menu-iconlogo
logo

Supna

logo
歌詞
ਵੇ ਸੱਚੀ ਮੈਨੂੰ ਜੰਨਤ ਨਸੀਬ ਹੋਈ

ਮੈਂ ਜਦੋਂ ਤੇਰੇ ਤੇਰੇ ਤੋਂ ਕਰੀਬ ਹੋਈ

ਨਾ ਮੇਰੇ ਕੋਲੋਂ ਨਜ਼ਰਾਂ ਨੂੰ ਗਿਆ ਚੁੱਕਿਆ

ਜੀ ਬੜੀ ਮੇਰੀ ਹਾਲਾਤ ਅਜ਼ੀਬ ਹੋਈ

ਖੱੜ ਗਿਆ ਸਾਹ ਨਾਲੇ ਦਿਲ ਰੁੱਕਿਆ

ਕੱਠੇ ਦੇਖ ਚੰਨ ਦਾ ਵੀ ਦਿਲ ਫੁੱਕਿਆ

ਤੂੰ ਜਦੋਂ ਪਿਆਰ ਨਾਲ ਮੈਨੂੰ ਤੱਕਿਆ

ਵੇ ਰਾਤੀਂ ਚੰਨਾ ਆਇਆ ਮੈਨੂੰ ਇਕ ਸੁਪਨਾ

ਸੁਪਨਾ ਮੈਂ ਬੜਾ ਸਾਂਭ ਸਾਂਭ ਰੱਖਿਆ

ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ

ਮੈਂ ਸੀ ਤੇਰੇ ਮੋਡੇ ਉੱਤੇ ਸਿਰ ਰੱਖਿਆ

ਵੇ ਰਾਤੀਂ ਚੰਨਾ ਆਇਆ ਮੈਨੂੰ ਇਕ ਸੁਪਨਾ

ਸੁਪਨਾ ਮੈਂ ਬੜਾ ਸਾਂਭ ਸਾਂਭ ਰੱਖਿਆ

ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ

ਮੈਂ ਸੀ ਤੇਰੇ ਮੋਡੇ ਉੱਤੇ ਸਿਰ ਰੱਖਿਆ

ਵੇ ਰਾਤੀਂ ਚੰਨਾ ਆਇਆ ਮੈਨੂੰ ਇਕ ਸੁਪਨਾ

ਹਵਾ ਵਿੱਚੋਂ ਲੱਭਦਾ ਸੀ ਚੇਹਰਾ ਸੁਣਿਆ

ਝਾਂਜਰਾਂ ਚ ਨਾਮ ਵੀ ਮੈਂ ਤੇਰਾ ਸੁਣਿਆ

ਸੁਣਿਆ ਮੈਂ ਤੇਰੇ ਦਿਲ ਵਾਲੀ ਗੱਲ ਨੂੰ

ਪਿਆਰ ਮੈਨੂੰ ਕਰੈ ਤੂੰ ਬਥੇਰਾ ਸੁਣਿਆ

ਚਿੱਟੇ ਚਿਟੇ ਤਾਰੇ ਸੀਗੇ ਰਾਤਾਂ ਕਾਲੀਆਂ

ਗੋਰਾ ਗੋਰਾ ਰੰਗ ਤੇ ਕੰਨਾਂ ਚ ਵਾਲਿਆਂ

ਡਰ ਮੈਨੂੰ ਲੱਗੇ ਨਾ ਨਜ਼ਰ ਲੱਗ ਜਾਏ

ਹੱਸਦੇ ਸੀ ਜਦੋਂ ਮਾਰ ਮਾਰ ਤਾਲੀਆਂ

ਦਿਲ ਕਰੇ ਕਾਲਾ ਟਿੱਕਾ ਲਾਕੇ ਰੱਖ ਲਾਂ

ਦੁਨੀਆਂ ਤੋਂ ਤੈਨੂੰ ਮੈਂ ਬਚਾ ਕੇ ਰੱਖ ਲਾਂ

ਮੈਂ ਤੈਨੂੰ ਰੱਬ ਦੀ ਜਗਹ ਤੇ ਰੱਖਿਆ

ਵੇ ਰਾਤੀਂ ਚੰਨਾ ਆਇਆ ਮੈਨੂੰ ਇਕ ਸੁਪਨਾ

ਸੁਪਨਾ ਮੈਂ ਬੜਾ ਸਾਂਭ ਸਾਂਭ ਰੱਖਿਆ

ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ

ਮੈਂ ਸੀ ਤੇਰੇ ਮੋਡੇ ਉੱਤੇ ਸਿਰ ਰੱਖਿਆ

ਵੇ ਰਾਤੀਂ ਚੰਨਾ ਆਇਆ ਮੈਨੂੰ ਇਕ ਸੁਪਨਾ

ਮਾਸ਼ਾ ਅਲਾਹ ਮਾਸ਼ਾ ਅਲਾਹ ਬੜਾ ਜੱਚਦੇ

ਸੁੱਚੇ ਮੋਤੀਆਂ ਜਹੇ ਜਦੋਂ ਦੰਦ ਹੱਸਦੇ

ਗਿਰਦੀ ਜ਼ੁਲਫ ਜੀਓੰ ਭੁਲੇਖਾ ਸ਼ਾਮ ਦਾ

ਅਰਸ਼ਾਂ ਦੇ ਵਿੱਚੋਂ ਮੈਨੂੰ ਆਈ ਦੱਸਦੇ

ਸਿਰ ਨੂੰ ਮੈਂ ਰੱਖਦੀ ਚੁੰਨੀ ਨਾਲ ਢੱਕ ਕੇ

ਨਾ ਨਜ਼ਰਾਂ ਮਿਲਾਵਾਂ ਨਜ਼ਰਾਂ ਨੂੰ ਚੱਕ ਕੇ

Simple ਅਦਾ ਹੀ ਮੇਰੀ ਜਾਨ ਕੱਢ ਦੀ

ਬਹੁਤਾਂ ਭਾਵੇਂ ਰਹਿੰਦੀ ਨਾ ਮੈਂ ਜੱਚ ਜੱਚ ਕੇ

ਖੁਦ ਨਾਲੋਂ ਤੇਰੀ ਮੈਨੂੰ ਜ਼ਿਆਦਾ ਲੋੜ ਵੇ

ਤੇਰੇ ਨਾਲ ਸਾਹਾਂ ਨੂੰ ਮੈਂ ਲਿਆ ਜੋੜ ਵੇ

Gill Rony ਮੇਰੇ ਵਾਅਦੇ ਪੱਕੇ ਆ

ਵੇ ਰਾਤੀਂ ਚੰਨਾ ਆਇਆ ਮੈਨੂੰ ਇਕ ਸੁਪਨਾ

ਸੁਪਨਾ ਮੈਂ ਬੜਾ ਸਾਂਭ ਸਾਂਭ ਰੱਖਿਆ

ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ

ਮੈਂ ਸੀ ਤੇਰੇ ਮੋਡੇ ਉੱਤੇ ਸਿਰ ਰੱਖਿਆ

ਵੇ ਰਾਤੀਂ ਚੰਨਾ ਆਇਆ ਮੈਨੂੰ ਇਕ ਸੁਪਨਾ

ਸੁਪਨਾ ਮੈਂ ਬੜਾ ਸਾਂਭ ਸਾਂਭ ਰੱਖਿਆ

ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ

ਮੈਂ ਸੀ ਤੇਰੇ ਮੋਡੇ ਉੱਤੇ ਸਿਰ ਰੱਖਿਆ

ਵੇ ਰਾਤੀਂ ਚੰਨਾ ਆਇਆ ਮੈਨੂੰ ਇਕ ਸੁਪਨਾ

Supna Ammy Virk/Jaymeet/Rony Ajnali - 歌詞和翻唱