menu-iconlogo
logo

Y.D.G

logo
Letras
Yeah Proof

ਓ, ਨਹੀਓਂ ਚਾਹੀਦਾ ਪਿਆਰ, ਦਿਨ ਚਾਰ ਦੀਆਂ ਗੱਲਾਂ

ਦਿਲ ਤਿੰਨ ਵਾਰੀ ਟੁੱਟਾ, ਤਿੰਨ ਵਾਰ ਦੀਆਂ ਗੱਲਾਂ

ਇੱਕ ਨਾਰ ਦੀ ਸੁਣਾਂ ਯਾ ਦੂਜੀ ਨਾਰ ਦੀਆਂ ਗੱਲਾਂ

ਤੈਨੂੰ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ

ਹਾਲੇ ਮੇਰੇ ਨਾ′ ਤੂੰ ਕਰਦੀ ਪਿਆਰ ਦੀਆਂ ਗੱਲਾਂ

ਜਾਣਦੀ ਨਹੀਂ ਮੈਨੂੰ, ਐਵੇਂ ਮਾਰਦੀ ਆਂ ਗੱਲਾਂ

ਕੁੜੇ, ਸਾਥੋਂ ਨਹੀਂ ਹੋਣੀਆਂ ਕਰਾਰ ਦੀਆਂ ਗੱਲਾਂ (no)

ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ

ਮੇਰੇ ਚਰਚੇ ਬੜੇ ਆਂ, ਤੇਰੇ ਖਰਚੇ ਬੜੇ ਆਂ

ਮੈਂ ਕਿਹਾ, "ਜੋਰ ਲਾ-ਲਾ, ਜਾਨੇ, ਨਹੀਓਂ ਪੁੱਗਣੀ"

ਨੀ ਲਵਾ ਕੇ ਦੇਖ ਪੰਜਾ, ਮੋੜਾਂ ੨੧ ਤੇ ੫੧

ਅਸੀਂ ਕਸਰ ਕੱਢੀਦੀ ਬੀਬਾ ਦੁੱਗਣੀ

ਤੈਨੂੰ ਦੱਸਾਂਗੇ ਕਦੇ ਨਹੀਂ ਕੱਢੀ ਖਾਰ ਦੀਆਂ ਗੱਲਾਂ

ਯਾਰੀ 'ਚ ਨਹੀਂ ਕਰੀਦਾ ਵਪਾਰ ਦੀਆਂ ਗੱਲਾਂ

ਜਦੋਂ ਨਿਕਲ਼ਾਂ ਮੈਂ, ਪਿੱਛੇ ਆਉਂਦੀ ਡਾਰ ਦੀਆਂ ਗੱਲਾਂ

ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ

ਘਰੋਂ ਨਿਕਲ਼ੀ ਐ ਹੋਕੇ ਨੀ ਤਿਆਰ ਦੀਆਂ ਗੱਲਾਂ

ਸਾਡੀ ਜਿੱਤ ਦੀਆਂ ਗੱਲਾਂ, ਓਥੇ ਹਾਰ ਦੀਆਂ ਗੱਲਾਂ

ਤੂੰ ਨਹੀਂ ਜਾਣਦੀ ਰਕਾਨੇ, ਐਵੇਂ ਮਾਰਦੀ ਆਂ ਗੱਲਾਂ

ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ, ਕੁੜੇ

Yo, ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ

ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ

ਕੁਝ ਕਰਨਾ ਪਊਗਾ, ਕੁਝ ਹਾਰਨਾ ਪਊਗਾ

ਐਵੇਂ ਅੱਖਾਂ ਨਾਲ਼ ਛੇੜਿਆ ਨਹੀਂ ਛਿੜਦਾ

ਮੈਂ ਕਿਹਾ ਸਿਰਾ ਈ ਕਰਾਤੀ, ਦੇਖ ੩੮ inch ਛਾਤੀ

ਕਦੇ ਸਾਨ੍ਹਾਂ ਨਾਲ਼ ਸੀਨਾ ਦੇਖੀਂ ਭਿੜਦਾ

ਓ, ਸੁਣ ਤਾਂ ਲਈਦਾ, ਨੀ ਸੁਣਾਉਣਾ ਵੀ ਨਹੀਂ ਆਉਂਦਾ

ਸਾਨੂੰ ਕਰਕੇ ਕਿਸੇ ਦਾ ਨੀ ਜਤਾਉਣਾ ਵੀ ਨਹੀਂ ਆਉਂਦਾ

ਨਜ਼ਰ ਮਿਲ਼ਾਵਾਂ ਨਾ ਮੈਂ ਨਾਰਾਂ ਨਾਲ਼, ਨਾਰੇ

ਸੱਚੀ ਸਾਨੂੰ ਤਾਂ ਨੀ ਚੱਜ ਨਾ′ ਬੁਲਾਉਣਾ ਵੀ ਨਹੀਂ ਆਉਂਦਾ

ਥੋੜ੍ਹਾ ਫਰਕ ਮੱਤਾਂ 'ਚ, ਬਾਕੀ ਰੱਬ ਦੇ ਹੱਥਾਂ 'ਚ

ਹਾਲੇ ਜੱਟ ਦੇ ਪੱਟਾਂ ′ਚ ਪੂਰਾ ਜੋਰ ਐ (burrah!)

ਕੀਲ ਦੀ ਰਕਾਨੇ, ਗੱਲ feel ਦੀ ਰਕਾਨੇ

ਸੱਚੀ ਮੇਰੀਆਂ ਅੱਖਾਂ ਦੀ ਗੱਲ ਹੋਰ ਐ

ਪਿੱਛੇ line′an ਲਾਉਣ ਕੁੜੀਆਂ ਕਤਾਰ ਦੀਆਂ ਗੱਲਾਂ

ਕਤਰੋਂ ਦੁਬਈ ਸ਼ਨੀਵਾਰ ਦੀਆਂ ਗੱਲਾਂ

ਬਾਕੀ share ਨਾ ਕਰਾਂ ਮੈਂ ਪਰਿਵਾਰ ਦੀਆਂ ਗੱਲਾਂ

ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ

ਘਰੋਂ ਨਿਕਲ਼ੀ ਐ ਹੋਕੇ ਨੀ ਤਿਆਰ ਦੀਆਂ ਗੱਲਾਂ

ਸਾਡੀ ਜਿੱਤ ਦੀਆਂ ਗੱਲਾਂ, ਓਥੇ ਹਾਰ ਦੀਆਂ ਗੱਲਾਂ

ਤੂੰ ਨਹੀਂ ਜਾਣਦੀ ਰਕਾਨੇ, ਐਵੇਂ ਮਾਰਦੀ ਆਂ ਗੱਲਾਂ

ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ, ਕੁੜੇ

ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ, ਕੁੜੇ

Proof (Proof)

ਹਾਲੇ ਕੱਲ੍ਹ ਤਾਂ ਮਿਲ਼ੀ ਆ, ਨੀ ਤੂੰ ਚੱਲ, ਮੈਂ busy ਆਂ

ਕੁੜੇ, ਮਿੱਤਰਾਂ ਕੋ' ਪੂਰਾ-ਪੂਰਾ time ਆਂ

ਜੱਟ ਅੱਜ ਦਾ stud, ਗੱਲ ਦੂਰ ਦੀ ਤੂੰ ਛੱਡ

ਹਾਲੇ ਤਕ ਤਾਂ ਰਕਾਨੇ ਜੱਟ ਕੈਮ ਆਂ

ਓ, ਗੋਡਿਆਂ ′ਚ ਭਾਰ ਤਾਂਹੀ ਲਾਈਦੀ ਲੜੀ ਆ

ਕੁੜੇ, ਗੋਡੀ ਆ ਲਵਾਉਣੀ ਬਸ ਯਾਰ ਦੀ ਅੜੀ ਆ

ਤੇਰੇ ਬਾਰੇ ਲਿਖਦਾ ਜੋ, ਤੈਨੂੰ ਵੀ ਨਹੀਂ ਪਤਾ

ਕੁੜੇ, ਮੈਂ ਵੀ ਕਿਸੇ ਗੱਲ ਨੂੰ ਈ ਕਲਮ ਫੜੀ ਆ

ਖਰੀਆਂ ਪਈਆਂ ਨੀ, ਕੁੜੇ, ਭਰੀਆਂ ਪਈਆਂ ਨੀ

ਕਦੇ diary'an ′ਤੇ ਦੇਖੀਂ ਨਿਗਾਹ ਮਾਰ ਕੇ

ਮੈਨੂੰ ਲਿਖਣਾ ਪਿਆਰ, ਨਹੀਓਂ ਸਿੱਖਣਾ ਪਿਆਰ

ਕਦੇ ਗਾਣੇ-ਗੂਣੇ ਦੇਖ ਲਈ ਵਿਚਾਰ ਕੇ

ਕੁੜੇ, ਸ਼ਾਇਰੀ ਕਰਾਂ ਮੈਂ, Gulzar ਦੀਆਂ ਗੱਲਾਂ

ਪੈਂਦੀਆਂ ਨਹੀਂ ਪੱਲੇ ਵਫ਼ਾਦਾਰ ਦੀਆਂ ਗੱਲਾਂ

ਐਵੇਂ ਜਾਣਦੀ ਨਹੀਂ ਮੈਨੂੰ, ਨੀ ਤੂੰ ਮਾਰਦੀ ਆਂ ਗੱਲਾਂ

ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ

ਘਰੋਂ ਨਿਕਲ਼ੀ ਐ ਹੋਕੇ ਨੀ ਤਿਆਰ ਦੀਆਂ ਗੱਲਾਂ

ਸਾਡੀ ਜਿੱਤ ਦੀਆਂ ਗੱਲਾਂ, ਓਥੇ ਹਾਰ ਦੀਆਂ ਗੱਲਾਂ

ਤੂੰ ਨਹੀਂ ਜਾਣਦੀ ਰਕਾਨੇ, ਐਵੇਂ ਮਾਰਦੀ ਆਂ ਗੱਲਾਂ

ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ, ਕੁੜੇ