ਪੱਤਝਡ ਦੇ ਵਿਚ ਪੱਤੇ ਅੱਖੀਂ ਝੜਦੇ ਦੇਖੇ ਮੈਂ
ਪੰਛੀ ਉੱਡਦੇ ਤੇ ਟਾਹਣੀ ਉੱਤੇ ਲੱੜਦੇ ਦੇਖੇ ਮੈਂ
ਦੇਖਿਆ ਮੈਂ ਬੱਦਲਾਂ ਚੋਂ ਮੀਂਹ ਵਰਦਾ
ਦੇਖਿਆ ਮੈਂ ਮੋਰਾਂ ਨੂੰ ਪਿਆਰ ਕਰਦਾ
ਪਰ ਦੇਖਿਆ ਮੈਂ ਓਹਨੂੰ ਦੇਖਦਾ ਹੀ ਰਹਿ ਗਿਆ
ਓਹਦਾ ਹੱਸਣਾ ਸੀਨੇਂ ਚੋਂ ਦਿਲ ਕੱਢ ਲੈਗਯਾ
ਖੱੜ ਓਹਦੇ ਨਾ ਇੰਜ ਲੱਗੇ ਮੁਰਦਾ ਜ਼ਿੰਦਾਂ ਹੋ ਸਕਦਾ
ਹਾਏ ਇੰਨਾ ਸੋਹਣਾ ਰੱਬਾ ਵੇ ਕੋਈ ਕਿੱਦਾਂ ਹੋ ਸਕਦਾ
ਜੋ ਹੱਸਕੇ ਅੰਬਰਾਂ ਕੋਲੋਂ ਓਹਦਾ ਚੰਨ ਵੀ ਖੋਹ ਸਕਦਾ
ਹਾਏ ਇੰਨਾ ਸੋਹਣਾ ਰੱਬਾ ਵੇ ਕੋਈ ਕਿੱਦਾਂ ਹੋ ਸਕਦਾ
ਜੋ ਹੱਸਕੇ ਅੰਬਰਾਂ ਕੋਲੋਂ ਓਹਦਾ ਚੰਨ ਵੀ ਖੋਹ ਸਕਦਾ
ਓਹਦੇ ਹਾਸੇ ਤੋਂ ਵੈਦ ਕੋਈ ਦਵਾ ਬਣਾਜੂਗਾ
ਬੇਦੋਸੇ ਨੂੰ judge ਵੀ ਕੋਈ ਸਜ਼ਾ ਸੁਣਾ ਦੱਊਗਾ
ਓਹਦਾ ਮੁੱੜਕੇ ਪਿੱਛੇ ਤੱਕਣਾ ਹਾਏ ਦੁਨੀਆਂ ਪਲਟਾ ਦੱਊਗਾ
ਹੋ ਸਕਦਾ ਕੇ ਨਦੀਆਂ ਚੋਂ ਨੀਰ ਮੁੱਕਜੇ
ਰਾਜਿਆਂ ਦੇ ਬਾਟੇ ਵਿੱਚੋਂ ਖੀਰ ਮੁੱਕਜੇ
ਇਸ ਵਾਰ ਰਾਂਝਾ ਦੂਣਾ ਕੱਟੂਗਾ ਵਿਯੋਗ
ਹੋ ਸਕਦਾ ਕੇ ਵਾਰੀਸ ਦੀ ਹੀਰ ਲੁਕਜੇ
ਮਿੱਟੀ ਓਹਦੇ ਕਦਮਾਂ ਦੀ ਖੈਰ ਮੰਗਦੀ
ਧੁੱਪ ਕੋਲੋਂ ਸਿਖਰ ਦੋਪਹਰ ਮੰਗਦੀ
ਕੰਡਿਆਂ ਚੋਂ ਟੁੱਟ ਆਪੇ ਕ੍ਰਿਰਜੇ ਗੁਲਾਬ
ਚੁੰਨੀ ਜਦੋਂ ਲੈਂਦੀ ਸਿੱਰ ਲਾਲ ਰੰਗ ਦੀ
ਬੇਸੁਰਤਾ ਵੀ ਓਹਦੇ ਜੀ ਖਿਆਲਾਂ ਵਿਚ ਖੋ ਸਕਦਾ
ਹਾਏ ਇੰਨਾ ਸੋਹਣਾ ਰੱਬਾ ਵੇ ਕੋਈ ਕਿੱਦਾਂ ਹੋ ਸਕਦਾ
ਜੋ ਹੱਸਕੇ ਅੰਬਰਾਂ ਕੋਲੋਂ ਓਹਦਾ ਚੰਨ ਵੀ ਖੋਹ ਸਕਦਾ
ਹਾਏ ਇੰਨਾ ਸੋਹਣਾ ਰੱਬਾ ਵੇ ਕੋਈ ਕਿੱਦਾਂ ਹੋ ਸਕਦਾ
ਜੋ ਹੱਸਕੇ ਅੰਬਰਾਂ ਕੋਲੋਂ ਓਹਦਾ ਚੰਨ ਵੀ ਖੋਹ ਸਕਦਾ
ਓਹਦਾ ਮੁਕਾਬਲਾ ਸੁਣਿਆ ਪਰੀਆਂ ਤੋਂ ਹੋਇਆ ਨਯੀ
ਓਹਨੂੰ ਦੇਖਕੇ ਰੱਬ ਵੀ ਸਦੀਆਂ ਤੋਂ ਸੋਇਆ ਨਯੀ
ਨਖਰੇ ਓਹਦੇ ਮੈਚ ਦਾ ਤਾਂ ਸੂਰਜ ਵੀ ਹੋਇਆ ਨਯੀ
ਚੰਨ ਦਾ ਵੀ ਤਾਰਿਆਂ ਤੇ ਜ਼ੋਰ ਨਾ ਰਿਹਾ
ਰਾਜ਼ੀ ਮੋਰਾਂ ਪਿੱਛੇ ਭੱਜਣ ਲਯੀ ਚੋਰ ਨਾ ਰਿਹਾ
ਹੋ ਮੱਲੋ ਮੱਲੀ ਟੁੱਟਿਆਂ ਚ ਆਗੇ ਹੌਂਸਲੇ
ਕਿਸੇ ਦਾ ਵੀ ਦਿਲ ਕਮਜ਼ੋਰ ਨਾ ਰਿਹਾ
Gill Rony ਓਹਦੇ ਅੱਗੇ ਹਾਰ ਬਹਿ ਗਏ
ਆਪਣੀਆਂ ਲਿਖਤਾਂ ਨੂੰ ਮਾਰ ਬਹਿ ਗਏ
ਓਹਦੇ ਪਿੱਛੇ ਕੰਨ ਪੜਵਾਉਣ ਦੇ ਲਯੀ
ਗੋਰਖ ਦੇ ਤਿੱਲੇ ਜਾਕੇ ਯਾਰ ਬਹਿ ਗਏ
ਪਾਣੀ ਵੀ ਓਹਨੂੰ ਪੌਣ ਲਯੀ ਪੈਰਾਂ ਤੇ ਹੋ ਸਕਦਾ
ਹਾਏ ਇੰਨਾ ਸੋਹਣਾ ਰੱਬਾ ਵੇ ਕੋਈ ਕਿੱਦਾਂ ਹੋ ਸਕਦਾ
ਜੋ ਹੱਸਕੇ ਅੰਬਰਾਂ ਕੋਲੋਂ ਓਹਦਾ ਚੰਨ ਵੀ ਖੋਹ ਸਕਦਾ
ਹਾਏ ਇੰਨਾ ਸੋਹਣਾ ਰੱਬਾ ਵੇ ਕੋਈ ਕਿੱਦਾਂ ਹੋ ਸਕਦਾ
ਜੋ ਹੱਸਕੇ ਅੰਬਰਾਂ ਕੋਲੋਂ ਓਹਦਾ ਚੰਨ ਵੀ ਖੋਹ ਸਕਦਾ