ਸੁਰਮੇਦਾਨੀ ਵਰਗਾ ਐ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ
ਸੁਰਮੇਦਾਨੀ ਵਰਗਾ ਐ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ
ਓਹਦੀ ਪੈਰ ਚਾਲ ਸੁਣਾ ਜਦ ਜਦ ਮੈਂ
ਮੈਥੋਂ ਬੋਲਿਆ ਨੂੰ ਜਾਂਦਾ ਇੱਕ ਵਾਕ ਵੀ
ਓਹ ਵੀ ਮੌਕੇ ਦੀ ਨਜ਼ਾਕਤ ਪਛਾਣ ਕੇ
ਸਾਇਓਂ ਚੁੱਪ ਕਰ ਜਾਂਦਾ ਓਦੋਂ ਆਪ ਵੀ
ਜਦੋਂ ਅੱਖੀਆਂ ਦਾ ਨੂਰ ਹੋਵੇ ਸਾਵੇਂ
ਦੁਪੱਟਾ ਸਿਰੋਂ ਨਹੀਓਂ ਲਾਹੀਦਾ
ਸੁਰਮੇਦਾਨੀ
ਸੁਰਮੇਦਾਨੀ ਵਰਗਾ ਐ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ
ਸੁਰਮੇਦਾਨੀ ਵਰਗਾ ਐ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ
ਓਹਦੇ ਖਿਆਲਾਂ ਦੀਆਂ ਪੱਟਣਾ ਤੇ ਬੈਠੀ ਨੂੰ
ਹਾਏ ਦਿਨ ਚੜਦੇ ਤੋਂ ਪੈ ਜਾਂਦੀ ਸ਼ਾਮ ਨੀ
ਉੱਤੋਂ ਕੁੜੀਆਂ ਦੇ ਕਾਲਜੇ ਮਚਾਉਣ ਨੂੰ
ਮੈਂ ਓਹਦਾ ਬੁੱਲਾਂ ਉੱਤੇ ਰੱਖਦੀ ਆ ਨਾਮ ਨੀ
ਜਦੋਂ ਹਿਲਦਾ ਨਾ ਪੱਤਾ ਕਿਸੇ ਪਾਸੇ
ਹਾਏ ਓਦੋਂ ਓਹਦਾ ਗੀਤ ਗਾਈ ਦੀ
ਸੁਰਮੇਦਾਨੀ
ਸੁਰਮੇਦਾਨੀ ਵਰਗਾ ਐ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ
ਸੁਰਮੇਦਾਨੀ ਵਰਗਾ ਐ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ
ਓਹਦਾ ਪਿਆਰਾਂ ਵਾਲਾ ਉੱਡਣ ਬਥੇਰਾ ਐ
ਮੈਂ ਕਦੇ ਮਹਿੰਗਾ ਲੀੜਾ ਪਾਇਆ ਕੋਈ ਖ਼ਾਸ ਨੀ
ਨੀ ਮੈਨੂੰ ਮਾਪਿਆ ਦੀ ਯਾਦ ਆਉਣ ਦਿੰਦੀ ਨਾ
ਹਾਏ ਓਹਦੇ ਮੁੱਖੋਂ ਜਿਹੜੀ ਡੁੱਲਦੀ ਮਿਠਾਸ ਨੀ
ਪੂਰੀ ਧਰਤੀ ਦੇ ਮੇਚ ਦਾ ਹੀ ਲੱਗੇ
ਹੁਣ ਘੇਰਾ ਵੰਗ ਦੀ ਗੋਲਾਈ ਦਾ
ਸੁਰਮੇਦਾਨੀ
ਸੁਰਮੇਦਾਨੀ ਵਰਗਾ ਐ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ
ਸੁਰਮੇਦਾਨੀ ਵਰਗਾ ਐ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ