ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਛੋਟੇ ਦੇਵਰਾ ਤੇਰੀ ਦੂਰ ਪਲਾਈ ਵੇ
ਨਾ ਲੱੜ ਸੋਹਣੇਆਂ ਤੇਰੀ ਇੱਕ ਪਰਜਾਈ ਵੇ
ਛੰਨਾ ਚੂਰੀ ਦਾ ਨਾ ਮੱਖਣ ਆਂਦਾ ਈ ਨੀ
ਕੇ ਲੈਜਾ ਪੱਤਾ ਏ ਮੇਰਾ ਭੋਲਾ ਖਾਂਦਾ ਈ ਨੀ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਕੁਕੜੀ ਓ ਲੈਣੀ ਜੇਹੜੀ ਕੁੱੜ ਕੁੱੜ ਕਰਦੀ ਏ
ਕੇ ਸੌਰੇ ਨਈ ਜਾਣਾ ਸੱਸ ਬੁੜ ਬੁੜ ਕਰਦੀ ਏ
ਕੁਕੜੀ ਓ ਲੈਣੀ ਜੇਹੜੀ ਆਂਡੇ ਦੇਂਦੀ ਏ
ਸੌਰਾ ਦੇ ਝਿੜਕਾਂ ਮੇਰੀ ਜੁੱਤੀ ਸਿਹੰਦੀ ਏ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਸੁਨ ਕੇ ਗੱਲ ਮੇਰੀ ਭਾਬੋ ਨੇ ਕਾਂ ਭਰਿਆ ਓਏ
ਜਾ ਕੇ ਪੁੱਤਰ ਦੇ ਕੰਨ ਭਰੇ ਹਨੇਰੀ ਨੇ
ਸੁਣਨ ਕੇ ਵੱਟ ਬੜਾ ਢੋਲੇ ਨੂੰ ਚੜਿਆ ਓਏ
ਲਾਇ ਲੱਗ ਮਾਹੀਆ ਸਾਡੇ ਨਾਲ ਲੜਿਆ ਓਏ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਆਕੇ ਅੰਬਾਂ ਦੇ ਉਸ ਫੜ ਲਈ ਸੋਟੀ ਹੈ
ਵੇ ਮੁੜ ਜਾ ਸੋਹਣਿਆਂ ਮੈ ਤੇਰੀ ਚੰਨ ਜਿਹੀ ਵੋਟੀ ਹੈ
ਨਿੰਦਿਆ ਬੜਿਆਂ ਦੀ ਨਾ ਕਦੇ ਸਹਾਰਾ ਨੀ
ਤੁੱਰ ਜਾ ਪੇਕੇ ਤੂੰ ਮੈ ਰਵਾਂ ਕਵਾਰਾਂ ਨੀ
ਓ ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਓ ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ