ਚੋਂ ਦਰਦ ਨਾ ਜਾਵੇ, ਤੇਰੇ ਬਿਨ?

ਨੀ ਦਿਲਾਂ ਵਿੱਚ ਤੂੰ ਵੱਸੀ ਐ

ਤੈਨੂੰ ਭੁੱਲਿਆ ਵੀ ਨਾ ਮੈਥੋਂ ਜਾਵੇ

ਨੀ ਦਿਲਾਂ ਵਿੱਚ ਤੂੰ ਵੱਸੀ ਐ

ਸਵਾਲ ਇਹੀ ਮੈਨੂੰ ਸਮਝ ਨਾ ਆਵੇ

Questions của The PropheC/J-Statik - Lời bài hát & Các bản Cover