ਹਾਏ ਲੋਕਾਂ ਦੀਆਂ ਬਥੇਰੀਆਂ ਗੱਲਾਂ ਹੋ ਗਈਆਂ
ਮੈਂ ਬੋਲਾਂ ਜੇ ਤੇਰੀਆਂ ਗੱਲਾਂ ਹੋ ਗਈਆਂ
Message ਵੇਖਣਾ ਯਾ ਨਾ ਵੇਖ ’ਕੇ ਛੱਡ ਦੇਣਾ
ਇਹ ਤਾਂ ਵਿਛਡਣ ਵਾਲੀਆਂ ਗੱਲਾਂ ਹੋ ਗਈਆਂ
ਵੇ ਨਾ ਮਿਲਦੇ ਆਂ ਨਾ ਹੀ ਗੱਲਾਂ ਕਰਦੇ ਆਂ
ਆਪਣੇ ਵਿੱਚ ਕਿਦਾਂ ਦੀਆਂ ਗੱਲਾਂ ਹੋ ਗਈਆਂ
ਦਿਲ ਬਿੰਦ ਵਸਾਹ ਨਈ ਕਰਦੀ ਸੱਜਰੀ ਲੱਗੀ ਤੋਂ
ਜਾਨੀ ਥੱਲੇ ਇਕ ਸੀ ਲੱਗਦਾ ਵੇ ਪੱਬ ਤੇ ਅੱਡੀ ਚੋਂ
ਹੁਣ ਸੋਚਾਂ ਉਹ ਵਾਅਦੇ ਨਈ ਸੀ ਗੱਲਾਂ ਸੀ
ਗੱਲਾਂ ਹੀ ਸੀ ਤੇ ਗੱਲਾਂ ਕਿੱਧਰੇ ਖੋ ਗਈਆਂ
ਵੇ ਨਾ ਮਿਲਦੇ ਆਂ ਨਾ ਹੀ ਗੱਲਾਂ ਕਰਦੇ ਆਂ
ਆਪਣੇ ਵਿੱਚ ਕਿਦਾਂ ਦੀਆਂ ਗੱਲਾਂ ਹੋ ਗਈਆਂ
Message ਵੇਖਣਾ ਯਾ ਨਾ ਵੇਖ ’ਕੇ ਛੱਡ ਦੇਣਾ
ਇਹ ਤਾਂ ਵਿਛਡਣ ਵਾਲੀਆਂ ਗੱਲਾਂ ਹੋ ਗਈਆਂ
ਉਹ night-out ਵੀ ਚੇਤੇ ਕਰੀ Diwali ਦੀ
ਅੱਗ ਦਿਲ ਨੂੰ ਲਾਉਂਦੀ ਠੰਡੀ ਯਾਦ Manali ਦੀ
ਰਾਤੀਂ back-up ਕੀਤਾ phone photo"ਆਂ ਲੱਬ ਗਈਆਂ
ਤਾਜ਼ੀਆਂ ਸਭ ਪੁਰਾਣੀਆਂ ਗੱਲਾਂ ਹੋ ਗਈਆਂ
ਵੇ ਨਾ ਮਿਲਦੇ ਆਂ ਨਾ ਹੀ ਗੱਲਾਂ ਕਰਦੇ ਆਂ
ਆਪਣੇ ਵਿੱਚ ਕਿਦਾਂ ਦੀਆਂ ਗੱਲਾਂ ਹੋ ਗਈਆਂ
Message ਵੇਖਣਾ ਯਾ ਨਾ ਵੇਖ ’ਕੇ ਛੱਡ ਦੇਣਾ
ਇਹ ਤਾਂ ਵਿਛਡਣ ਵਾਲੀਆਂ ਗੱਲਾਂ ਹੋ ਗਈਆਂ
ਹਾਏ ਕੌਣ ਲਿਖੂਗਾ ਦਿਆਂ ਕਹਾਂ ਵਿਛਡਣ ਦੀ
ਵੱਧ ਨਜ਼ਦੀਕੀ ਸਦਾ ਨਿਸ਼ਾਨੀ ਵਿਛਡਣ ਦੀ
ਦਿਲ, ਨੰਬਰ ਤੇ ਸ਼ਹਿਰ ਬਦਲ ਲਿਆ ਸੱਜਣਾ ਨੇ
ਜਿਹੜਾ ਡਰ ਸੀ ਓਹੀ ਗੱਲਾਂ ਹੋ ਗਈਆਂ
ਵੇ ਨਾ ਮਿਲਦੇ ਆਂ ਨਾ ਹੀ ਗੱਲਾਂ ਕਰਦੇ ਆਂ
ਆਪਣੇ ਵਿੱਚ ਕਿਦਾਂ ਦੀਆਂ ਗੱਲਾਂ ਹੋ ਗਈਆਂ