ਘੋੜੀ ਤੇਰੀ ਵੇ ਮੱਲਾਹ ਸੋਹਣੀ
ਘੋੜੀ ਤੇਰੀ ਵੇ ਮੱਲਾਹ ਸੋਹਣੀ
ਸੋਣੀ ਸਜਦੀ ਕਾਠੀਆਂ ਨਾਲ
ਕਾਠੀ ਡੇੜ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾ ਦੇਆਂ ਸੁਰਜਣਾ
ਸੁਰਜਣਾ ਵੇ ਹੋ
ਵਿਚ ਵਿਚ ਬਾਗਾਂ ਦੇ ਤੁਸੀ ਜਾਓ
ਚੋਟ ਨਗਾਰੇਆਂ ਦੇ ਲਾਓ
ਪੁੱਤ ਸਰਦਾਰਾਂ ਦੇ ਕਹਾਓ
ਖਾਣਾ ਰਾਜੇਆਂ ਦਾ ਖਾਓ
ਸ਼ਿਅਰ ਨਵਾਬਾਂ ਦੇ ਤੁਸਾਂ ਢੁਕਣਾ
ਢੁਕਣਾ ਵੇ ਹੋ
ਚੀਰਾ ਤੇਰਾ ਵੇ ਮੱਲਾਹ ਸੋਹਣਾ
ਚੀਰਾ ਤੇਰਾ ਵੇ ਮੱਲਾਹ ਸੋਹਣਾ
ਸੋਹਣਾ ਸਜਦਾ ਕਲਗੀਆਂ ਨਾਲ
ਕਲਗੀ ਡੇੜ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾ ਦੇਆਂ ਸੁਰਜਣਾ
ਸੁਰਜਣਾ ਵੇ ਹੋ
ਜਾਂਵਾਂ ਤੇਰਾ ਵੀ ਮੱਲਾਹ ਸੋਹਣਾ
ਜਾਂਵਾਂ ਤੇਰਾ ਵੀ ਮੱਲਾਹ ਸੋਹਣਾ
ਸੋਹਣਾ ਵਜਦਾ ਤੱਲੀਆਂ ਨਾਲ
ਤੱਲੀਆਂ ਡੇੜ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾ ਦੇਆਂ ਸੁਰਜਣਾ
ਸੁਰਜਣਾ ਵੇ ਹੋ
ਘੋੜੀ ਤੇਰੀ ਵੇ ਮੱਲਾਹ ਸੋਹਣੀ
ਘੋੜੀ ਤੇਰੀ ਵੇ ਮੱਲਾਹ ਸੋਹਣੀ
ਸੋਣੀ ਸਜਦੀ ਕਾਠੀਆਂ ਨਾਲ
ਕਾਠੀ ਡੇੜ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾ ਦੇਆਂ ਸੁਰਜਣਾ
ਸੁਰਜਣਾ ਵੇ ਹੋ
ਵਿਚ ਵਿਚ ਬਾਗਾਂ ਦੇ ਤੁਸੀ ਜਾਓ
ਚੋਟ ਨਗਾਰੇਆਂ ਦੇ ਲਾਓ
ਪੁੱਤ ਸਰਦਾਰਾਂ ਦੇ ਕਹਾਓ
ਖਾਣਾ ਰਾਜੇਆਂ ਦਾ ਖਾਓ
ਸ਼ਿਅਰ ਨਵਾਬਾਂ ਦੇ ਤੁਸਾਂ ਢੁਕਣਾ
ਢੁਕਣਾ ਵੇ ਹੋ