menu-iconlogo
huatong
huatong
歌词
作品
ਗਵਾਚੀ ਫ਼ਿਰਦੀ ਸੀ ਖੁਸ਼ਬੂ, ਤੂੰ ਕਲੀਆਂ ਨਾ' ਮਿਲਾ ਦਿੱਤੀ

ਤੂੰ ਡੁੱਬਦਿਆ ਨੂੰ ਹੱਥ ਫ਼ੜ ਕੇ ਵੇ, ਇਹ ਦੁਨੀਆ ਫੇਰ ਦਿਖਾ ਦਿੱਤੀ

ਮੈਂ ਸਾਗਰ ਦੇ ਪਾਣੀ ਵਿਚਕਾਰ, ਕਿਨਾਰੇ ਸੜਕ ਦੇ ਦੇਖੇ

ਤੇਰੇ ਨੈਣਾਂ ਦੀ ਲੋਹ ਮੂਹਰੇ ਪਰਿੰਦੇ ਤੜਫ਼ਦੇ ਦੇਖੇ

ਨਗੀਨੇ ਲਿਸ਼ਕਦੇ ਦੇਖੇ, ਮੈਂ ਕਿੱਸੇ ਇਸ਼ਕ ਦੇ ਦੇਖੇ

ਕਿ ਮਰਦੇ-ਮਰਦੇ ਆਸ਼ਿਕ ਵੀ ਖ਼ੁਸ਼ੀ ਨਾਲ ਮੜਕਦੇ ਦੇਖੇ

ਮੈਂ ਚਮਕਦੀਆਂ ਧੁੱਪਾਂ ਵਿੱਚ ਵੀ ਇਹ ਬੱਦਲ ਕੜਕਦੇ ਦੇਖੇ

ਮਿੱਟੀ ਦੇ ਪੁਤਲੇ ਇੱਕ ਦਿਨ ਵੇ ਖ਼ੁਦਾ ਨੂੰ ਛੋਹ ਵੀ ਸੱਕਦੇ ਨੇ

ਮੇਰਾ ਵਿਸ਼ਵਾਸ ਹੈ ਪੂਰਾ, ਕਰਿਸ਼ਮੇ ਹੋ ਵੀ ਸੱਕਦੇ ਨੇ

ਜੋ ਪੱਥਰ ਬਣਕੇ ਬੈਠੀਆਂ ਸੀ, ਮੂਰਤੀਆਂ ਗਾਉਣ ਲੱਗੀਆਂ ਨੇ

ਮੈਂ ਪਹਿਲਾਂ ਸੁਣੀਆਂ ਨਹੀਂ ਸੀ ਜੋ ਆਵਾਜ਼ਾਂ ਆਉਣ ਲੱਗੀਆਂ ਨੇ

ਪਹਾੜਾਂ ਦੇ ਵਿੱਚ ਦੂਰ ਕਿਤੇ ਜਿਵੇਂ ਟੱਲ ਖੜ੍ਹਕਦੇ ਦੇਖੇ

ਤੇਰੇ ਨੈਣਾਂ ਦੀ ਲੋਹ ਮੂਹਰੇ ਪਰਿੰਦੇ ਤੜਫ਼ਦੇ ਦੇਖੇ

ਨਗੀਨੇ ਲਿਸ਼ਕਦੇ ਦੇਖੇ, ਮੈਂ ਕਿੱਸੇ ਇਸ਼ਕ ਦੇ ਦੇਖੇ

ਕਿ ਮਰਦੇ-ਮਰਦੇ ਆਸ਼ਿਕ ਵੀ ਖ਼ੁਸ਼ੀ ਨਾਲ ਮੜਕਦੇ ਦੇਖੇ

ਮੈਂ ਚਮਕਦੀਆਂ ਧੁੱਪਾਂ ਵਿੱਚ ਵੀ ਇਹ ਬੱਦਲ ਕੜਕਦੇ ਦੇਖੇ

ਤੇਰੇ ਨੈਣਾਂ ਦੀ ਲੋਹ ਮੂਹਰੇ ਪਰਿੰਦੇ ਤੜਫ਼ਦੇ ਦੇਖੇ

ਕਿਉਂ ਅਕਸਰ ਪਿਆਰ ਨੂੰ ਅੜਿਆ ਭੁਲੇਖਾ ਸਮਝਦੇ ਲੋਕੀਂ?

ਜੋ ਟੱਪੀ ਜਾ ਨਹੀਂ ਸੱਕਦੀ ਉਹ ਰੇਖਾ ਸਮਝਦੇ ਲੋਕੀਂ

ਕਿ ਪਰਦੇ ਲਾ ਕੇ ਪਾਉਣ ਦੇ, ਨਿਕਾਹ ਜਿਹਾ ਡਰ ਬਣਾ ਲਾਂਗੇ

ਜ਼ਮੀਨਾਂ ਤੰਗ ਲੱਗੀਆਂ ਜੇ, ਪਾਣੀ 'ਤੇ ਘਰ ਬਣਾ ਲਾਂਗੇ

ਮੈਂ ਦੁਨੀਆ ਦੇ ਰੌਲ਼ੇ ਤੋਂ ਦੂਰ ਦੋ ਦਿਲ ਧੜਕਦੇ ਦੇਖੇ

ਤੇਰੇ ਨੈਣਾਂ ਦੀ ਲੋਹ ਮੂਹਰੇ ਪਰਿੰਦੇ ਤੜਫ਼ਦੇ ਦੇਖੇ

ਨਗੀਨੇ ਲਿਸ਼ਕਦੇ ਦੇਖੇ, ਮੈਂ ਕਿੱਸੇ ਇਸ਼ਕ ਦੇ ਦੇਖੇ

ਕਿ ਮਰਦੇ-ਮਰਦੇ ਆਸ਼ਿਕ ਵੀ ਖ਼ੁਸ਼ੀ ਨਾਲ ਮੜਕਦੇ ਦੇਖੇ

ਮੈਂ ਚਮਕਦੀਆਂ ਧੁੱਪਾਂ ਵਿੱਚ ਵੀ ਇਹ ਬੱਦਲ ਕੜਕਦੇ ਦੇਖੇ

ਤੇਰੇ ਨੈਣਾਂ ਦੀ ਲੋਹ ਮੂਹਰੇ ਪਰਿੰਦੇ ਤੜਫ਼ਦੇ ਦੇਖੇ

更多B Praak/Harmanjeet/Avvy Sra热歌

查看全部logo